ਪੜਚੋਲ ਕਰੋ
ਔਰਤ ਨੂੰ ਫੇਸਬੁੱਕ 'ਤੇ ਸੌਂਕਣ ਬਾਰੇ ਟਿੱਪਣੀ ਪਈ ਮਹਿੰਗੀ, ਦੋ ਸਾਲ ਦੀ ਜੇਲ੍ਹ
1/6

ਸੰਯੁਕਤ ਅਰਬ ਅਮੀਰਾਤ ਦੇ ਸਾਈਬਰ ਅਪਰਾਧ ਕਾਨੂੰਨ ਮੁਤਾਬਕ, ਸੋਸ਼ਲ ਮੀਡੀਆ ‘ਤੇ ਜੇਕਰ ਕੋਈ ਵਿਅਕਤੀ ਕਿਸੇ ਲਈ ਗਲਤ ਸ਼ਬਦ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਦੀ ਸਜ਼ਾ ਦੇ ਨਾਲ ਹਰਜਾਨੇ ਦਾ ਭੁਗਤਾਨ ਕਰਨਾ ਪੈਂਦਾ ਹੈ।
2/6

ਔਰਤ ਨੇ ਉਸ ਤਸਵੀਰ ‘ਤੇ ਫਾਰਸੀ ‘ਚ ਦੋ ਟਿੱਪਣੀਆਂ ਕੀਤੀਆਂ, ਜਿਸ ‘ਚ ਇੱਕ ਸੀ ਮੂਰਖ। ਤੁਸੀਂ ਇਸ ਘੋੜੀ ਲਈ ਮੈਨੂੰ ਛੱਡ ਦਿੱਤਾ, ਮੈਨੂੰ ਉਮੀਦ ਹੈ ਕਿ ਤੁਸੀਂ ਧਰਤੀ ‘ਚ ਸਮਾ ਜਾਓਗੇ।
3/6

ਫੇਸਬੁੱਕ ‘ਤੇ ਇੱਕ ਤਸਵੀਰ ‘ਚ ਔਰਤ ਨੂੰ ਸਾਬਕਾ ਪਤੀ ਦੇ ਦੂਜੇ ਵਿਆਹ ਕਰਨ ਦੀ ਜਾਣਕਾਰੀ ਹਾਸਲ ਹੋਈ।
4/6

ਆਪਣੀ ਧੀ ਨਾਲ ਮਹਿਲਾ ਬ੍ਰਿਟੇਨ ਵਾਪਸ ਆਈ ਤੇ ਉਸ ਦਾ ਪਤੀ ਸੰਯੁਕਤ ਅਰਬ ਅਮੀਰਾਤ ‘ਚ ਰੁਕ ਗਿਆ। ਇਸ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ।
5/6

ਰਿਪੋਰਟ ਮੁਤਾਬਕ ਸ਼ਾਹਰਵੇਸ਼ ਤੇ ਉਸ ਦੇ ਸਾਬਕਾ ਪਤੀ ਦਾ ਵਿਆਹ 18 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ 8 ਮਹੀਨੇ ਤਕ ਉਹ ਸੰਯੁਕਤ ਅਰਬ ਅਮੀਰਾਤ ‘ਚ ਰੁਕੀ ਸੀ।
6/6

ਆਪਣੇ ਸਾਬਕਾ ਪਤੀ ਦੇ ਸਸਕਾਰ ਤੋਂ ਵਾਪਸ ਪਰਤ ਰਹੀ ਲਾਲੇਹ ਸ਼ਾਹਵਰਸ਼ੇ (55) ਨੂੰ ਦੁਬਈ ਦੇ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਔਰਤ ਨੇ ਸਾਲ 2016 ‘ਚ ਆਪਣੇ ਸਾਬਕਾ ਪਤੀ ਵੱਲੋਂ ਫੇਸਬੁੱਕ ‘ਤੇ ਸ਼ੇਅਰ ਕੀਤੀ ਦੂਜੇ ਵਿਆਹ ਦੀ ਤਸਵੀਰ ‘ਤੇ ਦੋ ਟਿੱਪਣੀਆਂ ਕੀਤੀਆਂ ਸੀ। ਤਿੰਨ ਸਾਲ ਬਾਅਦ ਅਦਾਲਤ ਨੇ ਫੈਸਲਾ ਲਿਆ ਤੇ ਔਰਤ ਨੂੰ ਦੋ ਸਾਲ ਦੀ ਸਜ਼ਾ ਦਿੱਤੀ।
Published at : 10 Apr 2019 04:35 PM (IST)
Tags :
FacebookView More






















