(Source: ECI/ABP News)
Retail inflation: ਅਪ੍ਰੈਲ 'ਚ ਕਿੰਨੀ ਘਟੀ ਪ੍ਰਚੂਨ ਮਹਿੰਗਾਈ ਤੇ ਖਾਣ-ਪੀਣ ਦੀਆਂ ਚੀਜਾਂ ਦੀਆਂ ਕਿੰਨੀਆਂ ਵਧੀਆਂ ਕੀਮਤਾਂ ?
Retail inflation: ਰਸੋਈ ਦੀਆਂ ਕਈ ਵਸਤਾਂ ਦੀਆਂ ਕੀਮਤਾਂ ਡਿੱਗਣ ਕਾਰਨ ਅਪ੍ਰੈਲ ਵਿੱਚ ਪ੍ਰਚੂਨ ਮਹਿੰਗਾਈ ਮਾਮੂਲੀ ਤੌਰ 'ਤੇ ਘੱਟ ਗਈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ।
![Retail inflation: ਅਪ੍ਰੈਲ 'ਚ ਕਿੰਨੀ ਘਟੀ ਪ੍ਰਚੂਨ ਮਹਿੰਗਾਈ ਤੇ ਖਾਣ-ਪੀਣ ਦੀਆਂ ਚੀਜਾਂ ਦੀਆਂ ਕਿੰਨੀਆਂ ਵਧੀਆਂ ਕੀਮਤਾਂ ? India's retail inflation eases in april Retail inflation: ਅਪ੍ਰੈਲ 'ਚ ਕਿੰਨੀ ਘਟੀ ਪ੍ਰਚੂਨ ਮਹਿੰਗਾਈ ਤੇ ਖਾਣ-ਪੀਣ ਦੀਆਂ ਚੀਜਾਂ ਦੀਆਂ ਕਿੰਨੀਆਂ ਵਧੀਆਂ ਕੀਮਤਾਂ ?](https://feeds.abplive.com/onecms/images/uploaded-images/2024/05/13/fd0f497a1f8572fc8fa6f5c0f4ec48fb1715606897502785_original.webp?impolicy=abp_cdn&imwidth=1200&height=675)
Retail inflation: ਰਸੋਈ ਦੀਆਂ ਕਈ ਵਸਤਾਂ ਦੀਆਂ ਕੀਮਤਾਂ ਡਿੱਗਣ ਕਾਰਨ ਅਪ੍ਰੈਲ ਵਿੱਚ ਪ੍ਰਚੂਨ ਮਹਿੰਗਾਈ ਮਾਮੂਲੀ ਤੌਰ 'ਤੇ ਘੱਟ ਕੇ 4.83 ਫੀਸਦੀ 'ਤੇ ਆ ਗਈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) 'ਤੇ ਆਧਾਰਿਤ ਪ੍ਰਚੂਨ ਮਹਿੰਗਾਈ ਮਾਰਚ 'ਚ 4.85 ਫੀਸਦੀ ਰਹੀ ਜਦੋਂ ਕਿ ਅਪ੍ਰੈਲ 2023 'ਚ ਇਹ 4.3 ਫੀਸਦੀ ਸੀ।
ਖਾਣ ਪੀਣ ਦੀਆਂ ਚੀਜਾਂ ਦੀ ਮਹਿੰਗਾਈ ਦਰ 8.70 ਫੀਸਦੀ
ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ 'ਚ ਖੁਰਾਕੀ ਵਸਤਾਂ ਦੀ ਪ੍ਰਚੂਨ ਮਹਿੰਗਾਈ ਮਾਮੂਲੀ ਵਧ ਕੇ 8.70 ਫੀਸਦੀ 'ਤੇ ਪਹੁੰਚ ਗਈ ਹੈ। ਇੱਕ ਮਹੀਨਾ ਪਹਿਲਾਂ ਮਾਰਚ 'ਚ ਇਹ 8.52 ਫੀਸਦੀ ਦੇ ਪੱਧਰ 'ਤੇ ਸੀ। ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ 2 ਫੀਸਦੀ ਦੇ ਫਰਕ ਨਾਲ ਪ੍ਰਚੂਨ ਮਹਿੰਗਾਈ ਦਰ ਨੂੰ ਚਾਰ ਫੀਸਦੀ 'ਤੇ ਰੱਖਣ ਦਾ ਟੀਚਾ ਦਿੱਤਾ ਹੈ। ਕੇਂਦਰੀ ਬੈਂਕ ਆਪਣੀ ਦੋ-ਮਾਸਿਕ ਮੁਦਰਾ ਸਮੀਖਿਆ ਵਿੱਚ ਵਿਆਜ ਦਰਾਂ ਨਿਰਧਾਰਤ ਕਰਦੇ ਹੋਏ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਨੂੰ ਵੇਖਦਾ ਹੈ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਅੱਗੇ ਜਾ ਕੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਮਹਿੰਗਾਈ ਦੇ ਰੁਝਾਨ ਨੂੰ ਪ੍ਰਭਾਵਿਤ ਕਰਦੀਆਂ ਰਹਿਣਗੀਆਂ।
ਮਹਿੰਗਾਈ ਪ੍ਰਚੂਨ ਨੂੰ ਕਿਵੇਂ ਕਰ ਰਹੀ ਹੈ ਪ੍ਰਭਾਵਿਤ ?
ਮਹਿੰਗਾਈ ਦਾ ਸਿੱਧਾ ਸਬੰਧ ਖਰੀਦ ਸ਼ਕਤੀ ਨਾਲ ਹੈ। ਉਦਾਹਰਣ ਲਈ, ਜੇਕਰ ਮਹਿੰਗਾਈ ਦਰ 6% ਹੈ, ਤਾਂ 100 ਰੁਪਏ ਦਾ ਮੁੱਲ ਸਿਰਫ 94 ਰੁਪਏ ਹੋਵੇਗੀ। ਇਸ ਲਈ ਮਹਿੰਗਾਈ ਨੂੰ ਧਿਆਨ ਵਿੱਚ ਰੱਖ ਕੇ ਹੀ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ। ਨਹੀਂ ਤਾਂ ਤੁਹਾਡੇ ਪੈਸੇ ਦੀ ਕੀਮਤ ਘੱਟ ਜਾਵੇਗੀ। ਮਹਿੰਗਾਈ ਦਾ ਵਾਧਾ ਅਤੇ ਗਿਰਾਵਟ ਉਤਪਾਦ ਦੀ ਮੰਗ ਅਤੇ ਸਪਲਾਈ 'ਤੇ ਨਿਰਭਰ ਕਰਦਾ ਹੈ। ਜੇਕਰ ਲੋਕਾਂ ਕੋਲ ਜ਼ਿਆਦਾ ਪੈਸਾ ਹੈ ਤਾਂ ਉਹ ਹੋਰ ਚੀਜ਼ਾਂ ਖਰੀਦਣਗੇ। ਜ਼ਿਆਦਾ ਚੀਜ਼ਾਂ ਖਰੀਦਣ ਨਾਲ ਚੀਜ਼ਾਂ ਦੀ ਮੰਗ ਵਧੇਗੀ ਅਤੇ ਜੇਕਰ ਮੰਗ ਮੁਤਾਬਕ ਸਪਲਾਈ ਨਹੀਂ ਹੋਵੇਗੀ ਤਾਂ ਇਨ੍ਹਾਂ ਚੀਜ਼ਾਂ ਦੀ ਕੀਮਤ ਵਧ ਜਾਵੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)