Sukanya Samriddhi Yojana: ਆਹ ਸੁਕੰਨਿਆ ਅਕਾਊਂਟ ਬੰਦ ਕਰ ਸਕਦੀ ਸਰਕਾਰ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ, ਜਾਣੋ ਲਓ ਨਵੇਂ ਨਿਯਮ
Sukanya Account: ਵਿੱਤ ਮੰਤਰਾਲੇ ਨੇ ਸੁਕੰਨਿਆ ਸਮ੍ਰਿਧੀ ਅਕਾਊਂਟ ਸਣੇ ਸਾਰੇ Small Saving ਖਾਤਿਆਂ ਦੇ ਲਈ ਨਿਯਮ ਬਦਲ ਦਿੱਤੇ ਹਨ। ਸਾਰੇ ਡਾਕਘਰਾਂ ਨੂੰ ਨਵੇਂ ਨਿਯਮਾਂ ਦੀ ਤੁਰੰਤ ਪਾਲਣਾ ਕਰਨ ਲਈ ਕਿਹਾ ਗਿਆ ਹੈ।
Sukanya Account: ਭਾਰਤ ਸਰਕਾਰ ਨੇ ਧੀਆਂ ਦੇ ਹਿੱਤ ਵਿੱਚ ਸੁਕੰਨਿਆ ਸਮ੍ਰਿਧੀ ਯੋਜਨਾ (Sukanya Samriddhi Yojana) ਸ਼ੁਰੂ ਕੀਤੀ ਸੀ। ਇਹ ਕਮਾਲ ਦੀ ਸਕੀਮ ਧੀਆਂ ਦੀਆਂ ਭਵਿੱਖੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਸੀ। ਹੁਣ ਵਿੱਤ ਮੰਤਰਾਲੇ (Finance Ministry) ਨੇ ਇਸ ਯੋਜਨਾ ਨਾਲ ਜੁੜੇ ਕਈ ਨਿਯਮ ਬਦਲ ਦਿੱਤੇ ਹਨ। ਨਾਲ ਹੀ, ਆਰਥਿਕ ਮਾਮਲਿਆਂ ਦੇ ਵਿਭਾਗ (Department of Economic Affairs) ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਸਾਰੇ ਡਾਕਘਰਾਂ ਨੂੰ ਨਵੇਂ ਨਿਰਦੇਸ਼ਾਂ ਅਨੁਸਾਰ ਕੰਮ ਕਰਨ ਦੀ ਅਪੀਲ ਕੀਤੀ ਹੈ।
ਦੋ ਸੁਕੰਨਿਆ ਹੋਣ 'ਤੇ ਬੰਦ ਕਰ ਦਿੱਤਾ ਜਾਵੇਗਾ
ਵਿੱਤ ਮੰਤਰਾਲੇ ਮੁਤਾਬਕ ਨਵੇਂ ਨਿਯਮ ਸਾਰੇ ਸਮਾਲ ਸੇਵਿੰਗ ਅਕਾਊਂਟ (Small Savings Accounts) 'ਤੇ ਲਾਗੂ ਹੋਣਗੇ। ਅਜਿਹੇ 'ਚ ਸੁਕੰਨਿਆ ਸਮ੍ਰਿਧੀ ਖਾਤੇ ਨਾਲ ਜੁੜੇ ਨਿਵੇਸ਼ਕਾਂ ਨੂੰ ਵੀ ਉਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਦਾਦਾ-ਦਾਦੀ ਜਾਂ ਨਾਨਾ-ਨਾਨੀ ਵਲੋਂ ਖੋਲ੍ਹੇ ਗਏ ਸੁਕੰਨਿਆ ਖਾਤੇ ਨੂੰ ਹੁਣ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਨੂੰ ਟ੍ਰਾਂਸਫਰ ਕਰਨਾ ਹੋਵੇਗਾ। ਜੇਕਰ ਸੁਕੰਨਿਆ ਦੇ ਦੋ ਖਾਤੇ ਖੋਲ੍ਹੇ ਗਏ ਹਨ ਤਾਂ ਉਹ ਬੰਦ ਕਰ ਦਿੱਤੇ ਜਾਣਗੇ। ਅਜਿਹਾ ਖਾਤਾ ਨਿਯਮਾਂ ਦੇ ਵਿਰੁੱਧ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ: Ration Card: 1 ਨਵੰਬਰ ਤੋਂ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਕਣਕ-ਚੌਲ, ਸਰਕਾਰ ਦੇ ਇਸ ਨਿਯਮ ਨਾਲ ਰਾਸ਼ਨ ਕਾਰਡ 'ਚੋਂ ਕੱਟਿਆ ਜਾਵੇਗਾ ਨਾਮ
ਵਿੱਤ ਮੰਤਰਾਲੇ ਨੇ ਕਿਹਾ ਕਿ ਮਾਤਾ-ਪਿਤਾ ਜਾਂ ਸਰਪ੍ਰਸਤ ਦੇ ਪੈਨ (PAN) ਅਤੇ ਆਧਾਰ ਕਾਰਡ (Aadhaar) ਨੂੰ ਸਾਰੇ ਸੁਕੰਨਿਆ ਸਮ੍ਰਿਧੀ ਖਾਤਿਆਂ ਨਾਲ ਲਿੰਕ ਕੀਤਾ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਉਨ੍ਹਾਂ ਤੋਂ ਤੁਰੰਤ ਪੈਨ ਅਤੇ ਆਧਾਰ ਨੰਬਰ ਮੰਗਿਆ ਜਾਵੇ। ਸਾਰੇ ਡਾਕਘਰਾਂ ਨੂੰ ਸਾਰੇ ਖਾਤਾਧਾਰਕਾਂ ਨੂੰ ਨਵੇਂ ਨਿਯਮਾਂ ਬਾਰੇ ਤੁਰੰਤ ਸੂਚਿਤ ਕਰਨ ਲਈ ਕਿਹਾ ਗਿਆ ਹੈ। ਸਰਕੂਲਰ ਮੁਤਾਬਕ ਅਨਿਯਮਿਤ ਖਾਤਿਆਂ ਨੂੰ ਨਿਯਮਤ ਕਰਨ ਦਾ ਅਧਿਕਾਰ ਸਿਰਫ ਵਿੱਤ ਮੰਤਰਾਲੇ ਕੋਲ ਹੈ। ਅਜਿਹੇ 'ਚ ਉਨ੍ਹਾਂ ਨੂੰ ਸਾਰੇ ਅਨਿਯਮਿਤ ਖਾਤਿਆਂ ਦੀ ਜਾਣਕਾਰੀ ਦਿੱਤੀ ਜਾਵੇ।
ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਤੁਸੀਂ 250 ਰੁਪਏ ਪ੍ਰਤੀ ਮਹੀਨਾ ਤੋਂ 1.5 ਲੱਖ ਰੁਪਏ ਸਾਲਾਨਾ ਜਮ੍ਹਾ ਕਰਵਾ ਸਕਦੇ ਹੋ। ਇਸ ਤਿਮਾਹੀ 'ਚ ਸੁਕੰਨਿਆ ਖਾਤੇ 'ਤੇ 8.2 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਇਹ ਖਾਤਾ ਧੀ ਦੇ 21 ਸਾਲ ਹੋਣ ਤੱਕ ਚੱਲਦਾ ਹੈ। ਇਸ ਤੋਂ ਇਲਾਵਾ ਜਦੋਂ ਤੁਹਾਡੀ ਧੀ 18 ਸਾਲ ਦੀ ਹੋ ਜਾਵੇ ਤਾਂ ਇਸ ਖਾਤੇ 'ਚੋਂ 50 ਫੀਸਦੀ ਰਕਮ ਕਢਵਾਈ ਜਾ ਸਕਦੀ ਹੈ। ਇਹ ਖਾਤਾ ਖੋਲ੍ਹਣ ਲਈ ਤੁਹਾਨੂੰ ਆਪਣੀ ਧੀ ਦਾ ਜਨਮ ਸਰਟੀਫਿਕੇਟ ਦੇਣਾ ਹੋਵੇਗਾ। ਇਸ ਤੋਂ ਇਲਾਵਾ ਮਾਤਾ-ਪਿਤਾ ਜਾਂ ਸਰਪ੍ਰਸਤ ਦਾ ਪੈਨ ਅਤੇ ਆਧਾਰ ਕਾਰਡ ਵੀ ਦੇਣਾ ਹੋਵੇਗਾ।
ਇਹ ਵੀ ਪੜ੍ਹੋ: ਕਿੱਥੇ ਹੈ ਦੁਨੀਆ ਦਾ ਸਭ ਤੋਂ ਵੱਡਾ Highway, ਇਸ 'ਤੇ ਸਫਰ ਕਰਦਿਆਂ ਲੰਘ ਜਾਓਗੇ 14 ਦੇਸ਼