(Source: ECI/ABP News/ABP Majha)
Dhanteras 2021: ਧਨਤੇਰਸ 'ਤੇ 75,00 ਕਰੋੜ ਦਾ ਸੋਨਾ ਤੇ 1700 ਕਰੋੜ ਦੀ ਵਿਕੀ ਚਾਂਦੀ
Gold Silver in India: ਧਨਤੇਰਸ ਦੇ ਦਿਨ ਦੇਸ਼ ਭਰ ਵਿੱਚ 9200 ਕਰੋੜ ਰੁਪਏ ਦਾ ਸੋਨੇ-ਚਾਂਦੀ ਦਾ ਵਪਾਰ ਹੋਇਆ। ਦੋ ਸਾਲਾਂ ਬਾਅਦ ਦੇਸ਼ ਦੇ ਸੋਨਾ ਬਾਜ਼ਾਰ ਵਿੱਚ ਸੋਨੇ ਦੀ ਰੌਣਕ ਪਰਤ ਆਈ ਹੈ।
Dhanteras 2021: ਮੰਗਲਵਾਰ ਸੋਨੇ ਦੇ ਵਪਾਰੀਆਂ ਲਈ ਬਹੁਤ ਵੱਡਾ ਦਿਨ ਸੀ। ਧਨਤੇਰਸ 'ਤੇ ਪੂਰੇ ਦੇਸ਼ 'ਚ ਲਗਪਗ 15 ਟਨ ਸੋਨਾ ਵਿਕਿਆ ਹੈ, ਜਿਸ ਦੀ ਕੁੱਲ ਕੀਮਤ 75,00 ਕਰੋੜ ਰੁਪਏ ਸੀ। ਮੰਗਲਵਾਰ ਨੂੰ ਲਗਭਗ 250 ਟਨ ਚਾਂਦੀ ਵਿਕੀ, ਜਿਸ ਦੀ ਕੁੱਲ ਕੀਮਤ 1700 ਕਰੋੜ ਰੁਪਏ ਸੀ।
ਦੀਵਾਲੀ ਤੋਂ ਬਾਅਦ ਵਿਆਹਾਂ ਦੇ ਸੀਜ਼ਨ ਤੋਂ ਬਾਜ਼ਾਰ ਨੂੰ ਹੋਵੇਗਾ ਫਾਇਦਾ
ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ 2 ਸਾਲ ਬਾਅਦ ਬਾਜ਼ਾਰ 'ਚ ਰੌਣਕਾਂ ਪਰਤੀਆਂ ਹਨ। ਦੇਸ਼ ਭਰ ਦੇ ਵਪਾਰੀ ਇਸ ਗੱਲ ਤੋਂ ਖੁਸ਼ ਹਨ ਕਿ ਦੇਸ਼ ਦਾ ਅਰਥਚਾਰਾ ਮੁੜ ਲੀਹ 'ਤੇ ਆ ਰਿਹਾ ਹੈ। ਦੀਵਾਲੀ ਤੋਂ ਬਾਅਦ ਹੁਣ ਵਿਆਹਾਂ ਦਾ ਸੀਜ਼ਨ ਆਵੇਗਾ ਤਾਂ ਦੇਸ਼ ਭਰ ਤੋਂ ਸੋਨੇ ਦੇ ਵਪਾਰੀ ਵਿਆਹਾਂ ਦੇ ਸੀਜ਼ਨ ਲਈ ਇਕੱਠੇ ਹੋਣਗੇ।
ਦੇਸ਼ ਭਰ ਦੇ ਸਰਾਫ਼ਾ ਵਪਾਰੀਆਂ ਨੇ ਦੀਵਾਲੀ ਦੇ ਤਿਉਹਾਰ ਤੇ ਇਸ ਤੋਂ ਬਾਅਦ ਸ਼ੁਰੂ ਹੋਣ ਵਾਲੇ ਵਿਆਹਾਂ ਦੇ ਸੀਜ਼ਨ ਦੌਰਾਨ ਗਾਹਕਾਂ ਦੀ ਮੰਗ ਨੂੰ ਵੇਖਦੇ ਹੋਏ ਸੋਨੇ ਦੇ ਗਹਿਣਿਆਂ ਅਤੇ ਹੋਰ ਵਸਤੂਆਂ ਦੀ ਉਪਲੱਬਧਤਾ ਲਈ ਪੁਖਤਾ ਤਿਆਰੀਆਂ ਕਰ ਲਈਆਂ ਹਨ।
ਧਨਤੇਰਸ 'ਤੇ ਉਮੀਦ ਤੋਂ ਵੱਧ ਹੋਈ ਸੇਲ
ਦੀਵਾਲੀ ਦੇ ਤਿਉਹਾਰ ਦੀ ਖਰੀਦੋ-ਫਰੋਖਤ ਨੂੰ ਲੈ ਕੇ ਪਿਛਲੇ 2 ਸਾਲਾਂ ਤੋਂ ਭਾਰੀ ਮੰਦੀ ਦੀ ਮਾਰ ਝੱਲ ਰਹੇ ਸਰਾਫ਼ਾ ਵਪਾਰੀਆਂ ਦੇ ਚਿਹਰਿਆਂ 'ਤੇ ਖੁਸ਼ੀ ਧਨਤੇਰਸ ਦੇ ਦਿਨ ਵਾਪਸ ਆ ਗਈ, ਜਦੋਂ ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ ਦੇ ਸਰਾਫ਼ਾ ਵਪਾਰੀਆਂ ਦੀ ਉਮੀਦ ਨਾਲੋਂ ਵੱਧ ਸੋਨੇ, ਚਾਂਦੀ ਦੇ ਗਹਿਣੇ ਤੇ ਹੋਰ ਚੀਜ਼ਾਂ ਦੀ ਵਿਕਰੀ ਹੋਈ।
ਆਲ ਇੰਡੀਆ ਜਵੈਲਰਜ਼ ਐਂਡ ਗੋਲਡ ਸਮਿਥ ਫੈਡਰੇਸ਼ਨ ਦਾ ਬਿਆਨ
ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਅਤੇ ਕੈਟ ਦੀ ਜਿਊਲਰੀ ਵਿੰਗ ਆਲ ਇੰਡੀਆ ਜਵੈਲਰਜ਼ ਐਂਡ ਗੋਲਡ ਸਮਿਥ ਫੈਡਰੇਸ਼ਨ (ਏਆਈਜੀਐਫ) ਨੇ ਸਾਂਝੇ ਬਿਆਨ 'ਚ ਕਿਹਾ ਕਿ ਧਨਤੇਰਸ ਮੌਕੇ ਦੇਸ਼ ਭਰ 'ਚ ਲਗਭਗ 15 ਟਨ ਸੋਨੇ ਦੇ ਗਹਿਣਿਆਂ ਦੀ ਵਿਕਰੀ ਹੋਈ ਜੋ ਕਿ ਕਰੀਬ 7.5 ਹਜ਼ਾਰ ਕਰੋੜ ਰੁਪਏ ਹੈ। ਰੁਪਏ ਹੈ। ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਇਲਾਵਾ ਜਿੱਥੇ ਦਿੱਲੀ 'ਚ ਕਰੀਬ 1000 ਕਰੋੜ ਦਾ ਕਾਰੋਬਾਰ ਹੋਇਆ, ਉੱਥੇ ਮਹਾਰਾਸ਼ਟਰ 'ਚ ਕਰੀਬ 1500 ਕਰੋੜ, ਉੱਤਰ ਪ੍ਰਦੇਸ਼ 'ਚ ਕਰੀਬ 600 ਕਰੋੜ, ਦੱਖਣੀ ਭਾਰਤ 'ਚ ਕਰੀਬ 2000 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਹੋਇਆ।
ਸਮੁੰਦਰ ਮੰਥਨ ਨਾਲ ਜੁੜਿਆ ਹੋਇਆ ਧਨਤੇਰਸ ਦਾ ਤਿਉਹਾਰ
ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਰੀਕ ਨੂੰ ਭਗਵਾਨ ਧਨਵੰਤਰੀ ਸਮੁੰਦਰ ਮੰਥਨ ਦੇ ਸਮੇਂ ਅੰਮ੍ਰਿਤ ਕਲਸ਼ ਤੋਂ ਪ੍ਰਗਟ ਹੋਏ ਸਨ। ਇਸ ਲਈ ਇਸ ਤਰੀਕ ਨੂੰ ਧਨਤੇਰਸ ਜਾਂ ਧਨਤ੍ਰਯੋਦਸ਼ੀ ਕਿਹਾ ਜਾਂਦਾ ਹੈ।
ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਦੀ ਪ੍ਰਥਾ ਸਦੀਆਂ ਪੁਰਾਣੀ
ਪੁਰਾਣੇ ਸਮੇਂ ਤੋਂ ਹੀ ਸੋਨਾ ਅਤੇ ਚਾਂਦੀ ਦੇਸ਼ 'ਚ ਨਿਵੇਸ਼ਕਾਂ ਦੀ ਪਹਿਲੀ ਪਸੰਦ ਰਹੇ ਹਨ। ਧਨਤੇਰਸ ਦੇ ਦਿਨ ਭਾਰਤੀ ਪਰਿਵਾਰ ਆਪਣੀ ਹੈਸੀਅਤ ਮੁਤਾਬਕ ਸੋਨੇ-ਚਾਂਦੀ ਦਾ ਸਾਮਾਨ ਖਰੀਦਦੇ ਹਨ, ਜਦਕਿ ਭਾਂਡੇ ਖਰੀਦਣ ਦਾ ਰਿਵਾਜ ਵੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ।
ਸੋਨੇ ਦੀ ਦਰਾਮਦ ਪਹਿਲਾਂ ਨਾਲੋਂ ਵਧੀ
ਏਆਈਜੇਜੀਐਫ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ ਕਿ ਆਰਥਿਕ ਗਤੀਵਿਧੀ 'ਚ ਮਜ਼ਬੂਤ ਉਛਾਲ ਅਤੇ ਇਸ ਸਾਲ ਖਪਤਕਾਰਾਂ ਦੀ ਮੰਗ 'ਚ ਸੁਧਾਰ ਤੋਂ ਬਾਅਦ ਜੁਲਾਈ-ਸਤੰਬਰ ਤਿਮਾਹੀ ਵਿੱਚ ਭਾਰਤ ਦੀ ਸੋਨੇ ਦੀ ਮੰਗ ਸਾਲ ਦਰ ਸਾਲ 50% ਵਧੀ ਹੈ। 2021 ਦੀ ਪਹਿਲੀ ਛਿਮਾਹੀ 'ਚ 700 ਟਨ ਸੋਨਾ ਦਰਾਮਦ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੈ।
ਇਹ ਵੀ ਪੜ੍ਹੋ: Captain Amarinder Singh Resign: ਕੈਪਟਨ ਅਮਰਿੰਦਰ ਨੇ ਸੋਨੀਆ ਨੂੰ ਸੁਣਾਈਆਂ ਖਰੀਆਂ-ਖਰੀਆਂ, ਰੱਜ ਕੇ ਕੱਢੀ ਮਨ ਦੀ ਭੜਾਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin