(Source: ECI/ABP News/ABP Majha)
Stock Market Opening: ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਗਿਰਾਵਟ, ਸੈਂਸੇਕਸ 900 ਅੰਕਾਂ ਤੋਂ ਵੱਧ ਡਿੱਗ ਕੇ 73,300 'ਤੇ ਪਹੁੰਚਿਆ
Stock Market Opening: ਗਲੋਬਲ ਬਾਜ਼ਾਰਾਂ ਤੋਂ ਤਣਾਅ ਵਾਲੇ ਸੰਕੇਤਾਂ ਕਾਰਨ ਭਾਰਤੀ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ ਪਰ FII ਦੇ ਸਾਹਮਣੇ ਬਾਜ਼ਾਰ ਨੂੰ DII ਦਾ ਸਮਰਥਨ ਮਿਲ ਰਿਹਾ ਹੈ।
Stock Market Opening: ਗਲੋਬਲ ਬਾਜ਼ਾਰਾਂ ਤੋਂ ਆ ਰਹੇ ਚਿੰਤਾਜਨਕ ਸੰਕੇਤਾਂ ਦਾ ਅਸਰ ਭਾਰਤੀ ਬਾਜ਼ਾਰ ਦੀ ਸ਼ੁਰੂਆਤ 'ਤੇ ਦੇਖਿਆ ਜਾ ਰਿਹਾ ਹੈ ਅਤੇ ਬਾਜ਼ਾਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਐੱਨਐੱਸਈ ਨਿਫਟੀ 'ਚ 700 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਬੀਐੱਸਈ ਸੈਂਸੈਕਸ 3450 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ। ਸਪੱਸ਼ਟ ਤੌਰ 'ਤੇ ਈਰਾਨ-ਇਜ਼ਰਾਈਲ ਤਣਾਅ ਦਾ ਅਸਰ ਗਲੋਬਲ ਬਾਜ਼ਾਰਾਂ 'ਤੇ ਦੇਖਿਆ ਜਾ ਰਿਹਾ ਹੈ ਅਤੇ ਬਾਜ਼ਾਰ 'ਚ ਐੱਫ.ਆਈ.ਆਈ. ਦੀ ਧਾਰਨਾ ਨਕਾਰਾਤਮਕ ਹੈ।
ਕਿਵੇਂ ਦੀ ਰਹੀ ਬਜ਼ਾਰ ਦੀ ਓਪਨਿੰਗ
BSE ਸੈਂਸੈਕਸ 929.74 ਅੰਕ ਜਾਂ 1.25 ਫੀਸਦੀ ਦੀ ਗਿਰਾਵਟ ਨਾਲ 73,315 ਦੇ ਪੱਧਰ 'ਤੇ ਖੁੱਲ੍ਹਿਆ। NSE ਦਾ ਨਿਫਟੀ 180.35 ਅੰਕ ਜਾਂ 0.80 ਫੀਸਦੀ ਦੀ ਗਿਰਾਵਟ ਨਾਲ 22,339 'ਤੇ ਕਾਰੋਬਾਰ ਕਰਦਾ ਖੁੱਲ੍ਹਿਆ।
ਸੈਂਸੇਕਸ ਵਿੱਚ ਆਈ ਗਿਰਾਵਟ
ਬੀਐਸਈ ਸੈਂਸੈਕਸ ਲਾਲ ਨਿਸ਼ਾਨ 'ਤੇ ਹੈ ਅਤੇ 30 ਵਿੱਚੋਂ ਸਿਰਫ 3 ਸਟਾਕ ਵੱਧ ਰਹੇ ਹਨ ਅਤੇ 27 ਸਟਾਕ ਗਿਰਾਵਟ ਵਿੱਚ ਹਨ। TCS, Nestle, HCL Tech ਦੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਟਾਟਾ ਮੋਟਰਜ਼, ਟਾਟਾ ਸਟੀਲ, ਐਸਬੀਆਈ, ਐਨਟੀਪੀਸੀ, ਪਾਵਰ ਗਰਿੱਡ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਕਮਜ਼ੋਰੀ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ: Money Tricks-- ਮਹਿਲਾ ਨੇ ਲੱਭ ਲਿਆ ਘਰ ਬੈਠੇ ਪੈਸੇ ਕਮਾਉਣ ਦਾ ਅਜਿਹਾ ਫਾਰਮੂਲਾ, ਛੱਡ ਦਿੱਤੀ ਨੌਕਰੀ
ਨਿਫਟੀ ਦੇ ਸਿਰਫ 4 ਸ਼ੇਅਰ ਤੇਜ਼ੀ ਨਾਲ ਚੱਲ ਰਹੇ
ਨਿਫਟੀ ਦੇ 50 ਵਿੱਚੋਂ 46 ਸਟਾਕ ਗਿਰਾਵਟ ਦੇ ਨਾਲ ਵਪਾਰ ਕਰ ਰਹੇ ਹਨ ਅਤੇ ਸਿਰਫ 4 ਸਟਾਕ ਹੀ ਬੁਲਿਸ਼ ਰੇਂਜ ਵਿੱਚ ਹਨ। ਹਿੰਡਾਲਕੋ, ਓਐਨਜੀਸੀ, ਟੀਸੀਐਸ ਅਤੇ ਨੇਸਲੇ ਦੇ ਸ਼ੇਅਰ ਸਿਰਫ਼ ਵਾਧੇ ਦੇ ਨਾਲ ਵਪਾਰ ਕਰ ਰਹੇ ਹਨ ਅਤੇ ਬਾਕੀ ਸਾਰੇ ਸਟਾਕਾਂ ਵਿੱਚ ਕਮਜ਼ੋਰੀ ਦਾ ਲਾਲ ਨਿਸ਼ਾਨ ਪ੍ਰਬਲ ਹੈ।
ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ 'ਚ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪ੍ਰੀ-ਓਪਨਿੰਗ ਦੇ ਸਮੇਂ ਸੈਂਸੈਕਸ 2216 ਅੰਕਾਂ ਜਾਂ 2.99 ਫੀਸਦੀ ਦੀ ਭਾਰੀ ਗਿਰਾਵਟ ਦੇ ਨਾਲ 72028 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਜਦਕਿ NSE ਦਾ ਨਿਫਟੀ 249.20 ਅੰਕ ਜਾਂ 1.11 ਫੀਸਦੀ ਫਿਸਲ ਕੇ 22270 'ਤੇ ਰਿਹਾ।
ਏਸ਼ੀਆਈ ਬਾਜ਼ਾਰਾਂ 'ਚ ਜ਼ਬਰਦਸਤ ਗਿਰਾਵਟ
ਏਸ਼ੀਆਈ ਬਾਜ਼ਾਰਾਂ 'ਚ ਵੀ ਚਾਰੇ ਪਾਸੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੋਸਪੀ, ਹੈਂਗ ਸੇਂਗ, ਸ਼ੰਘਾਈ ਕੰਪੋਜ਼ਿਟ, ਨਿੱਕੇਈ ਸਭ ਵਿੱਚ ਕਮਜ਼ੋਰੀ ਦਾ ਲਾਲ ਚਿੰਨ੍ਹ ਹੈ। ਈਰਾਨ-ਇਜ਼ਰਾਈਲ ਤਣਾਅ ਅਤੇ ਕੱਚੇ ਤੇਲ 'ਚ ਵਾਧੇ ਦਾ ਏਸ਼ੀਆਈ ਬਾਜ਼ਾਰਾਂ 'ਤੇ ਮਾੜਾ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ: Petrol-Diesel Price: ਪੈਟਰੋਲ-ਡੀਜ਼ਲ ਦੇ ਰੇਟ ਹੋਏ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ