ਮੋਟੋਰੋਲਾ ਨੇ ਖਿੱਚੀ ਨਵਾਂ ਬਜਟ ਫ਼ੋਨ ਲਾਂਚ ਕਰਨ ਦੀ ਤਿਆਰੀ
ਮੋਟੋਰੋਲਾ ਨੇ 2 ਅਗਸਤ ਨੂੰ ਆਪਣਾ ਅਗਲਾ ਸਮਾਰਟਫੋਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਮੋਟੋਰੋਲਾ ਵੱਲੋਂ ਕੀਤੇ ਐਲਾਨ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਫੋਨ ਜ਼ਰੀਏ ਲੋਕਾਂ ਦਾ ਫੋਨ ਵਰਤਣ ਦਾ ਢੰਗ ਪੂਰੀ ਤਰ੍ਹਾਂ ਬਦਲ ਜਾਵੇਗਾ।
ਮੋਟੋਰੋਲਾ ਨੇ ਕੁਝ ਦਿਨ ਪਹਿਲਾਂ ਹੀ ਘੋਸ਼ਣਾ ਕੀਤੀ ਸੀ ਕਿ ਉਹ ਛੇਤੀ ਹੀ ਮੋਟੋ Z3 ਪਲੇਅ ਲਾਂਚ ਕਰਨ ਵਾਲਾ ਹੈ। ਅਜਿਹਾ ਹੋ ਸਕਦਾ ਹੈ ਕਿ ਮੋਟੋਰੋਲਾ Z3 ਪਲੇਅ ਦੇ ਨਾਲ ਮੋਟੋਰੋਲਾ ਆਪਣਾ ਸਭ ਤੋਂ ਚਰਚਿਤ ਫੋਨ ਮੋਟੋਰੋਲਾ ONE Power ਵੀ ਲਾਂਚ ਕਰੇ।
ਇਸ ਤੋਂ ਪਹਿਲਾਂ ਲੀਕ ਹੋਈ ਜਾਣਕਾਰੀ 'ਚ ਦਾਅਵਾ ਕੀਤਾ ਗਿਆ ਸੀ ਕਿ ਮੋਟੋਰੋਲਾ ONE Power 'ਚ ਬਜ਼ਟ ਚ ਸਭ ਤੋਂ ਸ਼ਾਨਦਾਰ ਕੁਆਲਕਾਮ ਸਨੈਪਡ੍ਰੈਗਨ 636 ਪ੍ਰੋਸੈਸਰ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 6.2 ਇੰਚ ਦਾ ਐਚਡੀ ਡਿਸਪਲੇਅ ਹੋ ਸਕਦਾ ਹੈ। ਸਮਾਰਟਫੋਨ 'ਚ 3780mAh ਦੀ ਬੈਟਰੀ ਤੇ ਲੇਟੇਸਟ ਐਂਡਰਾਇਡ ਔਰੀਓ 8.1 ਹੋਵੇਗਾ।
ਜਾਣਕਾਰੀ ਮੁਤਾਬਕ ਇਸ ਫੋਨ 'ਚ 12 ਮੈਗਾਪਿਕਸਲ ਤੇ 5 ਮੈਗਾਪਿਕਸਲ ਦਾ ਡੂਅਲ ਰੀਅਰ ਕੈਮਰਾ ਹੋ ਸਕਦਾ ਹੈ ਜਦਕਿ ਸੈਲਫੀ ਲੈਣ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾਵੇਗਾ।
ਜੇਕਰ ਮੋਟੋ Z3 ਦੀ ਗੱਲ ਕਰੀਏ ਤਾਂ ਇਸ ਨੂੰ ਪਹਿਲਾਂ ਤੋਂ ਬੇਹਤਰ ਤਕਨਾਲੋਜੀ ਤਹਿਤ ਤਿਆਰ ਕੀਤਾ ਗਿਆ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ ਦਾ ਸਭ ਤੋਂ ਲੇਟੇਸਟ 845 ਪ੍ਰੋਸੈਸਰ ਵਰਤਿਆ ਜਾਵੇ।