ਪੜਚੋਲ ਕਰੋ
Google ਦੀ ਨਵੀਂ ਸੋਸ਼ਲ ਮੀਡੀਆ ਐਪ Facebook ਨੂੰ ਦਏਗੀ ਟੱਕਰ, ਬਿਨਾ ਨੈਟ ਵੀ ਹੋਵੋਗੇ ਕੁਨੈਕਟ
ਗੂਗਲ ਨੇ ਆਪਣੀ ਨਵੀਂ ਸੋਸ਼ਲ ਮੀਡੀਆ ਐਪ ‘Shoelace’ ਨੂੰ ਲਾਂਚ ਕਰ ਦਿੱਤਾ ਹੈ। ਇਸ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਯੂਜ਼ਰਸ ਇੱਕ-ਦੂਜੇ ਨੂੰ ਆਫਲਾਈਨ ਵੀ ਕੁਨੈਕਟ ਕਰ ਸਕਣਗੇ। ਇਸ ਪਲੇਟਫਾਰਮ ਨੂੰ ਗੂਗਲ ਦੇ ਇਨ-ਹਾਊਸ ਟੀਮ ਏਰੀਆ 120 ਯੂਨਿਟ ਨੇ ਡਿਜ਼ਾਈਨ ਕੀਤਾ ਹੈ।

ਚੰਡੀਗੜ੍ਹ: ਗੂਗਲ ਨੇ ਆਪਣੀ ਨਵੀਂ ਸੋਸ਼ਲ ਮੀਡੀਆ ਐਪ ‘Shoelace’ ਨੂੰ ਲਾਂਚ ਕਰ ਦਿੱਤਾ ਹੈ। ਇਸ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਯੂਜ਼ਰਸ ਇੱਕ-ਦੂਜੇ ਨੂੰ ਆਫਲਾਈਨ ਵੀ ਕੁਨੈਕਟ ਕਰ ਸਕਣਗੇ। ਇਸ ਪਲੇਟਫਾਰਮ ਨੂੰ ਗੂਗਲ ਦੇ ਇਨ-ਹਾਊਸ ਟੀਮ ਏਰੀਆ 120 ਯੂਨਿਟ ਨੇ ਡਿਜ਼ਾਈਨ ਕੀਤਾ ਹੈ। ਇਸ ਆਜ਼ਮਾਇਸ਼ੀ ਪਲੇਟਫਾਰਮ ਨੂੰ ‘Shoelace’ ਦੇ ਨਾਂ ਨਾਲ ਪੇਸ਼ ਕੀਤਾ ਗਿਆ ਹੈ। ਇਸ ਸੋਸ਼ਲ ਮੀਡੀਆ ਐਪ ਦਾ ਮੁੱਖ ਫੋਕਸ ਲੋਕਾਂ ਨੂੰ ਰੀਅਲ ਲਾਈਫ ਵਿੱਚ ਲੈ ਕੇ ਰੁਝਾਉਣਾ ਹੈ। ਇੰਟਰੈਸਟ ਬੇਸਡ ਮੈਚਿੰਗ ਐਪ ਵਾਂਗ Google Sholelace ਵੀ ਯੂਜ਼ਰਸ ਨੂੰ ਇੱਕ ਦੂਜੇ ਨਾਲ ਇੰਟਰੈਸਟ ਤੇ ਪਰਸਨਲ ਐਕਟੀਵਿਟੀ ਦੇ ਜ਼ਰੀਏ ਕੁਨੈਕਟ ਕਰੇਗਾ। ਮਸਲਨ ਜੇ ਤੁਸੀਂ ਕਿਸੇ ਨਵੇਂ ਸ਼ਹਿਰ ਲਗਏ ਹੋ ਤੇ ਤੁਸੀਂ ਆਪਣੇ ਇੰਟਰੈਸਟ ਵਾਲੇ ਲੋਕਾਂ ਨਾਲ ਕੁਨੈਕਟ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਐਪ ਦਾ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਜੁੜ ਸਕੋਗੇ। ਆਪਣੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਆਪਣਾ ਦੋਸਤ ਬਣਾ ਸਕੋਗੇ। ਆਉਣ ਵਾਲੇ ਸਮੇਂ ਵਿੱਚ ਇਹ ਸੋਸ਼ਲ ਮੀਡੀਆ ਪਲੇਟਫਾਰਮ Facebook ਤੇ Instagram ਵਰਗੀਆਂ ਕਈ ਐਪਸ ਨੂੰ ਚੁਣੌਤੀ ਦੇ ਸਕਦੀ ਹੈ। ਗੂਗਲ ਨੇ ਇਸ ਐਪ ਦੀ ਪ੍ਰਾਈਵੇਸੀ ਬਾਰੇ ਕਿਹਾ ਕਿ ਇੰਸਟਾਲ ਹੋਣ ਤੋਂ ਬਾਅਦ ਐਪ ਯੂਜ਼ਰ ਨੂੰ ਪੁੱਛੇਗੀ ਕਿ ਉਹ ਕਮਿਊਨਿਟੀ ਜੁਆਇੰਨ ਕਰਨਾ ਚਾਹੁੰਦੇ ਹਨ ਜਾਂ ਨਹੀਂ। ਹਰ ਵਾਰ ਕਮਿਊਨਿਟੀ ਜੁਆਇਨ ਕਰਦੇ ਵੇਲੇ ਵੇਰੀਫਾਈ ਕਰਨਾ ਜ਼ਰੂਰੀ ਹੋਏਗਾ। ਗੂਗਲ ਨੇ ਦੱਸਿਆ ਕਿ ਇਸ ਐਪ ਨੂੰ ਡਿਵੈਲਪ ਕਰਨ ਲਈ ਕਾਫੀ ਮਿਹਨਤ ਕੀਤੀ ਜਾ ਰਹੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















