ਪੜਚੋਲ ਕਰੋ
ਰਵਨੀਤ ਬਿੱਟੂ ਵੱਲੋਂ ਯੋਗੇਂਦਰ ਯਾਦਵ ਨੂੰ ਦਿੱਲੀ ਹਿੰਸਾ ਦਾ ਜ਼ਿੰਮੇਵਾਰ ਦੱਸਣ 'ਤੇ ਭੜਕੇ ਕਿਸਾਨ ਲੀਡਰ
ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਕਿਸਾਨ ਅੰਦੋਲਨ ਬਾਰੇ ਬਿਆਨ ਦੇ ਕੇ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਯੋਗੇਂਦਰ ਯਾਦਵ 26 ਜਨਵਰੀ ਨੂੰ ਹਿੰਸਾ ਦਾ ਕਾਰਨ ਬਣੇ ਕਿਸਾਨਾਂ ਨੂੰ ਭੜਕਾਉਣ ਲਈ ਜ਼ਿੰਮੇਵਾਰ ਹਨ। ਬਿੱਟੂ ਦੇ ਇਸ ਬਿਆਨ ਤੋਂ ਕਿਸਾਨ ਲੀਡਰ ਖਫਾ ਹਨ।ਇਸ ਬਾਰੇ ਕਿਸਾਨ ਲੀਡਰ ਜਗਮੋਹਨ ਸਿੰਘ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਬਿਆਨ ਗਲਤ ਹੈ। ਯੋਗਿੰਦਰ ਯਾਦਵ ਅਜਿਹਾ ਕਦੇ ਨਹੀਂ ਕਰ ਸਕਦੇ। ਬਿੱਟੂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਬਿੱਟੂ ਆਪਣਾ ਰਾਜਨੀਤਕ ਫਾਇਦਾ ਲੈਣਾ ਚਾਹੁੰਦੇ ਹਨ।
ਹੋਰ ਵੇਖੋ






















