IPL 2022: ਔਰੇਂਜ ਤੇ ਪਰਪਲ ਕੈਂਪ 'ਤੇ ਬਰਕਰਾਰ ਰਾਜਸਥਾਨ ਦੇ ਪਲੇਅਰਜ਼ ਦਾ ਕਬਜ਼ਾ, ਇਹ ਖਿਡਾਰੀ ਦੇ ਰਹੇ ਟੱਕਰ
IPL 2022 : ਜੋਸ ਬਟਲਰ ਇਸ ਸੀਜ਼ਨ 'ਚ ਸ਼ਾਨਦਾਰ ਲੈਅ 'ਚ ਨਜ਼ਰ ਆ ਰਹੇ ਹਨ। ਉਸ ਨੇ ਸੱਤ ਮੈਚਾਂ ਵਿੱਚ 81.83 ਦੀ ਔਸਤ ਤੇ 161.51 ਦੀ ਵਿਸਫੋਟਕ ਸਟ੍ਰਾਈਕ ਰੇਟ ਨਾਲ 491 ਦੌੜਾਂ ਬਣਾਈਆਂ ਹਨ।

IPL 2022: ਰਾਜਸਥਾਨ ਦੇ ਖਿਡਾਰੀਆਂ ਨੇ ਇੰਡੀਅਨ ਪ੍ਰੀਮੀਅਰ ਲੀਗ 2022 ਦੀ ਪਰਪਲ ਤੇ ਔਰੇਂਜ ਕੈਪ 'ਤੇ ਕਬਜ਼ਾ ਕਰ ਲਿਆ ਹੈ। ਰਾਜਸਥਾਨ ਰਾਇਲਜ਼ ਦੇ ਯੁਜਵੇਂਦਰ ਚਾਹਲ ਇਸ ਸੀਜ਼ਨ ਵਿੱਚ 18 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਹੋਏ ਹਨ।
ਇਸ ਨਾਲ ਹੀ ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਤਿੰਨ ਜ਼ਬਰਦਸਤ ਸੈਂਕੜਿਆਂ ਨਾਲ ਇਸ ਸੀਜ਼ਨ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਬਰਕਰਾਰ ਹਨ। ਦੋਵੇਂ ਖਿਡਾਰੀ ਲੰਬੇ ਸਮੇਂ ਤੋਂ ਚੋਟੀ 'ਤੇ ਬਣੇ ਹੋਏ ਹਨ।
ਜੋਸ ਬਟਲਰ ਕੋਲ ਹੈ ਔਰੇਂਜ ਕੈਪ
ਜੋਸ ਬਟਲਰ ਇਸ ਸੀਜ਼ਨ 'ਚ ਸ਼ਾਨਦਾਰ ਲੈਅ 'ਚ ਨਜ਼ਰ ਆ ਰਹੇ ਹਨ। ਉਸ ਨੇ ਸੱਤ ਮੈਚਾਂ ਵਿੱਚ 81.83 ਦੀ ਔਸਤ ਤੇ 161.51 ਦੀ ਵਿਸਫੋਟਕ ਸਟ੍ਰਾਈਕ ਰੇਟ ਨਾਲ 491 ਦੌੜਾਂ ਬਣਾਈਆਂ ਹਨ। ਉਸ ਦੇ ਆਸ-ਪਾਸ ਕੋਈ ਹੋਰ ਬੱਲੇਬਾਜ਼ ਵੀ ਨਹੀਂ ਹੈ।
ਰਾਜਸਥਾਨ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਇਸ ਸੈਸ਼ਨ ਦੇ ਸੱਤ ਮੈਚਾਂ ਵਿੱਚ ਆਪਣੇ ਕੋਟੇ ਦੇ ਸਾਰੇ ਓਵਰ (28) ਸੁੱਟ ਕੇ ਕੁੱਲ 18 ਵਿਕਟਾਂ ਲਈਆਂ ਹਨ। ਇਸ ਦੌਰਾਨ ਯੁਜਵੇਂਦਰ ਦੀ ਗੇਂਦਬਾਜ਼ੀ ਔਸਤ 11.33 ਅਤੇ ਇਕਾਨਮੀ ਰੇਟ 7.28 ਰਹੀ।
ਇਹ ਵੀ ਪੜ੍ਹੋ
RCB vs SRH : ਹੈਦਰਾਬਾਦ ਨੇ ਬੈਂਗਲੁਰੂ ਨੂੰ ਬੁਰੀ ਤਰ੍ਹਾਂ ਹਰਾਇਆ, 72 ਗੇਂਦਾਂ ਵਿੱਚ 9 ਵਿਕਟਾਂ ਨਾਲ ਜਿੱਤਿਆ ਮੈਚ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਸਿਰਫ਼ 68 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਨੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ਼ 8 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਇਸ ਜਿੱਤ ਨਾਲ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਅੰਕ ਸੂਚੀ ਵਿੱਚ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਹਾਲਾਂਕਿ ਆਰਸੀਬੀ ਦੀ ਟੀਮ ਅਜੇ ਵੀ ਸਿਖਰਲੇ ਚਾਰ ਵਿੱਚ ਬਣੀ ਹੋਈ ਹੈ।
ਪਹਿਲੇ ਦੋ ਮੈਚ ਹਾਰ ਚੁੱਕੀ ਕਪਤਾਨ ਕੇਨ ਵਿਲੀਅਮਸਨ ਦੀ ਟੀਮ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਟੀਮ ਸੱਤ ਮੈਚਾਂ ਵਿੱਚ ਪੰਜ ਜਿੱਤਾਂ ਨਾਲ 10 ਅੰਕਾਂ ਨਾਲ ਤਾਲਿਕਾ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ RCB ਦੀ ਟੀਮ ਚੌਥੇ ਸਥਾਨ 'ਤੇ ਬਣੀ ਹੋਈ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
