ਪੜਚੋਲ ਕਰੋ
ਮੋਬਾਈਲ ਵਰਤਣ ਵਾਲਿਆਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਗਾਹਕਾਂ ਨੂੰ ਵੱਖ-ਵੱਖ ਟੈਲੀਕਾਮ ਕੰਪਨੀਆਂ ਤੇ ਹੋਰ ਲਾਇਸੰਸ ਪ੍ਰਾਪਤ ਸਰਵਿਸ ਸੈਕਟਰ ਦੇ ਟੈਰਿਫ ਦੀ ਇੱਕੋ ਥਾਂ 'ਤੇ ਜਾਣਕਾਰੀ ਦੇਣ ਲਈ ਟੈਲੀਕਾਮ ਰੈਗੂਲੇਟਰੀ ਟ੍ਰਾਈ ਨੇ ਇੱਕ ਪੋਰਟਲ ਲਾਂਚ ਕੀਤਾ ਹੈ। ਟ੍ਰਾਈ ਨੇ ਇਹ ਜਾਣਕਾਰੀ ਹੈ। ਰੈਗੂਲੇਟਰੀ ਨੇ ਕਿਹਾ ਹੈ ਕਿ ਟ੍ਰਾਈ ਦੀ ਵੈਬਸਾਈਟ (http://tariff.trai.gov.in) 'ਤੇ ਵੱਖ-ਵੱਖ ਟੈਰਿਫ ਪਲਾਨ ਤੇ ਹੋਰ ਟੈਰਿਫ ਦੀ ਜਾਣਕਾਰੀ ਸੌਖੇ ਤਰੀਕੇ ਨਾਲ ਡਾਉਨਲੋਡ ਕੀਤੀ ਜਾ ਸਕਦੀ ਹੈ। ਇਸ ਨਾਲ ਗਾਹਕਾਂ ਨੂੰ ਇਹ ਫਾਇਦਾ ਹੋਵੇਗਾ ਕਿ ਉਹ ਕਈ ਕੰਪਨੀਆਂ ਦੇ ਪਲਾਨ ਨੂੰ ਕੰਪੇਅਰ ਕਰ ਸਕਣਗੇ। ਇਸ ਪੋਰਟਲ 'ਤੇ ਗਾਹਕ ਆਪਣਾ ਫੀਡਬੈਕ ਵੀ ਦੇ ਸਕਣਗੇ। ਖਾਸ ਗੱਲ ਇਹ ਹੈ ਕਿ ਇਹ ਬੀਟਾ ਸਾਈਟ ਹੈ। ਇਸ 'ਤੇ ਗਾਹਕ ਮੋਬਾਈਲ, ਲੈਂਡਲਾਈਨ, ਪ੍ਰੀਪੇਡ, ਪੋਸਟਪੇਡ, ਸਰਕਲਵਾਈਜ਼ ਤੇ ਆਪ੍ਰੇਟਰਜ਼ ਦੀ ਚੋਣ ਕਰਕੇ ਸਾਰੇ ਤਰ੍ਹਾਂ ਦੇ ਟੈਰਿਫ, ਪਲਾਨ, ਵਾਉਚਰ, ਐਸਟੀਵੀ, ਟੌਪ ਅਪ, ਪ੍ਰੋਮੋ, ਵੀਏਐਸ ਦੀ ਜਾਣਕਾਰੀ ਲੈ ਸਕਦੇ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















