ਪੜਚੋਲ ਕਰੋ
ਹੁਣ WhatsApp ਨੂੰ ਲੱਗੇਗੀ ਬਰੇਕ

ਨਵੀਂ ਦਿੱਲੀ: ਅੱਜ ਰਾਤ 12 ਵਜੇ ਤੋਂ ਬਾਅਦ ਤੁਹਾਡੇ ਸਮਾਰਟਫੋਨ 'ਤੇ ਵਟਸਐਪ ਬੰਦ ਹੋ ਸਕਦਾ ਹੈ। ਜੇਕਰ ਤੁਹਾਡੇ ਕੋਲ ਬਲੈਕਬੇਰੀ ਆਪਰੇਟਿੰਗ ਸਿਸਟਮ, ਬਲੈਕਬੇਰੀ 10 ਤੇ ਵਿੰਡੋਜ਼ 8.0 ਓਐਸ ਵਾਲਾ ਫੋਨ ਹੈ ਤਾਂ ਤੁਹਾਨੂੰ ਪ੍ਰੇਸ਼ਾਨੀ ਆਏਗੀ। ਦਰਅਸਲ ਇਨ੍ਹਾਂ ਫੋਨਾਂ 'ਤੇ ਵੱਟਸਐਪ 31 ਦਸੰਬਰ, 2017 ਤੋਂ ਬਾਅਦ ਕੰਮ ਕਰਨਾ ਬੰਦ ਕਰ ਦੇਵੇਗਾ। ਮਤਲਬ ਇਸ ਓਐਸ ਵਾਲੇ ਯੂਜ਼ਰਸ ਨਵੇਂ ਸਾਲ 'ਤੇ ਵੱਟਸਐਪ ਨਹੀਂ ਚਲਾ ਸਕਣਗੇ। ਦੁਨੀਆਂ ਦੇ ਸਭ ਤੋਂ ਪਾਪੂਲਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਐਲਾਨ ਕੀਤਾ ਹੈ ਕਿ 31 ਦਸੰਬਰ, 2017 ਤੋਂ ਬਾਅਦ ਮਤਲਬ 1 ਜਨਵਰੀ 2018 ਤੋਂ ਵੱਟਸਐਪ ਖਾਸ ਸਮਾਰਟਫੋਨ ਤੇ ਆਪਰੇਟਿੰਗ ਸਿਸਟਮ 'ਤੇ ਸਪੋਰਟ ਨਹੀਂ ਕਰੇਗਾ। ਵੱਟਸਐਪ ਨੇ ਆਪਣੇ ਬਲਾਗ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਬਲੈਕਬੇਰੀ ਆਪਰੇਟਿੰਗ ਸਿਸਟਮ, ਬਲੈਕਬੇਰੀ 10 ਤੇ ਵਿੰਡੋਜ਼ 8.0 ਓਐਸ ਤੇ ਵੱਟਸਐਪ 31 ਦਸੰਬਰ, 2017 ਤੋਂ ਬਾਅਦ ਕੰਮ ਕਰਨਾ ਬੰਦ ਕਰ ਦੇਵੇਗਾ। ਮਤਲਬ ਇਸ ਓਐਸ ਵਾਲੇ ਯੂਜ਼ਰਸ ਨਵੇਂ ਸਾਲ 'ਤੇ ਵੱਟਸਐਪ ਨਹੀਂ ਚਲਾ ਸਕਣਗੇ। ਤੁਹਾਨੂੰ ਦੱਸੀਏ ਕਿ ਵੱਟਸਐਪ ਨੇ ਇਨ੍ਹੀਂ ਦਿਨੀਂ ਓਐਸ ਪਲੇਟਫਾਰਮ ਸਪੋਰਟ ਨੂੰ ਇਸ ਸਾਲ ਜੂਨ ਤੋਂ ਵਧਾ ਕੇ ਦਸੰਬਰ 2017 ਕਰ ਦਿੱਤਾ ਸੀ। ਇਸ ਤੋਂ ਇਲਾਵਾ ਐਪ ਨੋਕੀਆ S40 ਫੋਨ ਨੂੰ ਵੀ ਸਪੋਰਟ ਨਹੀਂ ਕਰੇਗਾ। ਖਾਸ ਗੱਲ ਇਹ ਹੈ ਕਿ ਐਂਡਰਾਇਡ ਦੇ ਪੁਰਾਣੇ ਵਰਜ਼ਨ ਦੇ ਯੂਜ਼ਰਸ ਵੀ ਵੱਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ। ਜੋ ਯੂਜ਼ਰਸ 2.3.7 ਜਿੰਜਰਬ੍ਰੈਡ ਜਾਂ ਉਸ ਤੋਂ ਪੁਰਾਣੇ ਓਐਸ ਦੀ ਵਰਤੋਂ ਕਰ ਰਹੇ ਹਨ, ਉਹ 1 ਫਰਵਰੀ 2020 ਤੋਂ ਬਾਅਦ ਵੱਟਸਐਪ ਨਹੀਂ ਚਲਾ ਸਕਣਗੇ। ਵੱਟਸਐਪ ਨੇ ਦੱਸਿਆ ਕਿ ਉਹ ਇਨ੍ਹਾਂ ਪਲੇਟਫਾਰਮ ਲਈ ਨਵੇਂ ਫ਼ੀਚਰ ਡਿਵੈਲਪ ਨਹੀਂ ਕਰ ਰਿਹਾ। ਅਹਿਜੇ ਵਿੱਚ ਕੁਝ ਫੀਚਰਸ ਕਦੇ ਵੀ ਕੰਮ ਕਰਨਾ ਬੰਦ ਕਰ ਸਕਦੇ ਹਨ। ਇਹ ਪਲੇਟਫਾਰਮ ਇੰਨੇ ਸਮਰੱਥ ਨਹੀਂ ਹਨ ਜੋ ਫੀਚਰਸ ਨੂੰ ਭਵਿੱਖ ਵਿੱਚ ਸੰਭਾਲ ਸਕਣ। ਅਜਿਹੇ ਵਿੱਚ ਇਸ 'ਤੇ ਐਪ ਸਪੋਰਟ ਨਹੀਂ ਹੋਵੇਗਾ। ਵੱਟਸਐਪ ਨੇ ਕਿਹਾ,''ਅਸੀਂ ਨਵੇਂ ਓਐਸ ਵਰਜ਼ਨ ਵਿੱਚ ਅਪਗਰੇਡ ਕਰਨ ਦੀ ਸਿਫਾਰਸ਼ ਕਰਦੇ ਹਾਂ, ਜਿਸ ਵਿੱਚ 4.0 ਜਾਂ ਉਸ ਤੋਂ ਉੱਪਰ ਦਾ ਐਂਡਰਾਇਡ 7 ਜਾਂ ਉਸ ਤੋਂ ਉੱਪਰ ਦਾ ਆਈਓਐਸ, ਜਾਂ 8.1 ਜਾਂ ਇਸ ਤੋਂ ਉੱਪਰ ਦਾ ਵਿੰਡੋਜ਼ ਵਰਜ਼ਨ ਸ਼ਾਮਲ ਹਨ, ਤਾਂ ਜੋ ਵੱਟਸਐਪ ਵੀ ਵਰਤੋਂ ਜਾਰੀ ਰੱਖ ਸਕਣ।'' ਤੁਹਾਨੂੰ ਦੱਸ ਦੇਈਏ ਕਿ ਬਦਲਦੇ ਵਕਤ ਵਿੱਚ ਹਰ ਮਹੀਨੇ ਵੱਟਸਐਪ ਨਵੇਂ ਫ਼ੀਚਰ ਆਪਣੇ ਯੂਜ਼ਰਸ ਲਈ ਉਤਾਰਦਾ ਹੈ। ਅਜਿਹੇ ਵਿੱਚ ਕੰਪਨੀ ਪੁਰਾਣੇ ਓਐਸ ਤੇ ਇਨ੍ਹਾਂ ਨਵੇਂ ਅਪਡੇਟ ਨੂੰ ਉਪਲੱਬਧ ਨਹੀਂ ਕਰਾ ਪਾਉਂਦੀ ਤੇ ਹੁਣ ਇਹ ਓਐਸ ਐਪ ਸਪੋਰਟਿਵ ਵੀ ਨਹੀਂ ਹੋਣਗੇ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















