Paris Olympics |'ਭਾਰਤ ਨੇ ਆਸਟ੍ਰੇਲੀਆ ਨੂੰ ਹਾਕੀ ਖੇਡਣਾ ਸਿਖਾਇਆ' - Ajitpal singh | Indian Hockey Team
Paris Olympics |'ਭਾਰਤ ਨੇ ਆਸਟ੍ਰੇਲੀਆ ਨੂੰ ਹਾਕੀ ਖੇਡਣਾ ਸਿਖਾਇਆ' - Ajitpal singh | Indian Hockey Team
'ਭਾਰਤ ਨੇ ਆਸਟ੍ਰੇਲੀਆ ਨੂੰ ਹਾਕੀ ਖੇਡਣਾ ਸਿਖਾਇਆ' - ਅਜੀਤਪਾਲ ਸਿੰਘ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਜੀਤਪਾਲ ਸਿੰਘ
ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੀ ਜਾਨ - ਅਜੀਤਪਾਲ ਸਿੰਘ
ਭਾਰਤੀ ਹਾਕੀ ਟੀਮ ਨੇ ਓਲੰਪਿਕਸ 'ਚ ਰਚਿਆ ਇਤਿਹਾਸ
52 ਸਾਲ ਬਾਅਦ ਉਲੰਪਿਕ ਖੇਡਾਂ 'ਚ ਆਸਟ੍ਰੇਲੀਆ ਨੂੰ ਹਰਾਇਆ
ਭਾਰਤ ਨੂੰ 1975 'ਚ ਹਾਕੀ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਤੇ ਦੋ ਵਾਰ ਓਲੰਪਿਕ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਕਪਤਾਨ ਅਜੀਤ ਪਾਲ ਸਿੰਘ ਨੇ ਪੈਰਿਸ ਓਲੰਪਿਕ 'ਚ ਆਸਟ੍ਰੇਲੀਆ 'ਤੇ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਦੀ ਤਾਰੀਫ ਕੀਤੀ ਹੈ।
ਆਸਟ੍ਰੇਲੀਆ 'ਤੇ 52 ਸਾਲ ਬਾਅਦ ਮਿਲੀ ਜਿੱਤ 'ਤੇ ਉਨ੍ਹਾਂ ਕਿਹਾ ਕਿ ਟੀਮ ਨੇ ਪੂਰੀ ਤਾਕਤ ਦਿਖਾਈ ਅਤੇ ਅਜਿਹੀ ਮਿਸਾਲ ਪਹਿਲਾਂ ਨਹੀਂ ਦੇਖਣ ਨੂੰ ਮਿਲੀ।
ਉਨ੍ਹਾਂ ਮੁਤਾਬਕ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਹਾਕੀ ਖੇਡਣਾ ਸਿਖਾਇਆ।
ਸਾਬਕਾ ਕਪਤਾਨ ਨੇ ਕਿਹਾ ਕਿ ਆਸਟ੍ਰੇਲੀਆ 'ਤੇ ਜਿੱਤ ਤੋਂ ਬਾਅਦ ਭਾਰਤੀ ਟੀਮ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾਉਣ ਦੀ ਸਮਰੱਥਾ ਰੱਖਦੀ ਹੈ।
ਅਜੀਤਪਾਲ ਸਿੰਘ ਨੇ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਤਾਰੀਫ਼ ਕਰਦਿਆਂ ਉਸ ਨੂੰ ਟੀਮ ਦੀ ਜਾਨ ਦੱਸਿਆ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਮੈਚਾਂ 'ਚ ਭਾਰਤੀ ਫਾਰਵਰਡ ਖਿਡਾਰੀਆਂ ਦੀ ਤਾਕਤ ਮੈਦਾਨ 'ਤੇ ਦੇਖਣ ਨੂੰ ਮਿਲੇਗੀ।