National Numbering Plan: ਬਦਲ ਜਾਣਗੇ ਤੁਹਾਡੇ ਮੋਬਾਈਲ ਨੰਬਰ! ਸਰਕਾਰ ਲੈ ਸਕਦੀ ਵੱਡਾ ਫੈਸਲਾ
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਜਲਦ ਹੀ ਵੱਡਾ ਫੈਸਲਾ ਲੈ ਸਕਦੀ ਹੈ। ਹੁਣ ਮੋਬਾਈਲ ਨੰਬਰ 10 ਅੰਕਾਂ ਤੋਂ ਵੱਧ ਹੋ ਸਕਦੇ ਹਨ। ਦਰਅਸਲ, 5ਜੀ ਨੈੱਟਵਰਕ ਦੇ ਆਉਣ ਤੋਂ ਬਾਅਦ, ਮੋਬਾਈਲ ਨੰਬਰਿੰਗ ਵਿੱਚ ਲਗਾਤਾਰ ਸਮੱਸਿਆਵਾਂ ਆ ਰਹੀਆਂ ਹਨ।
Trai changing national numbering plan: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਜਲਦ ਹੀ ਵੱਡਾ ਫੈਸਲਾ ਲੈ ਸਕਦੀ ਹੈ। ਹੁਣ ਮੋਬਾਈਲ ਨੰਬਰ 10 ਅੰਕਾਂ ਤੋਂ ਵੱਧ ਹੋ ਸਕਦੇ ਹਨ। ਦਰਅਸਲ, 5ਜੀ ਨੈੱਟਵਰਕ ਦੇ ਆਉਣ ਤੋਂ ਬਾਅਦ, ਮੋਬਾਈਲ ਨੰਬਰਿੰਗ ਵਿੱਚ ਲਗਾਤਾਰ ਸਮੱਸਿਆਵਾਂ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਮੱਸਿਆ ਦੇ ਮੱਦੇਨਜ਼ਰ ਟਰਾਈ ਨੇ ਰਾਸ਼ਟਰੀ ਨੰਬਰਿੰਗ ਯੋਜਨਾ ਨੂੰ ਸੋਧਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2003 ਵਿੱਚ ਵੀ ਟਰਾਈ ਨੇ ਅਜਿਹਾ ਹੀ ਫੈਸਲਾ ਲਿਆ ਸੀ।
ਗਾਹਕਾਂ ਦੀ ਵਧਦੀ ਗਿਣਤੀ ਕਾਰਨ ਮੋਬਾਈਲ ਕੰਪਨੀਆਂ ਦੇ ਸਾਹਮਣੇ ਇੱਕ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਇਸ ਦੇ ਨਾਲ ਹੀ ਇਹ ਸਰਵਿਸ ਵੀ ਲਗਾਤਾਰ ਵਧ ਰਹੀ ਹੈ। ਅਜਿਹੇ 'ਚ ਵੱਖਰੇ ਨੰਬਰਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਰਾਸ਼ਟਰੀ ਨੰਬਰਿੰਗ ਯੋਜਨਾ ਦੀ ਮਦਦ ਨਾਲ ਟੈਲੀਕਮਿਊਨੀਕੇਸ਼ਨ ਆਈਡੈਂਟੀਫਾਇਰ (ਟੀਆਈ) ਦੀ ਪਛਾਣ ਕੀਤੀ ਜਾਂਦੀ ਹੈ ਤੇ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹੁਣ ਮੋਬਾਈਲ ਉਪਭੋਗਤਾਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਕੀ ਹੈ ਨੈਸ਼ਨਲ ਨੰਬਰਿੰਗ ਪਲਾਨ
ਰਾਸ਼ਟਰੀ ਨੰਬਰਿੰਗ ਯੋਜਨਾ ਕੁਸ਼ਲ ਸੰਚਾਰ ਤੇ ਨੈੱਵਰਕਿੰਗ ਪ੍ਰਬੰਧਨ ਯਕੀਨੀ ਬਣਾਉਂਦੇ ਹੋਏ ਟੈਲੀਕਮਿਊਨੀਕੇਸ਼ਨ ਆਈਡੈਂਟੀਫਾਇਰ (TIs) ਦੀ ਵੰਡ ਤੇ ਪ੍ਰਬੰਧਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਦੂਰਸੰਚਾਰ ਵਿਭਾਗ (DoT) ਫਿਕਸਡ ਤੇ ਮੋਬਾਈਲ ਦੋਵਾਂ ਨੈੱਟਵਰਕਾਂ ਲਈ ਦੂਰਸੰਚਾਰ ਪਛਾਣਕਰਤਾਵਾਂ ਦਾ ਪ੍ਰਬੰਧਨ ਕਰਦਾ ਹੈ।
ਨੈਸ਼ਨਲ ਨੰਬਰਿੰਗ ਪਲੈਨਿੰਗ 2003 ਵਿੱਚ 750 ਮਿਲੀਅਨ ਟੈਲੀਫੋਨ ਕਨੈਕਸ਼ਨਾਂ ਦੀ ਵੰਡ ਕਰਨ ਲਈ ਤਿਆਰ ਕੀਤੀ ਗਈ ਸੀ। ਸੰਚਾਰ ਮੰਤਰਾਲੇ ਅਨੁਸਾਰ 21 ਸਾਲਾਂ ਬਾਅਦ ਸੰਖਿਆ ਦੇ ਸਰੋਤ ਰਿਸਕ 'ਤੇ ਹਨ। ਦੱਸ ਦਈਏ ਕਿ ਇਸ ਸਮੇਂ ਭਾਰਤ ਵਿੱਚ 1,199.28 ਮਿਲੀਅਨ ਟੈਲੀਫੋਨ ਗਾਹਕ ਹਨ ਤੇ 31 ਮਾਰਚ, 2024 ਤੱਕ ਭਾਰਤ ਦੀ ਟੈਲੀਡੈਂਸਟੀ 85.69 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਸ ਕਾਰਨ ਮੌਜੂਦਾ ਨੰਬਰ ਅਲਾਟਮੈਂਟ ਸਿਸਟਮ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਵਿੱਚ ਦਿੱਕਤ ਆ ਰਹੀ ਹੈ।
ਨਵੀਂ ਲੜੀ ਨੰਬਰ ਲੱਭੇ ਜਾ ਸਕਦੇ
ਨਵੀਂ ਨੰਬਰਿੰਗ ਯੋਜਨਾ ਤਹਿਤ ਦੂਰਸੰਚਾਰ ਵਿਭਾਗ ਹੋਰ ਮੋਬਾਈਲ ਨੰਬਰ ਅਲਾਟ ਕਰਨ ਦੇ ਯੋਗ ਹੋਵੇਗਾ। ਇਸ ਨਾਲ ਯੂਜ਼ਰਸ ਨੂੰ ਨੰਬਰ ਜਾਰੀ ਕਰਨ 'ਚ ਕੋਈ ਦਿੱਕਤ ਨਹੀਂ ਆਵੇਗੀ। ਫਿਲਹਾਲ ਦੂਰਸੰਚਾਰ ਵਿਭਾਗ ਦੂਰਸੰਚਾਰ ਕੰਪਨੀਆਂ ਨੂੰ ਉਪਭੋਗਤਾਵਾਂ ਨੂੰ ਰੀਸਾਈਕਲ ਕੀਤੇ ਨੰਬਰ ਜਾਰੀ ਕਰਨ ਲਈ ਕਹਿ ਰਿਹਾ ਹੈ।
ਇਹ ਉਹ ਮੋਬਾਈਲ ਨੰਬਰ ਹਨ ਜੋ ਪਹਿਲਾਂ ਕੋਈ ਵਿਅਕਤੀ ਵਰਤ ਰਿਹਾ ਸੀ, ਪਰ ਸਿਮ ਦੇ 90 ਦਿਨਾਂ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਟੈਲੀਕਾਮ ਕੰਪਨੀਆਂ ਉਹ ਨੰਬਰ ਕਿਸੇ ਹੋਰ ਉਪਭੋਗਤਾ ਨੂੰ ਅਲਾਟ ਕਰ ਦਿੰਦੀਆਂ ਹਨ। ਇਸ ਦੇ ਨਾਲ ਹੀ, ਨਵੀਂ ਨੰਬਰਿੰਗ ਯੋਜਨਾ ਦੇ ਆਉਣ ਤੋਂ ਬਾਅਦ, ਟੈਲੀਕਾਮ ਕੰਪਨੀਆਂ ਨਵੇਂ ਨੰਬਰ ਜਾਰੀ ਕਰਨ ਲਈ ਨਵੀਂ ਸੀਰੀਜ਼ ਲਿਆ ਸਕਦੀਆਂ ਹਨ।