Cyber Crime Alert: ਹੁਣ ਵੱਡੀਆਂ ਕੰਪਨੀਆਂ ਵਾਂਗ ਟੋਲ ਫ੍ਰੀ ਨੰਬਰ ਲੈ ਕੇ ਹੋ ਰਹੀ ਠੱਗੀ, ਭੁੱਲ਼ ਕੇ ਵੀ ਨਾ ਕਰੋ ਇਹ ਗਲਤੀ
How to Avoid Cyber Crime : ਕਿਸੇ ਬੈਂਕ ਜਾਂ ਕੰਪਨੀ ਨਾਲ ਸਬੰਧਤ ਕੋਈ ਸ਼ਿਕਾਇਤ ਹੋਣ 'ਤੇ ਆਮ ਤੌਰ 'ਤੇ ਲੋਕ ਗੂਗਲ 'ਤੇ ਨੰਬਰ ਸਰਚ ਕਰਦੇ ਹਨ ਤੇ ਜਿਸ ਨੰਬਰ ਨੂੰ ਸਭ ਤੋਂ ਪਹਿਲਾਂ ਦੇਖਦੇ ਹਨ,
How to Avoid Cyber Crime : ਕਿਸੇ ਬੈਂਕ ਜਾਂ ਕੰਪਨੀ ਨਾਲ ਸਬੰਧਤ ਕੋਈ ਸ਼ਿਕਾਇਤ ਹੋਣ 'ਤੇ ਆਮ ਤੌਰ 'ਤੇ ਲੋਕ ਗੂਗਲ 'ਤੇ ਨੰਬਰ ਸਰਚ ਕਰਦੇ ਹਨ ਤੇ ਜਿਸ ਨੰਬਰ ਨੂੰ ਸਭ ਤੋਂ ਪਹਿਲਾਂ ਦੇਖਦੇ ਹਨ, ਉਸ 'ਤੇ ਕਾਲ ਕਰਕੇ ਆਪਣੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਕੋਸ਼ਿਸ਼ 'ਚ ਉਨ੍ਹਾਂ ਦੇ ਅਕਾਊਂਟ 'ਚੋਂ ਪੈਸਾ ਨਿਕਲ ਜਾਂਦਾ ਹੈ। ਠੱਗੀ ਦੇ ਇਸ ਤਰੀਕੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਪਰ ਧੋਖੇਬਾਜ਼ਾਂ ਨੇ ਠੱਗੀ ਦੇ ਇਸ ਰਸਤੇ 'ਤੇ ਚੱਲਦਿਆਂ ਨਵਾਂ ਤਰੀਕਾ ਲੱਭ ਲਿਆ ਹੈ। ਆਓ ਜਾਣਦੇ ਹਾਂ ਇਹ ਤਰੀਕਾ ਕੀ ਹੈ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਹੁਣ ਇਸ ਨਵੇਂ ਤਰੀਕੇ ਨਾਲ ਠੱਗੀ
ਹੁਣ ਤੱਕ ਤੁਸੀਂ ਅਜਿਹੀਆਂ ਕਈ ਸ਼ਿਕਾਇਤਾਂ ਸੁਣੀਆਂ ਹੋਣਗੀਆਂ, ਜਿਸ 'ਚ ਗਾਹਕ ਕਿਸੇ ਵੀ ਸਮੱਸਿਆ ਦੇ ਹੱਲ ਲਈ ਗੂਗਲ 'ਤੇ ਉਕਤ ਕੰਪਨੀ ਦਾ ਕਸਟਮਰ ਕੇਅਰ ਨੰਬਰ ਸਰਚ ਕਰਦਾ ਹੈ ਪਰ ਉਹ ਨੰਬਰ ਠੱਗਾਂ ਦਾ ਹੁੰਦਾ ਹੈ। ਠੱਗ ਗੂਗਲ 'ਤੇ ਅਸਲ ਕੰਪਨੀ ਦਾ ਨੰਬਰ ਐਡਿਟ ਕਰਕੇ ਆਪਣੇ ਮੋਬਾਈਲ ਨੰਬਰ ਦਰਜ ਕਰ ਦਿੰਦੇ ਹਨ।
ਇਸ ਲਈ ਜਦੋਂ ਕਾਲ ਕਨੈਕਟ ਹੁੰਦੀ ਹੈ ਤਾਂ ਠੱਗਾਂ ਨੂੰ ਮਿਲ ਜਾਂਦੀ ਹੈ। ਲੋਕਾਂ ਦੇ ਜਾਗਰੂਕ ਹੋਣ ਤੋਂ ਬਾਅਦ ਹੁਣ ਅਪਰਾਧੀਆਂ ਨੇ ਕਈ ਹੋਰ ਰਸਤੇ ਲੱਭ ਲਏ ਹਨ। ਹੁਣ ਠੱਗ ਨੰਬਰ ਐਡਿਟ ਕਰਕੇ ਗੂਗਲ 'ਤੇ ਆਪਣਾ ਮੋਬਾਈਲ ਨੰਬਰ ਨਹੀਂ ਪਾਉਂਦੇ, ਸਗੋਂ ਉਹ ਕਿਸੇ ਵੀ ਮਸ਼ਹੂਰ ਕੰਪਨੀ ਦੇ ਟੋਲ ਫਰੀ ਹੈਲਪਲਾਈਨ ਨੰਬਰ ਵਰਗਾ ਨੰਬਰ ਲੈ ਲੈਂਦੇ ਹਨ। ਇਸ 'ਚ ਸਿਰਫ਼ ਇੱਕ ਜਾਂ ਦੋ ਨੰਬਰ ਹੀ ਵੱਖਰੇ ਹੁੰਦੇ ਹਨ।
ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਬਚਾਅ
ਜੇਕਰ ਬੈਂਕ ਨਾਲ ਜੁੜੀ ਕੋਈ ਸ਼ਿਕਾਇਤ ਹੈ ਤਾਂ ਗੂਗਲ 'ਤੇ ਜਾ ਕੇ ਆਪਣਾ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਪਾਸਬੁੱਕ ਚੈੱਕ ਕਰਨਾ ਜ਼ਰੂਰੀ ਹੈ। ਇਨ੍ਹਾਂ 'ਤੇ ਤੁਹਾਨੂੰ ਬੈਂਕ ਨੰਬਰ ਲਿਖਿਆ ਮਿਲੇਗਾ। ਇਸ ਤਰ੍ਹਾਂ ਤੁਸੀਂ ਠੱਗਾਂ ਦੇ ਜਾਲ 'ਚ ਨਹੀਂ ਫਸੋਗੇ।
ਜੇਕਰ ਇਨ੍ਹਾਂ ਥਾਵਾਂ 'ਤੇ ਨੰਬਰ ਨਹੀਂ ਮਿਲਦਾ ਤਾਂ ਤੁਸੀਂ ਉਸ ਕੰਪਨੀ ਜਾਂ ਬੈਂਕ ਦੀ ਵੈੱਬਸਾਈਟ ਖੋਲ੍ਹੋ ਤੇ ਉੱਥੇ ਮੌਜੂਦ ਹੈਲਪਲਾਈਨ ਨੰਬਰ ਨੋਟ ਕਰੋ।
ਇਹ ਵੀ ਪੜ੍ਹੋ: ਫੋਨ 'ਤੇ ਚੱਲ ਰਹੀਆਂ ਤੁਹਾਡੀਆਂ ਉਂਗਲਾਂ ਹੀ ਖੋਲ੍ਹ ਰਹੀਆਂ ਤੁਹਾਡੇ ਰਾਜ਼! ਕੀਬੋਰਡ ਰਾਹੀਂ ਹੋ ਰਹੀ ਤੁਹਾਡੀ ਜਾਣਕਾਰੀ ਲੀਕ
ਜੇਕਰ ਤੁਸੀਂ ਆਪਣੀ ਸਮੱਸਿਆ ਦੇ ਹੱਲ ਲਈ ਕੰਪਨੀ ਜਾਂ ਬੈਂਕ ਦੇ ਕਸਟਮਰ ਕੇਅਰ ਨੰਬਰ 'ਤੇ ਕਾਲ ਕੀਤੀ ਹੈ ਤੇ ਕੁਝ ਘੰਟਿਆਂ ਬਾਅਦ ਤੁਹਾਨੂੰ ਤੁਹਾਡੀ ਸਮੱਸਿਆ ਦੇ ਹੱਲ ਲਈ ਕਿਸੇ ਹੋਰ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰ ਦਿਓ। ਹੋ ਸਕਦਾ ਹੈ ਕਿ ਉਹ ਇੱਕ ਧੋਖੇਬਾਜ਼ ਹੈ।
ਇੰਟਰਨੈੱਟ 'ਤੇ ਕਿਸੇ ਵੀ ਕੰਪਨੀ ਦਾ ਨੰਬਰ ਸਰਚ ਨਾ ਕਰੋ। ਜੇਕਰ ਤੁਸੀਂ ਵੈੱਬਸਾਈਟ ਖੋਲ੍ਹ ਰਹੇ ਹੋ ਤਾਂ ਜਾਂਚ ਕਰੋ ਕਿ ਵੈੱਬਸਾਈਟ ਫਰਜ਼ੀ ਹੈ ਜਾਂ ਨਹੀਂ। ਇਸ ਲਈ ਉਸ ਦੇ ਸਪੈਲਿੰਗ ਦੀ ਜਾਂਚ ਕਰੋ। ਐਡਰੈੱਸ ਬਾਰ 'ਚ ਸਭ ਤੋਂ ਪਹਿਲਾਂ ਬਣੇ ਗ੍ਰੀਨ ਲੌਕ ਸਿੰਬਲ ਨੂੰ ਵੀ ਚੈੱਕ ਕਰੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :