(Source: ECI/ABP News/ABP Majha)
Ramadan 2024: ਰਮਜਾਨ ਦੇ ਪਾਕ ਮਹੀਨੇ 'ਚ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਹੋਵੇਗਾ ਇਹ ਨੁਕਸਾਨ
Ramadan 2024 Rules: ਰਮਜ਼ਾਨ ਇਸਲਾਮੀ ਕੈਲੰਡਰ ਦਾ ਨੌਵਾਂ ਅਤੇ ਪਵਿੱਤਰ ਮਹੀਨਾ ਹੈ। ਇਸ ਦੌਰਾਨ ਪੂਰਾ ਇੱਕ ਮਹੀਨਾ ਵਰਤ ਰੱਖਿਆ ਜਾਂਦਾ ਹੈ। ਜੇਕਰ ਤੁਸੀਂ ਰਮਜ਼ਾਨ 'ਚ ਰੋਜ਼ੇ ਰੱਖਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
Ramadan 2024: ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਰਮਜ਼ਾਨ ਦਾ ਮਹੀਨਾ ਬਹੁਤ ਪਵਿੱਤਰ ਹੁੰਦਾ ਹੈ। ਇਹ ਇਸਲਾਮੀ ਚੰਦਰ ਕਲੰਡਰ ਦੇ ਅਨੁਸਾਰ ਸਾਲ ਦਾ ਨੌਵਾਂ ਮਹੀਨਾ ਹੈ। ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ, ਲੋਕ ਪੂਰੇ ਮਹੀਨੇ ਲਈ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਰੋਜ਼ਾ (ਵਰਤ) ਰੱਖਦੇ ਹਨ।
ਇਸ ਤੋਂ ਇਲਾਵਾ ਰਮਜ਼ਾਨ ਦੇ ਮਹੀਨੇ ਵਿਚ ਨਮਾਜ਼, ਜਕਾਤ, ਫਿਤਰਾ ਆਦਿ ਦਾ ਵੀ ਮਹੱਤਵ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਰਮਜ਼ਾਨ ਵਿੱਚ ਅੱਲਾ ਦੀ ਇਬਾਦਤ ਅਤੇ ਚੰਗੇ ਕੰਮ ਕਰਨ ਨਾਲ 70 ਗੁਣਾ ਵੱਧ ਫਲ ਮਿਲਦਾ ਹੈ।
ਇਸ ਸਾਲ ਰਮਜ਼ਾਨ ਦਾ ਮਹੀਨਾ 11 ਮਾਰਚ 2024 ਤੋਂ ਸ਼ੁਰੂ ਹੋ ਰਿਹਾ ਹੈ। ਰਮਜ਼ਾਨ ਦਾ ਪਹਿਲਾ ਰੋਜ਼ਾ 12 ਮਾਰਚ ਨੂੰ ਅਤੇ ਆਖਰੀ ਰੋਜ਼ਾ 9 ਅਪ੍ਰੈਲ ਨੂੰ ਰੱਖਿਆ ਜਾਵੇਗਾ। ਈਦ-ਉਲ-ਫਿਤਰ ਦਾ ਤਿਉਹਾਰ 10 ਅਪ੍ਰੈਲ 2024 ਨੂੰ ਮਨਾਇਆ ਜਾਵੇਗਾ। ਇਸਲਾਮ ਵਿੱਚ ਰਮਜ਼ਾਨ ਦੇ ਮਹੀਨੇ ਨਾਲ ਸਬੰਧਤ ਕੁਝ ਨਿਯਮ ਹਨ, ਜਿਨ੍ਹਾਂ ਦਾ ਹਰ ਮੁਸਲਮਾਨ ਨੂੰ ਪਾਲਣ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਰਮਜ਼ਾਨ ਦੇ ਮਹੀਨੇ ਨਾਲ ਜੁੜੇ ਮਹੱਤਵਪੂਰਨ ਨਿਯਮਾਂ ਬਾਰੇ।
ਇਹ ਵੀ ਪੜ੍ਹੋ: Horoscope Today: ਮੇਖ, ਕਰਕ, ਤੁਲਾ, ਕੁੰਭ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਰਹੇਗਾ ਖ਼ਾਸ, ਜਾਣੋ 1 ਮਾਰਚ ਦਾ ਰਾਸ਼ੀਫਲ
ਰਮਜ਼ਾਨ ਦੌਰਾਨ ਕਰਨੇ ਚਾਹੀਦੇ ਆਹ ਕੰਮ
ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਰੋਜ਼ਾਨਾ ਪੰਜ ਵਾਰ ਨਮਾਜ਼ ਅਦਾ ਕਰਨੀ ਲਾਜ਼ਮੀ ਹੈ। ਰੋਜ਼ਾ ਰੱਖਣ ਵੇਲੇ ਸਹਰੀ ਅਤੇ ਇਫ਼ਤਾਰ ਸਹੀ ਸਮੇਂ 'ਤੇ ਕਰੋ। ਇਸ ਮਹੀਨੇ ਖ਼ੁਦਾ ਦੀ ਇਬਾਦਤ ਅਤੇ ਵੱਧ ਤੋਂ ਵੱਧ ਚੰਗੇ ਕੰਮ ਕਰੋ। ਰਮਜ਼ਾਨ ਵਿੱਚ ਰੋਜ਼ਾ ਰੱਖਣ ਵੇਲੇ ਆਪਣੀ ਆਮਦਨ ਦਾ ਕੁਝ ਹਿੱਸਾ ਦਾਨ ਕਰੋ। ਇਸ ਨੂੰ ਜਕਾਤ ਕਿਹਾ ਜਾਂਦਾ ਹੈ। ਲੋੜਵੰਦਾਂ ਨੂੰ ਸੇਹਰੀ ਅਤੇ ਇਫ਼ਤਾਰ ਲਈ ਖਾਣ-ਪੀਣ ਦੀਆਂ ਵਸਤੂਆਂ ਵੀ ਦਾਨ ਕਰੋ।
ਰਮਜ਼ਾਨ ਦੌਰਾਨ ਨਹੀਂ ਕਰਨੇ ਚਾਹੀਦੇ ਆਹ ਕੰਮ
ਰੋਜ਼ਾ ਰੱਖਣ ਵਾਲੇ ਮੁਸਲਮਾਨਾਂ ਨੂੰ ਰੋਜ਼ਾ ਦੌਰਾਨ ਸਿਗਰਟ ਨਹੀਂ ਪੀਣੀ ਚਾਹੀਦੀ। ਸਹਰੀ ਤੋਂ ਬਾਅਦ ਕੁਝ ਵੀ ਨਾ ਖਾਣਾ-ਪੀਣਾ ਨਹੀਂ ਚਾਹੀਦਾ ਹੈ। ਇਫ਼ਤਾਰ ਵੇਲੇ ਸਹਰੀ ਤੋਂ ਬਾਅਦ ਸਿੱਧਾ ਇਫ਼ਤਾਰ ਦੇ ਸਮੇਂ ਰੋਜ਼ਾ ਖੋਲ੍ਹੋ। ਰਮਜ਼ਾਨ ਦੌਰਾਨ ਮਨੋਰੰਜਨ ਲਈ ਸੰਗੀਤ ਸੁਣਨ, ਟੀਵੀ ਦੇਖਣ ਜਾਂ ਫਿਲਮਾਂ ਦੇਖਣ ਤੋਂ ਪਰਹੇਜ਼ ਕਰੋ। ਇਸ ਮਹੀਨੇ ਵੱਧ ਤੋਂ ਵੱਧ ਸਮਾਂ ਅੱਲ੍ਹਾ ਦੀ ਇਬਾਦਤ ਵਿੱਚ ਬਿਤਾਓ। ਰੋਜ਼ਾ ਰੱਖਣ ਵੇਲੇ ਸਰੀਰਕ ਸਬੰਧ ਨਹੀਂ ਬਣਾਉਣੇ ਚਾਹੀਦੇ।
ਰੋਜ਼ੇ ਦੌਰਾਨ ਕਿਸੇ ਨੂੰ ਵੀ ਕਿਸੇ ਹੋਰ ਵਿਅਕਤੀ ਪ੍ਰਤੀ ਨਫ਼ਰਤ ਨਹੀਂ ਰੱਖਣੀ ਚਾਹੀਦੀ। ਇਸ ਦੌਰਾਨ ਗਾਲੀ-ਗਲੋਚ ਜਾਂ ਬਹਿਸਬਾਜ਼ੀ ਤੋਂ ਦੂਰ ਰਹੋ। ਵਰਤ ਦੌਰਾਨ ਦਵਾਈਆਂ ਵੀ ਨਹੀਂ ਲੈਣੀਆਂ ਚਾਹੀਦੀਆਂ। ਇਸ ਨਾਲ ਰੋਜ਼ਾ ਟੁੱਟ ਸਕਦਾ ਹੈ। ਜੇਕਰ ਤੁਹਾਨੂੰ ਕੋਈ ਗੰਭੀਰ ਬਿਮਾਰੀ ਹੈ ਜਾਂ ਦਿਨ ਵੇਲੇ ਦਵਾਈ ਲੈਣ ਦੀ ਲੋੜ ਹੈ ਤਾਂ ਵਰਤ ਨਾ ਰੱਖਣ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ: Vijaya Ekadashi 2024: ਸਾਲ 2024 ‘ਚ ਕਦੋਂ ਮਨਾਈ ਜਾਵੇਗੀ ਵਿਜਯਾ ਇਕਾਦਸ਼ੀ? ਜਾਣੋ ਪੂਜਾ ਕਰਨ ਦਾ ਸਹੀ ਸਮਾਂ