lottery scam | ਖ਼ਬਰਦਾਰ...ਕਿਤੇ ਹੋ ਨਾ ਜਾਇਓ ਠੱਗੀ ਦਾ ਸ਼ਿਕਾਰ, ਅਣਜਾਣ ਕੌਲ ਕਰਕੇ ਨਿਕਲ ਗਏ ਡੇਢ ਕਰੋੜ
lottery scam | ਖ਼ਬਰਦਾਰ...ਕਿਤੇ ਹੋ ਨਾ ਜਾਇਓ ਠੱਗੀ ਦਾ ਸ਼ਿਕਾਰ, ਅਣਜਾਣ ਕੌਲ ਕਰਕੇ ਨਿਕਲ ਗਏ ਡੇਢ ਕਰੋੜ
#KBClotteryscam #Fraud #scam #Fraudcall #Muktsarsahib #abpsanjha #abplive
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਖਾਲਾ ਦਾ ਮਾਮਲਾ ਹੈ, ਲਾਲਚ ਕਰਕੇ ਇੱਕ ਪਰਿਵਾਰ ਨੇ ਡੇਢ ਕਰੋੜ ਰੁਪਏ ਗਵਾ ਲਏ, ਕੌਣ ਬਣੇਗਾ ਕਰੋੜਪਤੀ ਦੇ ਨਾ ਤੇ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਵੱਜ ਗਈ, ਇੱਕ ਅਣਜਾਣ ਨੰਬਰ ਤੋਂ ਕਾਲ ਆਈ ਕਿ ਉਹਨਾਂ ਦੀ ਕੌਣ ਬਣੇਗਾ ਕਰੋੜਪਤੀ ਵਿੱਚ ਲਾਟਰੀ ਨਿਕਲੀ ਹੈ ਅਤੇ ਉਹਨਾਂ ਨੂੰ 20 ਹਜਾਰ ਰੁਪਏ ਗੂਗਲ ਪੇਅ ਕਰਨ ਲਈ ਕਿਹਾ। ਉਹਨਾਂ ਨੇ 20 ਹਜ਼ਾਰ ਗੂਗਲ ਪੇਅ ਕਰ ਦਿੱਤਾ, ਅਜਿਹਾ ਦੋ ਵਾਰ ਹੋਇਆ।ਪਰ ਇਸ ਉਪਰੰਤ ਉਹਨਾਂ ਦੇ ਖਾਤੇ 'ਚੋਂ ਕੁਝ ਮਹੀਨਿਆਂ ਵਿੱਚ ਹੀ ਇਕ ਕਰੋੜ 15 ਲੱਖ ਰੁਪਏ ਟਰਾਂਸਫਰ ਕਰ ਲਏ ਗਏ। ਕੁਝ ਦਿਨਾਂ ਬਾਅਦ ਫਿਰ ਇੱਕ ਹੋਰ ਨੰਬਰ ਤੋਂ ਵਟਸਐਪ ਕਾਲ (WhatsApp KBC Fraud) ਕਰਕੇ ਸਾਰੇ ਟੈਕਸ ਦੇ ਨਾਮ ਅਤੇ ਸਾਰੇ ਪੈਸੇ ਵਾਪਸ ਕਰਨ ਦੇ ਨਾਮ ਤੇ 32 ਲੱਖ ਰੁਪਿਆ ਦੀ ਆਰ ਟੀ ਜੀ ਐਸ ਕਰਵਾ ਲਈ , ਇਸ ਤਰਾਂ ਉਹਨਾਂ ਨਾਲ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਵੱਜੀ ਹੈ।