Chris Gayle: ਕ੍ਰਿਸ ਗੇਲ ਨੇ ਦਿਖਾਈ ਦਰਿਆਦਿਲੀ, ਜਾਣੋ ਪੈਟਰੋਲ ਪੰਪ 'ਤੇ ਆਉਣ ਵਾਲੇ ਸਾਰੇ ਵਾਹਨਾਂ ਦਾ ਕਿਉਂ ਭਰਿਆ ਬਿੱਲ ?
Chris Gayle Pay Bill At Fuel Station: ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਕ੍ਰਿਸ ਗੇਲ ਮੈਦਾਨ 'ਤੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਸਨ ਪਰ ਮੈਦਾਨ ਦੇ ਬਾਹਰ ਉਹ ਆਪਣੀ ਸਾਦਗੀ ਭਰੇ ਅੰਦਾਜ਼ ਨਾਲ ਸਾਰਿਆਂ ਦਾ ਦਿਲ
Chris Gayle Pay Bill At Fuel Station: ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਕ੍ਰਿਸ ਗੇਲ ਮੈਦਾਨ 'ਤੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਸਨ ਪਰ ਮੈਦਾਨ ਦੇ ਬਾਹਰ ਉਹ ਆਪਣੀ ਸਾਦਗੀ ਭਰੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਰਹੇ ਹਨ। ਸੋਸ਼ਲ ਮੀਡੀਆ 'ਤੇ ਕ੍ਰਿਸ ਗੇਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਇਕ ਗੈਸ ਸਟੇਸ਼ਨ 'ਤੇ ਨਜ਼ਰ ਆ ਰਹੇ ਹਨ। ਗੇਲ ਨੇ ਗੈਸ ਸਟੇਸ਼ਨ ਤੋਂ ਗੈਸ ਭਰਨ ਵਾਲੇ ਸਾਰੇ ਵਾਹਨਾਂ ਦੇ ਬਿੱਲ ਦਾ ਭੁਗਤਾਨ ਕੀਤਾ।
ਜਮਾਇਕਾ ਦੇ ਪੋਰਟਮੋਰ ਸਥਿਤ ਪੈਟਰੋਲ ਪੰਪ 'ਤੇ ਆਉਣ ਵਾਲੇ ਸਾਰੇ ਵਾਹਨਾਂ ਦਾ ਬਿੱਲ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਕ੍ਰਿਸ ਗੇਲ ਨੇ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕ੍ਰਿਸ ਗੇਲ ਸ਼ਾਰਟਸ 'ਚ ਗੈਸ ਸਟੇਸ਼ਨ 'ਤੇ ਸੈਰ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗੇਲ ਨੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਹਰ ਕਿਸੇ ਦਾ ਬਿੱਲ ਅਦਾ ਕਰਨ ਵਾਲੇ ਕ੍ਰਿਸ ਗੇਲ ਨੂੰ ਵੀਡੀਓ ਵਿੱਚ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਅੱਜ ਤੁਹਾਡਾ ਲੱਕੀ ਦਿਨ ਹੈ।" ਗੇਲ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
Chris Gayle paid everyone's gas bill at the gas station.
— Mufaddal Vohra (@mufaddal_vohra) January 15, 2024
- The universal boss, Gayle...!!! 🐐pic.twitter.com/ATTqhGpahx
ਕ੍ਰਿਕਟ ਜਗਤ 'ਚ ਮਚਾਇਆ ਤਹਿਲਕਾ
ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਲੰਬੇ ਛੱਕੇ ਮਾਰਨ ਲਈ ਜਾਣੇ ਜਾਂਦੇ ਸਨ। ਉਸਨੇ ਆਪਣੇ ਕਰੀਅਰ ਵਿੱਚ 103 ਟੈਸਟ, 301 ਵਨਡੇ ਅਤੇ 79 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਗੇਲ ਨੇ ਟੈਸਟ ਦੀਆਂ 182 ਪਾਰੀਆਂ ਵਿੱਚ 42.18 ਦੀ ਔਸਤ ਨਾਲ 7214 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਸ ਨੇ ਵਨਡੇ ਦੀਆਂ 294 ਪਾਰੀਆਂ 'ਚ 37.83 ਦੀ ਔਸਤ ਨਾਲ 10480 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਗੇਲ ਨੇ ਟੀ-20 ਇੰਟਰਨੈਸ਼ਨਲ ਦੀਆਂ 75 ਪਾਰੀਆਂ 'ਚ 1899 ਦੌੜਾਂ ਬਣਾਈਆਂ, ਜਿਸ 'ਚ ਉਨ੍ਹਾਂ ਦੀ ਔਸਤ 27.92 ਅਤੇ ਸਟ੍ਰਾਈਕ ਰੇਟ 137.50 ਰਿਹਾ। ਉਨ੍ਹਾਂ ਨੇ ਟੈਸਟ 'ਚ 15 ਸੈਂਕੜੇ, ਵਨਡੇ 'ਚ 25 ਅਤੇ ਟੀ-20 ਇੰਟਰਨੈਸ਼ਨਲ 'ਚ 2 ਸੈਂਕੜੇ ਲਗਾਏ ਹਨ।
ਆਈ.ਪੀ.ਐੱਲ 'ਚ ਮਚਾਈ ਧੂਮ
ਗੇਲ ਨੇ ਆਪਣੇ ਕਰੀਅਰ 'ਚ 142 IPL ਮੈਚ ਖੇਡੇ, 141 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ 39.72 ਦੀ ਔਸਤ ਅਤੇ 148.96 ਦੇ ਸਟ੍ਰਾਈਕ ਰੇਟ ਨਾਲ 4965 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 6 ਸੈਂਕੜੇ ਅਤੇ 31 ਅਰਧ ਸੈਂਕੜੇ ਲਗਾਏ।