ਆ ਰਿਹਾ ਮੁੜਨ ਵਾਲੀ ਸਕਰੀਨ ਵਾਲਾ ਸਮਾਰਟਫ਼ੋਨ
ਨਵੀਂ ਦਿੱਲੀ: ਵੱਡੀ ਸਕਰੀਨ ਦੀ ਜ਼ਰੂਰਤ ਪਰ ਜੇਬ ਵਿੱਚ ਪੈਣਯੋਗ ਸਮਾਰਟਫ਼ੋਨ ਬਣਾਉਣ ਲਈ ਹੁਣ ਕੰਪਨੀਆਂ ਦੀ ਦੌੜ ਸ਼ੁਰੂ ਹੋ ਗਈ ਹੈ, ਇਸੇ ਵਿੱਚੋਂ ਹੀ ਜਨਮ ਹੋਇਆ ਫੋਲਡੇਬਲ ਯਾਨੀ ਮੁੜਨਯੋਗ ਸਕਰੀਨ ਵਾਲੇ ਸਮਾਰਟਫ਼ੋਨ ਦਾ। ਹੁਣ ਸਾਲ 2019 'ਚ ਸੈਮਸੰਗ ਆਪਣਾ ਫੋਲਡੇਬਲ ਸਮਾਰਟਫ਼ੋਨ ਲਿਆ ਸਕਦਾ ਹੈ। ਇੱਕ ਰਿਪੋਰਟ ਮੁਤਾਬਕ ਇਹ ਕਿਹਾ ਗਿਆ ਹੈ ਕਿ ਸੈਮਸੰਗ ਆਉਣ ਵਾਲੇ ਮਹੀਨੇ 'ਚ ਭਾਰੀ ਮਾਤਰਾ ਵਿੱਚ OLED ਸਕਰੀਨ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ।
2019 'ਚ ਫੋਲਡਏਬਲ ਸਮਾਰਟਫੋਨ ਟ੍ਰੈਂਡ 'ਚ ਹੋਵੇਗਾ। ਦੱਸ ਦੇਈਏ ਕਿ ਦੁਨੀਆ 'ਚ OLED ਸਕਰੀਨ ਬਣਾਉਣ ਦੇ ਮਾਮਲੇ 'ਚ ਸੈਮਸੰਗ ਕੰਪਨੀ ਪਹਿਲੇ ਨੰਬਰ 'ਤੇ ਹੈ। ਇਥੋਂ ਤੱਕ ਕਿ ਐਪਲ ਵੀ ਹੁਣ ਆਪਣੇ ਫ਼ੋਨ 'ਚ OLED ਸਕਰੀਨ ਦੀ ਵਰਤੋਂ ਕਰਨਾ ਚਾਹੁੰਦਾ ਹੈ ਜਿਸ ਲਈ ਉਹ ਸੈਮਸੰਗ ਦੀ ਮਦਦ ਲੈ ਰਿਹਾ ਹੈ।
OLED ਆਪਣੇ ਡਿਜ਼ਾਇਨ 'ਤੇ ਫੀਚਰਜ਼ ਲਈ ਕਾਫੀ ਮਸ਼ਹੂਰ ਹੈ। ਦੱਸ ਦੇਈਏ ਕਿ ਸਿਰਫ ਸੈਮਸੰਗ ਹੀ ਨਹੀਂ ਹੁਵਾਵੇ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ 2019 'ਚ ਉਹ ਵੀ ਫੋਲਡਏਬਲ ਸਕਰੀਨ ਲਾਂਚ ਕਰਨ ਵਾਲਾ ਹੈ। ਇਸ 'ਚ ਮੋਟੋਰੋਲਾ ਤੇ ਔਪੋ ਵੀ ਸ਼ਾਮਿਲ ਹਨ। ਜੇਕਰ ਸਭ ਕੁੱਝ ਸਹੀ ਰਿਹਾ ਤਾਂ 2019 'ਚ ਅਸੀਂ ਕਈ ਕੰਪਨੀਆਂ ਨੂੰ ਫੋਲਡਏਬਲ ਸਕਰੀਨ ਦੇ ਨਾਲ ਫੋਨ ਲਾਂਚ ਕਰਦੇ ਦੇਖ ਸਕਦੇ ਹਨ।