ਪੜਚੋਲ ਕਰੋ
ਡੇਢ ਮਹੀਨੇ ਤੋਂ ਲਾਪਤਾ ਪਰਿਵਾਰ ਦੀਆਂ ਲਾਸ਼ਾਂ ਸਰਹੰਦ ਨਹਿਰ ਚੋਂ ਮਿਲੀਆਂ
ਡੇਢ ਮਹੀਨੇ ਤੋਂ ਲਾਪਤਾ ਫਰੀਦਕੋਟ ਦੇ ਪਰਿਵਾਰ ਦੀਆਂ ਲਾਸ਼ਾਂ ਸਰਹੰਦ ਨਹਿਰ ਚੋਂ ਮਿਲੀਆਂ....ਇਹ ਪਰਿਵਾਰ ਦਰਬਾਰ ਸਾਹਿਬ ਲਈ ਘਰੋਂ ਨਿਕਲਿਆ ਸੀ ਪਰ ਕਰੀਬ ਡੇਢ ਮਹੀਨੇ ਤੋਂ ਉਨਾਂ ਦਾ ਕੋਈ ਥਹੁ ਪਤਾ ਨਹੀਂ ਲੱਗਾ...ਪਤੀ-ਪਤਨੀ ਅਤੇ ਦੋ ਬੱਚੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਕਾਰ ਚ ਘਰੋਂ ਨਿਕਲੇ ਸਨ...ਅਤੇ ਪੂਰਾ ਪਰਿਵਾਰ ਭੇਦਭਰੇ ਹਾਲਾਤ ਚ ਲਾਪਤਾ ਹੋ ਗਿਆ...ਪਰ ਹੁਣ ਸਰਹੰਦ ਨਹਿਰ ਚੋਂ ਚਾਰਾਂ ਦੀ ਲਾਸ਼ ਬਰਾਮਦ ਹੋਈ ਹੈ....ਪਾਣੀ ਦਾ ਪੱਧਰ ਘੱਟਣ ਤੇ ਫਰੀਦਕੋਟ ਦੇ ਸਰਹੰਦ ਨਹਿਰ ਚ ਇੱਕ ਕਾਰ ਨਜ਼ਰ ਆਈ ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਅੰਦਰੋਂ ਹੀ ਪਰਿਵਾਰ ਦੇ ਚਾਰੇ ਮੈਂਬਰਾਂ ਦੀ ਲਾਸ਼ ਬਰਾਮਦ ਹੋਈ....ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਚ ਜੁਟੀ ਹੈ.....ਲਾਸ਼ਾਂ ਨੂੰ ਪੋਸਟਮਾਰਮ ਲਈ ਭੇਜਿਆ ਗਿਆ
ਹੋਰ ਵੇਖੋ






















