ਪੜਚੋਲ ਕਰੋ
ਕਰਤਾਰਪੁਰ ਲਾਂਘੇ ਨੂੰ 1 ਸਾਲ ਜ਼ਰੂਰ ਪਰ ਦਰਸ਼ਨ ਅਜੇ ਵੀ ਦੂਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨ ਦੇ ਹਮਰੁਤਬਾ ਇਮਰਾਨ ਖ਼ਾਨ ਨੇ ਪਿਛਲੇ ਸਾਲ 9 ਨਵੰਬਰ ਨੂੰ ਸਰਹੱਦ ਦੇ ਦੋਵੇਂ ਪਾਸਿਓਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ। 9 ਕਿਲੋਮੀਟਰ ਦਾ ਲਾਂਘਾ, ਜਿਸ ਦਾ 4.7 ਕਿਲੋਮੀਟਰ ਦਾ ਹਿੱਸਾ ਪਾਕਿਸਤਾਨ ਵਿਚ ਹੈ, ਭਾਰਤ ਦੇ ਪੰਜਾਬ ਵਿਚ ਡੇਰਾ ਬਾਬਾ ਨਾਨਕ (Dera Baba Nanak) ਨੂੰ ਦਰਬਾਰ ਸਾਹਿਬ ਨਾਲ ਜੋੜਦਾ ਹੈ। ਜਿਸ ਨੂੰ ਕਰਤਾਰਪੁਰ ਸਾਹਿਬ ਵੀ ਕਿਹਾ ਜਾਂਦਾ ਹੈ। ਗੁਆਂਢੀ ਦੇਸ਼ ਵਿਚ ਨਾਰੋਵਾਲ ਜ਼ਿਲ੍ਹੇ ‘ਚ ਗੁਰੂ ਨਾਨਕ ਦੇਵ ਜੀ ਦਾ ਅੰਤਮ ਆਰਾਮ ਸਥਾਨ ਹੈ।
ਕਰਤਾਰਪੁਰ ਲਾਂਘੇ ਨੂੰ ਖੁਲ੍ਹੇ ਇੱਕ ਸਾਲ ਬੀਤ ਚੁੱਕਿਆ ਹੈ, ਪਰ ਦੁਖ ਦੀ ਗੱਲ ਇਹ ਹੈ ਕਿ ਇਸ ਇੱਕ ਸਾਲ ਵਿਚ ਇਹ ਲਾਂਘਾ ਸਿਰਫ ਚਾਰ ਮਹੀਨੇ ਹੀ ਖੁੱਲ੍ਹ ਸਕਿਆ।
ਕਰਤਾਰਪੁਰ ਲਾਂਘੇ ਨੂੰ ਖੁਲ੍ਹੇ ਇੱਕ ਸਾਲ ਬੀਤ ਚੁੱਕਿਆ ਹੈ, ਪਰ ਦੁਖ ਦੀ ਗੱਲ ਇਹ ਹੈ ਕਿ ਇਸ ਇੱਕ ਸਾਲ ਵਿਚ ਇਹ ਲਾਂਘਾ ਸਿਰਫ ਚਾਰ ਮਹੀਨੇ ਹੀ ਖੁੱਲ੍ਹ ਸਕਿਆ।
ਹੋਰ ਵੇਖੋ