ਪੜਚੋਲ ਕਰੋ
ਜੀਪ ਰੈਨੇਗੇਡ ਦਾ ਫੇਸਲਿਫਟ ਵਰਜ਼ਨ ਆਇਆ ਸਾਹਮਣੇ

ਨਵੀਂ ਦਿੱਲੀ: ਜੀਪ ਰੈਨੇਗੇਡ ਦੇ ਫੇਸਲਿਫਟ ਵਰਜ਼ਨ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਅੰਤਰਾਸ਼ਟਰੀ ਬਾਜ਼ਾਰ ਵਿੱਚ ਇਹ ਸਾਲ 2018 ਵਿੱਚ ਲਾਂਚ ਹੋਵੇਗੀ। ਜੀਪ ਕਾਰਾਂ ਦੀ ਰੇਂਜ ਵਿੱਚ ਇਸ ਨੂੰ ਕੰਪਾਸ ਐਸਯੂਵੀ ਦੇ ਹੇਠ ਰੱਖਿਆ ਜਾਵੇਗਾ। ਇਸ ਦੀ ਕੀਮਤ 10 ਲੱਖ ਰੁਪਏ ਦੇ ਆਸਪਾਸ ਹੋਵੇਗੀ।
2019 ਜੀਪ ਰੈਨੇਗੇਡ ਨੂੰ ਕੰਪਾਸ ਐਸਯੂਵੀ ਵਾਲੇ ਸਮਾਲ ਵਾਈਡ 4x4 ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਸ ਦਾ ਡਿਜ਼ਾਈਨ ਜੀਪ ਗਰੈਂਡ ਚੋਕੋਰੀ ਨਾਲ ਮਿਲਦਾ-ਜੁਲਦਾ ਹੈ। ਉਧਰ ਰਾਊਂਡ ਹੈਡਲੈਂਪਸ, 7-ਸਲੇਟ ਗਰਿੱਲ ਤੇ ਸਕੁਆਇਰ ਟੈਂਪਲੇਟਸ ਰੈਂਗਲਰ ਦੀ ਝਲਕ ਦਿਖਾਈ ਦਿੰਦੀ ਹੈ।
ਤਸਵੀਰਾਂ 'ਤੇ ਗੌਰ ਕਰੀਏ ਤਾਂ ਜੀਪ ਰੈਨੇਗੇਡ ਵਿੱਚ ਫੁੱਲ ਐਲ.ਈ.ਡੀ ਹੈਡਲੈਂਪਸ ਦਿੱਤੇ ਗਏ ਹਨ। ਕੈਬਿਨ ਵਿੱਚ ਐਫਸੀਏ ਦਾ 8.4 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਮਿਲੇਗਾ, ਜੋ ਐਂਡਰਾਓਇਡ ਆਟੋ ਤੇ ਐਪਲ ਕਾਰਪਲੇ ਸਪੋਰਟ ਕਰੇਗਾ।
ਬ੍ਰਿਟੇਨ ਵਿੱਚ ਉਪਲੱਬਧ ਜੀਪ ਰੈਨੇਗੇਡ ਵਿੱਚ ਦੋ ਪੈਟਰੋਲ ਤੇ ਦੋ ਡੀਜ਼ਲ ਇੰਜਨ ਦਾ ਵਿਕਲਪ ਰੱਖਿਆ ਗਿਆ ਹੈ। ਪੈਟਰੋਲ ਵਿੱਚ ਪਹਿਲਾ ਹੈ 1.6 ਲੀਟਰ ਤੇ ਦੂਜਾ ਹੈ 1.4 ਲੀਟਰ ਮਲਟੀਈਅਰ 2 ਇੰਜਨ। ਡੀਜ਼ਲ ਵਿੱਚ ਪਹਿਲਾ ਹੈ 1.6 ਲੀਟਰ ਤੇ ਦੂਜਾ 2.0 ਲੀਟਰ ਮਲਟੀਈਅਰ 2 ਇੰਜਨ ਹੈ। ਇੰਜਨ ਦੇ ਨਾਲ-ਨਾਲ 5-ਸਪੀਡ ਮੈਨੂਅਲ, 6-ਸਪੀਡ ਮੈਨੂਅਲ, 6-ਸਪੀਡ ਡੁਏਲ-ਕਲੱਚ ਆਟੋ ਤੇ 9-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਰੱਖਿਆ ਗਿਆ ਹੈ।
ਮਲਟੀਈਅਰ 2 ਇੰਜਨ ਨੂੰ ਭਾਰਤ ਵਿੱਚ ਉਤਾਰਿਆ ਜਾਵੇਗਾ ਜਾਂ ਨਹੀਂ, ਇਸ ਬਾਰੇ ਕੰਪਨੀ ਨੇ ਹਾਲੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਹੈ। ਭਾਰਤ ਵਿੱਚ ਐਸ.ਯੂ.ਵੀ ਦੀ ਵਧਦੀ ਮੰਗ ਨੂੰ ਦੇਖਦਿਆਂ ਕਿਆਸ ਲਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੰਪਨੀ ਇਸ ਨੂੰ ਭਾਰਤ ਵਿੱਚ ਵੀ ਉਤਾਰ ਸਕਦੀ ਹੈ। ਭਾਰਤ ਆਉਣ ਵਾਲੀ ਜੀਪ ਰੈਨੇਗੇਡ ਵਿੱਚ 1.6 ਲੀਟਰ ਮਲਟੀਜੈਟ ਤੇ 1.4 ਲੀਟਰ ਮਲਟੀਈਅਰ 2 ਤਰਬੋ ਪੈਟਰੋਲ ਇੰਜਣ ਦਾ ਵਿਕਲਪ ਦੇ ਸਕਦੀ ਹੈ। ਜੀਪ ਕੰਪਾਸ ਦੀ ਤਰ੍ਹਾਂ ਇਸ ਵਿੱਚ ਵੀ ਆਲ-ਵ੍ਹੀਲ-ਡਰਾਈਵ ਦਾ ਵਿਕਲਪ ਮਿਲੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















