ਸੈਮਸੰਗ ਦਾ ਕਾਰਨਾਮਾ, ਕਦੇ ਨਹੀਂ ਟੁੱਟੇਗਾ ਮੋਬਾਈਲ ਫੋਨ
ਨਵੀਂ ਦਿੱਲੀ: ਸੁਪਰ ਐਮੋਲੋਡ ਡਿਸਪਲੇਅ ਲਈ ਜਾਣੇ ਜਾਂਦੇ ਸੈਮਸੰਗ ਦੇ ਅਣਬ੍ਰੇਕੇਬਲ ਫਲੈਕਸੀਬਲ ਸਕਰੀਨ ਪੈਨਲ ਨੂੰ ਵੀ ਸਰਟੀਫਾਈ ਕਰ ਦਿੱਤਾ ਗਿਆ ਹੈ। ਸੈਮਸੰਗ ਨਿਊਜ਼ਰੂਮ ਯੂਐਸ ਵੈਬਸਾਈਟ ਮੁਤਾਬਕ ਨਵਾਂ ਫਲੈਕਸੀਬਲ OLED ਪੈਨਲ ਅੰਡਰਰਾਈਟਰਸ ਲੈਬੋਰਟਰੀਜ਼ ਜ਼ਰੀਏ ਸਰਟੀਫਾਈ ਕੀਤਾ ਗਿਆ ਹੈ।
ਟੈਸਟਿੰਗ ਕੰਪਨੀ OSHA ਨੇ ਕਿਹਾ ਕਿ ਇਨ੍ਹਾਂ OLED ਪੈਨਲਸ ਨੂੰ ਇਲੈਕਟ੍ਰਾਨਿਕ ਪ੍ਰੋਡਕਟਸ ਜਿਵੇਂ ਆਟੋਮੋਬਾਇਲ, ਮੋਬਾਈਲ ਮਿਲਟਰੀ ਡਿਵਾਈਸ, ਪੋਰਟਏਬਲ ਗੇਮ ਕੰਸੋਲ ਤੇ ਟੈਬਲੇਟ ਪੀਸੀ 'ਚ ਵਰਤਿਆ ਜਾਵੇਗਾ।
ਨਵਾਂ ਆਨਬ੍ਰੇਕੇਬਲ ਫਲੈਕਸੀਬਲ OLED ਪੈਨਲ ਹੁਣ ਅਨਬ੍ਰੇਕੇਬਲ ਸਬਸਟ੍ਰੇਟ ਨਾਲ ਆਵੇਗਾ ਜੋ ਓਵਰਲੇ ਵਿੰਡੋ ਨੂੰ ਸੁਰੱਖਿਅਤ ਰੱਖੇਗਾ। ਸੈਮਸੰਗ ਕੰਪਨੀ ਦੇ ਜਨਰਲ ਮੈਨੇਜਰ ਮੁਤਾਬਕ ਪਲਾਸਟਿਕ ਵਿੰਡੋ ਪੋਰਟਏਬਲ ਇਲੈਕਟ੍ਰਾਨਿਕ ਡਿਵਾਈਸ ਦੇ ਸਮਰੱਥ ਹੁੰਦਾ ਹੈ। ਇਹ ਨਾ ਟੁੱਟਦਾ ਹੈ ਸਗੋਂ ਆਪਣੇ ਘੱਟ ਭਾਰ, ਹਾਰਡਨੈਸ ਲਈ ਜਾਣਿਆ ਜਾਂਦਾ ਹੈ।
ਅੰਡਰਰਾਈਟਰਸ ਲੈਬੋਰਟਰੀਜ਼ ਨੇ ਕਿਹਾ ਕਿ ਸੈਮਸੰਗ ਡਿਸਪਲੇਅ ਨੇ ਯੂਐਸ ਡਿਪਾਰਟਮੈਂਟ ਆਫ ਡਿਫੈਂਸ ਜ਼ਰੀਏ ਕੀਤੇ ਗਏ ਟੈਸਟ ਨੂੰ ਪਾਸ ਕੀਤਾ ਹੈ। ਕੰਪਨੀ ਨੇ ਕਿਹਾ ਕਿ ਡਿਸਪਲੇਅ ਨਾਲ ਇਕ ਡਰਾਪ ਟੈਸਟ ਵੀ ਕੀਤਾ ਗਿਆ ਜਿੱਥੇ ਗਲਾਸ ਨੂੰ 4 ਫੁੱਟ ਦੀ ਉੱਚਾਈ ਤੋਂ ਸੁੱਟਿਆ ਗਿਆ ਤੇ 71 ਡਿਗਰੀ ਤੋਂ 32 ਡਿਗਰੀ ਦੇ ਤਾਪਮਾਨ 'ਤੇ ਰੱਖਿਆ ਗਿਆ ਜਿਸ ਤੋਂ ਬਾਅਦ ਪੈਨਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।