Punjab News: ਪੰਜਾਬ 'ਚ ਤੇਜ਼ ਤੂਫਾਨ ਤੋਂ ਬਾਅਦ ਇਨ੍ਹਾਂ ਇਲਾਕਿਆਂ ਚ ਲੱਗਿਆ ਲੰਬਾ ਬਿਜਲੀ ਕੱਟ, ਘੰਟਿਆਂ ਤੱਕ ਬੱਤੀ ਰਹੇਗੀ ਗੁੱਲ
Jalandhar News: 66 ਕੇਵੀ ਸਰਜੀਕਲ ਸਬ-ਸਟੇਸ਼ਨ ਤੋਂ ਚੱਲਦਿਆਂ 11 ਕੇਵੀ ਵਿਦੇਸ਼ ਸੰਚਾਰ, ਨਹਿਰ, ਬਸਤੀ ਪੀਰਦਾਦ ਫੀਡਰਾਂ ਦੀ ਬਿਜਲੀ ਸਪਲਾਈ 17 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਕਾਰਨ, ਉਕਤ

Jalandhar News: 66 ਕੇਵੀ ਸਰਜੀਕਲ ਸਬ-ਸਟੇਸ਼ਨ ਤੋਂ ਚੱਲਦਿਆਂ 11 ਕੇਵੀ ਵਿਦੇਸ਼ ਸੰਚਾਰ, ਨਹਿਰ, ਬਸਤੀ ਪੀਰਦਾਦ ਫੀਡਰਾਂ ਦੀ ਬਿਜਲੀ ਸਪਲਾਈ 17 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਕਾਰਨ, ਉਕਤ ਫੀਡਰਾਂ ਅਧੀਨ ਆਉਣ ਵਾਲੇ ਹਰਬੰਸ ਨਗਰ, ਜੇ.ਪੀ. ਨਗਰ, ਵਿਰਦੀ ਕਲੋਨੀ, ਅੰਬੇਡਕਰ ਨਗਰ, ਸ਼ਾਸਤਰੀ ਨਗਰ, ਦਿਲਬਾਗ ਨਗਰ, ਬਸਤੀ ਦਾਨਿਸ਼ਮੰਦਾਂ, ਸ਼ੇਰ ਸਿੰਘ ਕਲੋਨੀ, ਨਿਊ ਰਸੀਲਾ ਨਗਰ, ਸਨ ਸਿਟੀ, ਪਾਰਸ ਅਸਟੇਟ, ਨਾਹਲਾ ਪਿੰਡ, ਰੋਜ਼ ਗਾਰਡਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਨੂਰਮਹਿਲ: ਸਹਾਇਕ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ. ਨੂਰਮਹਿਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 17 ਅਪ੍ਰੈਲ ਨੂੰ ਜ਼ਰੂਰੀ ਮੁਰੰਮਤ ਕਾਰਨ ਸਬ-ਸਟੇਸ਼ਨ ਨੂਰਮਹਿਲ ਤੋਂ ਚੱਲ ਰਹੇ 220 ਕੇ.ਵੀ. 11 ਕੇ.ਵੀ. ਮੰਡੀ ਰੋਡ, 11 ਕੇ.ਵੀ. ਹਵਾਲਾ, ਯੂ.ਪੀ.ਐਸ. ਸੁੰਨਦ ਕਲਾਂ ਅਤੇ ਯੂ.ਪੀ.ਐਸ. ਡੱਲਾ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਭੋਗਪੁਰ: ਇਸ ਤੋਂ ਇਲਾਵਾ 17 ਅਪ੍ਰੈਲ ਨੂੰ 132 ਕੇ.ਵੀ. ਸਬ-ਸਟੇਸ਼ਨ ਭੋਗਪੁਰ ਵਿਖੇ ਜ਼ਰੂਰੀ ਮੁਰੰਮਤ ਲਈ ਭੋਗਪੁਰ ਨੰਬਰ ਸਮੇਤ ਸਬ-ਸਟੇਸ਼ਨ ਤੋਂ ਚੱਲ ਰਹੇ ਸਾਰੇ ਬਾਹਰੀ ਫੀਡਰ ਜਿਨ੍ਹਾਂ ਵਿੱਚ ਨੰਬਰ 1., ਭੋਗਪੁਰ ਨੰਬਰ 2, 11 ਕੇਵੀ ਡੱਲੀ, ਯੂ.ਪੀ.ਐਸ. ਪਚਰੰਗਾ, ਬੁਟਰਾਂ, ਪੈਪਸੀ, ਮੁਮੰਦਪੁਰ ਆਦਿ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ 66 ਕੇ.ਵੀ. ਫੀਡਰ ਕਾਲਾ ਬਕਰਾ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਵੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫ਼ਸਰ ਇੰਜੀਨੀਅਰ ਨੇ ਦਲਜੀਤ ਸਿੰਘ ਨੇ ਪ੍ਰੈਸ ਨੂੰ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read MOre: Punjab News: ਪੰਜਾਬ 'ਚ ਵੱਡੀ ਵਾਰਦਾਤ, ਕਾਰੋਬਾਰੀ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ; ਇਲਾਕੇ 'ਚ ਫੈਲੀ ਦਹਿਸ਼ਤ
Read MOre: ਕੇਂਦਰ ਵੱਲੋਂ ਵੱਡਾ ਝਟਕਾ, ਦਰਦ ਨਿਵਾਰਕ-ਜਣਨ ਸ਼ਕਤੀ ਸਣੇ ਇਨ੍ਹਾਂ 35 ਗੈਰ-ਮਨਜ਼ੂਰਸ਼ੁਦਾ ਦਵਾਈਆਂ 'ਤੇ ਕੀਤੀ ਕਾਰਵਾਈ






















