(Source: Poll of Polls)
U19 Asia Cup: BCCI ਨੇ ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਕੀਤਾ ਐਲਾਨ, ਇਨ੍ਹਾਂ 15 ਖਿਡਾਰੀਆਂ ਨੂੰ ਮਿਲੀ ਜਗ੍ਹਾ
U19 Asia Cup: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੰਡਰ-19 ਏਸ਼ੀਆ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਲਈ ਖੇਡਣ ਵਾਲੇ ਉਦੈ ਸਹਾਰਣ ਨੂੰ ਇਸ ਟੀਮ ਦੀ ਕਮਾਨ ਸੌਂਪੀ ਗਈ ਹੈ।
ACC Men’s U19 Asia Cup India's Squad: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੰਡਰ-19 ਏਸ਼ੀਆ ਕੱਪ 2023 ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਪੰਜਾਬ ਲਈ ਖੇਡਣ ਵਾਲੇ ਉਦੈ ਸਹਾਰਣ ਨੂੰ ਇਸ ਟੀਮ ਦੀ ਕਮਾਨ ਸੌਂਪੀ ਗਈ ਹੈ। ਇਹ ਟੂਰਨਾਮੈਂਟ ਦੁਬਈ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 8 ਦਸੰਬਰ ਤੋਂ ਸ਼ੁਰੂ ਹੋਵੇਗਾ ਜਦਕਿ ਫਾਈਨਲ ਮੈਚ 17 ਦਸੰਬਰ ਦਿਨ ਐਤਵਾਰ ਨੂੰ ਖੇਡਿਆ ਜਾਵੇਗਾ।
ਭਾਰਤੀ ਟੀਮ ਅੰਡਰ-19 ਏਸ਼ੀਆ ਕੱਪ ਦੀ ਡਿਫੈਂਡਿੰਗ ਚੈਂਪੀਅਨ ਹੈ। ਯਾਨੀ ਇਸ ਤੋਂ ਪਹਿਲਾਂ ਪਿਛਲੇ ਸੀਜ਼ਨ 'ਚ ਭਾਰਤ ਨੇ ਇਹ ਖਿਤਾਬ ਜਿੱਤਿਆ ਸੀ। ਭਾਰਤ ਦੀ ਅੰਡਰ-19 ਟੀਮ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ। ਅੰਡਰ-19 ਭਾਰਤੀ ਟੀਮ ਨੇ ਸਭ ਤੋਂ ਵੱਧ 8 ਟਰਾਫੀਆਂ ਆਪਣੇ ਨਾਂ ਕੀਤੀਆਂ ਹਨ।
ਉੱਥੇ ਹੀ ਇਸ ਵਾਰ 2023 ਏਸ਼ੀਆ ਕੱਪ ਲਈ ਜੂਨੀਅਰ ਕ੍ਰਿਕਟ ਕਮੇਟੀ ਵੱਲੋਂ 15 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ। ਟੀਮ ਵਿੱਚ ਤਿੰਨ ਸਫ਼ਰੀ ਸਟੈਂਡਬਾਏ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੀਮ ਦੇ ਚਾਰ ਰਿਜ਼ਰਵ ਖਿਡਾਰੀਆਂ ਦਾ ਵੀ ਐਲਾਨ ਕੀਤਾ ਗਿਆ ਹੈ, ਜੋ ਟੀਮ ਨਾਲ ਦੁਬਈ ਨਹੀਂ ਜਾਣਗੇ।
ਇਹ ਵੀ ਪੜ੍ਹੋ: IND VS AUS: ਦੂਜੇ ਟੀ20 ਮੈਚ ਦੇ ਦੌਰਾਨ ਕਿਵੇਂ ਰਹੇਗਾ ਤਿਰੂਵਨੰਤਪੁਰਮ ਦਾ ਮੌਸਮ? ਕੀ ਮੀਂਹ ਬਣੇਗਾ ਮੈਚ 'ਚ ਵਿਲੇਨ? ਪੜ੍ਹੋ ਮੌਸਮ ਦਾ ਹਾਲ
2022 ਵਿੱਚ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਸੀ ਖਿਤਾਬ
ਦੱਸ ਦਈਏ ਕਿ ਇਸ ਤੋਂ ਪਹਿਲਾਂ 2022 'ਚ ਖੇਡੇ ਗਏ ਏਸ਼ੀਆ ਕੱਪ 'ਚ ਭਾਰਤੀ ਟੀਮ ਨੇ ਨਿਸ਼ਾਂਤ ਸਿੰਧੂ ਦੀ ਕਪਤਾਨੀ 'ਚ ਸ਼੍ਰੀਲੰਕਾ ਨੂੰ ਫਾਈਨਲ 'ਚ ਹਰਾ ਕੇ ਖਿਤਾਬ ਜਿੱਤਿਆ ਸੀ। ਟੀਮ ਇੰਡੀਆ ਨੇ ਇਕਤਰਫਾ ਮੈਚ ਜਿੱਤ ਲਿਆ ਸੀ। ਇਸ ਮੈਚ 'ਚ ਸ਼੍ਰੀਲੰਕਾ ਦੀ ਅੰਡਰ-19 ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 38 ਓਵਰਾਂ 'ਚ ਸਿਰਫ 106 ਦੌੜਾਂ 'ਤੇ ਆਲ ਆਊਟ ਹੋ ਗਈ।
ਭਾਰਤ ਲਈ ਵਿੱਕੀ ਓਸਤਵਾਲ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਕੌਸ਼ਲ ਤਾਂਬੇ ਨੇ 2 ਵਿਕਟਾਂ ਲਈਆਂ ਸਨ। ਜਦੋਂ ਕਿ ਰਵੀ ਕੁਮਾਰ ਅਤੇ ਰਾਜ ਬਾਵਾ ਨੇ 1-1 ਵਿਕਟ ਲਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 21.3 ਓਵਰਾਂ 'ਚ ਸਿਰਫ 1 ਵਿਕਟ ਦੇ ਨੁਕਸਾਨ 'ਤੇ ਜਿੱਤ ਹਾਸਲ ਕਰ ਲਈ। ਟੀਮ ਲਈ ਓਪਨਿੰਗ ਕਰਨ ਆਏ ਅੰਗਕ੍ਰਿਸ਼ ਰਘੂਵੰਸ਼ੀ ਨੇ 67 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 56* ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਇਲਾਵਾ ਸ਼ੇਖ ਰਸ਼ੀਦ ਨੇ 49 ਗੇਂਦਾਂ 'ਚ ਨਾਬਾਦ 31* ਦੌੜਾਂ ਬਣਾਈਆਂ, ਜਿਸ 'ਚ 2 ਚੌਕੇ ਸ਼ਾਮਲ ਸਨ।
ਅੰਡਰ-19 ਏਸ਼ੀਆ ਕੱਪ 2023 ਲਈ ਭਾਰਤ ਦੀ 15 ਮੈਂਬਰੀ ਟੀਮ
ਅਰਸ਼ਿਨ ਕੁਲਰਣੀ, ਆਦਰਸ਼ ਸਿੰਘ, ਰੁਦਰ ਪਟੇਲ, ਸਚਿਨ, ਪ੍ਰਿਯਾਂਸ਼ੂ ਮੋਲੀਆ, ਮੁਸ਼ੀਰ ਖਾਨ, ਉਦੈ ਸਹਾਰਣ (ਕਪਤਾਨ), ਅਰਵੇੱਲੀ ਅਵਨੀਸ਼ ਰਾਓ, ਸੌਮਿਆ ਕੁਮਾਰ, ਮੁਰਗਨ ਅਭਿਸ਼ੇਕ, ਇੱਨੇਸ਼ ਮਹਾਜਨ, ਧਨੁਸ਼ ਗੌਵਾੜ, ਅਰਾਧਿਆ ਸ਼ੁਕਲਾ, ਨਮਮ ਤਿਵਾਰੀ, ਰਾਜ ਲਿੰਬਾਨੀ।
ਸਟੈਂਡਬਾਏ ਖਿਡਾਰੀ- ਪ੍ਰੇਮ ਦੇਵਾਕਰ, ਅੰਸ਼ ਗੋਸਾਈ, ਮੁਹੰਮਦ ਅਮਾਨ।
ਟੀਮ ਨਾਲ ਨਹੀਂ ਜਾਣ ਵਾਲੇ 4 ਰਿਜ਼ਰਵ ਖਿਡਾਰੀ
ਦਿਗਵਿਜੇ ਪਾਟਿਲ, ਜਯੰਤ ਗੋਯਤ, ਪੀ ਵਿਗਨੇਸ਼, ਕਿਰਨ ਚੋਰਮਲੇ।
ਇਹ ਵੀ ਪੜ੍ਹੋ: PCB: ਵਰਲਡ ਕੱਪ 'ਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਨੇ ਲਿਆ ਸਖਤ ਐਕਸ਼ਨ, ਕੋਚ ਤੋਂ ਲੈਕੇ ਕਪਤਾਨ ਸਭ ਨੂੰ ਬਦਲਿਆ