Traffic Rules: ਅੱਜ ਤੋਂ ਬਦਲੇ ਇਹ ਟ੍ਰੈਫਿਕ ਨਿਯਮ, ਨਾ ਮੰਨਣ ਵਾਲਿਆਂ 'ਤੇ ਹੋਵੇਗੀ ਸਖਤ ਕਾਰਵਾਈ, ਭਰਨਾ ਪਵੇਗਾ ਮੋਟਾ ਜੁਰਮਾਨਾ, ਜਾਣੋ ਨਿਯਮ
Traffic Rules: ਜੇਕਰ ਤੁਹਾਡੇ ਕੋਲ ਦੋਪਹੀਆ ਵਾਹਨ ਹੈ ਅਤੇ ਹਰ ਰੋਜ਼ ਘਰ ਤੋਂ ਦਫਤਰ ਜਾਂ ਕਿਤੇ ਬਾਹਰ ਜਾਂਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਏਗੀ। ਜੀ ਹਾਂ ਮੋਟਰ ਵਹੀਕਲ ਐਕਟ ਦੇ ਤਹਿਤ, ਸਵਾਰੀ ਲਈ ਹੈਲਮੇਟ ਪਹਿਨਣਾ ਲਾਜ਼ਮੀ
New Traffic Rules: ਜੇਕਰ ਤੁਹਾਡੇ ਕੋਲ ਦੋਪਹੀਆ ਵਾਹਨ ਹੈ ਅਤੇ ਹਰ ਰੋਜ਼ ਘਰ ਤੋਂ ਦਫਤਰ ਜਾਂ ਕਿਤੇ ਬਾਹਰ ਜਾਂਦੇ ਹੋ, ਤਾਂ ਅਸੀਂ ਤੁਹਾਨੂੰ ਅਹਿਮ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਿਸੇ ਵੱਡੇ ਜੁਰਮਾਨੇ ਤੋਂ ਬਚਾਅ ਕਰ ਪਾਉਂਗੇ। ਹੁਣ ਸਕੂਟਰ ਜਾਂ ਬਾਈਕ ਦੀ ਸਵਾਰੀ ਕਰਦੇ ਸਮੇਂ ਪਿਲੀਅਨ ਰਾਈਡਰ ਨੂੰ ਹੈਲਮੇਟ ਪਾਉਣਾ ਹੋਵੇਗਾ। ਮੋਟਰ ਵਹੀਕਲ ਐਕਟ ਦੇ ਤਹਿਤ, ਸਵਾਰੀ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੈ, ਹਾਲਾਂਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇਸਦਾ ਪਾਲਣ ਨਹੀਂ ਕੀਤਾ ਜਾਂਦਾ ਹੈ।
ਦਰਅਸਲ, ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੂਬੇ ਦੇ ਵੱਡੇ ਸ਼ਹਿਰ ਵਿੱਚ ਅੱਜ ਤੋਂ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਜਿਸ ਕਾਰਨ ਹੁਣ ਬਾਈਕ ਸਵਾਰ ਨੂੰ ਬਾਈਕ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਹੋਵੇਗਾ। ਇਹ ਫੈਸਲਾ ਸ਼ਹਿਰ ਵਿੱਚ ਵੱਧ ਰਹੇ ਹਾਦਸਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਉਲੰਘਣਾ ਕਰਨ 'ਤੇ 1035 ਰੁਪਏ ਦਾ ਹੋਏਗਾ ਚਲਾਨ
ਇਸ ਬਾਰੇ ਵਿਸ਼ਾਖਾਪਟਨਮ ਪੁਲਿਸ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ 'ਤੇ 1035 ਰੁਪਏ ਦਾ ਚਲਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਲਾਇਸੈਂਸ ਵੀ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਜਾ ਸਕਦਾ ਹੈ।
ISI ਮਾਰਕ ਵਾਲੇ ਹੈਲਮੇਟ ਪਹਿਨਣਾ ਲਾਜ਼ਮੀ
ਪੁਲਿਸ ਵੱਲੋਂ ਹੈਲਮੇਟ ਦੀ ਗੁਣਵੱਤਾ ਬਾਰੇ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੇ ਲਈ ਕਿਹਾ ਗਿਆ ਹੈ ਕਿ ਸਿਰਫ ISI ਮਾਰਕ ਵਾਲੇ ਹੈਲਮੇਟ ਪਹਿਨਣਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮੁੰਬਈ ਹੋਵੇ ਜਾਂ ਦਿੱਲੀ, ਇਨ੍ਹਾਂ ਵੱਡੇ ਸ਼ਹਿਰਾਂ 'ਚ ਸਕੂਟਰ-ਬਾਈਕ ਸਵਾਰਾਂ ਲਈ ਹੈਲਮੇਟ ਪਾਉਣ ਦਾ ਨਿਯਮ ਸਖਤੀ ਨਾਲ ਲਾਗੂ ਹੈ। ਕਈ ਸ਼ਹਿਰਾਂ ਵਿੱਚ ਅਜਿਹਾ ਵੀ ਹੁੰਦਾ ਹੈ ਕਿ ਹੈਲਮੇਟ ਨਾ ਪਹਿਨਣ ਵਾਲੇ ਦੋਪਹੀਆ ਵਾਹਨ ਚਲਾਉਣ ਵਾਲੇ ਡਰਾਈਵਰ ਦਾ ਹੀ ਚਲਾਨ ਕੱਟਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਹਰ ਕੀਮਤ 'ਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਨਿਯਮ ਮੰਨਣ ਨਾਲ ਇੱਕ ਤਾਂ ਤੁਸੀਂ ਆਪਣੀ ਸੁਰੱਖਿਆ ਕਰ ਪਾਉਂਦੇ ਹੋ ਅਤੇ ਨਾਲ ਹੀ ਮੋਟੇ ਚਲਾਨਾਂ ਦੇ ਖਰਚੇ ਤੋਂ ਵੀ ਬਚ ਜਾਂਦੇ ਹੋ।