ਪੜਚੋਲ ਕਰੋ
ਖਬਰਦਾਰ! 232 ਬੈਂਕਿੰਗ ਐਪਸ ਨੂੰ ਖ਼ਤਰਾ

ਨਵੀਂ ਦਿੱਲੀ: ਹਾਲ ਹੀ ਵਿੱਚ ਰੈਨਸਮਵੇਅਰ ਵਾਇਰਸ ਨਾਲ ਜੂਝ ਚੁੱਕੀਆਂ ਕੰਪਨੀਆਂ ਲਈ ਇੱਕ ਹੋਰ ਖ਼ਤਰੇ ਦੀ ਘੰਟੀ ਹੈ। ਹਾਲਾਂਕਿ ਇਸ ਵਾਰ ਨਿਸ਼ਾਨਾ ਖਾਸ ਤੌਰ 'ਤੇ ਬੈਂਕਿੰਗ ਕੰਪਨੀਆਂ ਹਨ। ਇੱਕ ਨਵਾਂ ਐਂਡਰੌਇਡ ਮਾਲਵੇਅਰ ਸਾਹਮਣੇ ਆਇਆ ਹੈ ਜਿਸ ਨੇ ਖ਼ਾਸ ਤੌਰ 'ਤੇ 232 ਬੈਂਕਿੰਗ ਐਪਸ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਸ ਵਿੱਚ ਦੇਸ਼ ਦੇ ਦਿੱਗਜ ਬੈਂਕ, ਐਸ.ਬੀ.ਆਈ, ਐਚ.ਦੀ.ਐਫ.ਸੀ ਤੇ ਆਈ.ਡੀ.ਬੀ.ਆਈ ਦੀਆਂ ਆਨਲਾਈਨ ਐਪ ਸ਼ਾਮਲ ਹਨ। ਐਂਡਰੌਇਡ ਬੈਂਕਰ ਏ9480 ਨਾਮ ਦਾ ਇਹ ਮਾਲਵੇਅਰ ਫੇਕ ਫਲੈਸ਼ ਪਲੇਅਰ ਐਪ ਜ਼ਰੀਏ ਥਰਡ ਪਾਰਟੀ ਸਟੋਰਜ਼ 'ਤੇ ਡਿਸਟ੍ਰੀਬਿਊਟ ਹੋ ਰਿਹਾ ਹੈ। ਐਂਟੀ ਵਾਈਰਸ ਕੰਪਨੀ ਕਵਿਕ ਹੀਲ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਮਾਲਵੇਅਰ ਖਾਸ ਤੌਰ 'ਤੇ ਲਾਗਇਨ ਕ੍ਰੈਡੈਂਸ਼ੀਅਲਸ, ਐਸ.ਐਮ.ਐਸ ਦਾ ਡੇਟਾ ਤੁਹਾਡੇ ਕੰਟੈਕਟਸ ਲਿਸਟ ਦਾ ਡੇਟਾ ਹਾਈਜੈਕ ਕਰ ਲੈਂਦਾ ਹੈ ਜਾਂ ਚੁਰਾ ਲੈਂਦਾ ਹੈ। ਜਾਣਕਾਰਾਂ ਨਾਲ ਗੱਲ ਕਰਨ 'ਤੇ ਪਤਾ ਲੱਗਿਆ ਕਿ ਇਸ ਮਿਲੀਸ਼ੀਅਸ ਐਪ ਨੂੰ ਸਮਾਰਟਫੋਨ 'ਤੇ ਇੰਸਟਾਲ ਕਰਨ ਤੋਂ ਬਾਅਦ ਜਿੱਦਾਂ ਹੀ ਆਈਕਨ 'ਤੇ ਟਾਈਪ ਕੀਤਾ ਜਾਂਦਾ ਹੈ, ਇਹ ਸਕਰੀਨ ਵਿੱਚ ਲੁਕ ਜਾਂਦਾ ਹੈ ਪਰ ਇਹ ਐਪ ਬੈਕਗਰਾਉਂਡ ਵਿੱਚ ਐਕਟਿਵ ਰਹਿੰਦਾ ਹੈ ਮਤਲਬ ਖਤਮ ਨਹੀਂ ਹੁੰਦਾ। ਬੈਕਗਰਾਉਂਡ ਵਿੱਚ ਐਕਟਿਵ ਰਹਿ ਕੇ ਇਹ ਬੈਂਕਿੰਗ ਐਪਸ 'ਤੇ ਨਜ਼ਰ ਰੱਖਦਾ ਹੈ। ਜੋ ਪ੍ਰਭਾਵਿਤ 232 ਬੈਂਕਿੰਗ ਐਪਸ ਤੁਹਾਨੂੰ ਦੱਸੀਆਂ ਗਈਆਂ ਹਨ ਇਨ੍ਹਾਂ ਵਿੱਚੋਂ ਜਿੱਦਾਂ ਹੀ ਕੋਈ ਐਪ ਮਿਲ ਜਾਂਦੀ ਹੈ ਤਾਂ ਇਹ ਮਾਲਵੇਅਰ ਵਾਇਰਸ ਦੇ ਰੂਪ ਵਿੱਚ ਬੈਂਕਿੰਗ ਐਪ ਨੂੰ ਮਿਲਦਾ ਜੁਲਦਾ ਫੇਕ ਨੋਟੀਫਿਕੇਸ਼ਨ ਜਾਂ ਪੌਪ-ਅੱਪ ਭੇਜ ਦਿੰਦਾ ਹੈ। ਇਸ ਨੋਟੀਫਿਕੇਸ਼ਨ ਜਾਂ ਪੌਪ-ਅੱਪ ਨੂੰ ਓਪਨ ਕਰਦਿਆਂ ਹੀ ਫੇਕ ਲੌਗ ਇਨ ਨੋਟੀਫਿਕੇਸ਼ਨ ਜ਼ਰੀਏ ਯੂਜ਼ਰ ਦੇ ਲੌਗਇਨ ਆਈਡੀ ਤੇ ਪਾਸਵਰਡ ਨੂੰ ਹੈਕ ਕਰ ਲਿਆ ਜਾਂ ਚੋਰੀ ਕਰ ਲਿਆ ਜਾਂਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















