Priyanka Chopra: ਪ੍ਰਿਯੰਕਾ ਚੋਪੜਾ ਦੇ ਸੋਹਰੇ ਘਰ ਤੋਂ ਬੁਰੀ ਖਬਰ ਆਈ ਸਾਹਮਣੇ, ਇਹ ਸ਼ਖਸ਼ ਸਕਿਨ ਕੈਂਸਰ ਦਾ ਹੋਇਆ ਸ਼ਿਕਾਰ
Kevin Jonas: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਦੇਸੀ ਗਰਲ ਦੇ ਘਰੋਂ ਬੁਰੀ
Kevin Jonas: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਦੇਸੀ ਗਰਲ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਪ੍ਰਿਯੰਕਾ ਦੇ ਜੇਠ ਅਤੇ ਨਿੱਕ ਜੋਨਸ ਦੇ ਭਰਾ ਕੇਵਿਨ ਜੋਨਸ ਨੂੰ ਸਕਿਨ ਕੈਂਸਰ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰਿਯੰਕਾ ਦੇ ਜੇਠ ਨੇ ਹਸਪਤਾਲ ਤੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਖੁਦ ਆਪਣੀ ਬਿਮਾਰੀ ਬਾਰੇ ਦੱਸਿਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕੇਵਿਨ ਜੋਨਸ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ।
ਕੇਵਿਨ ਜੋਨਸ ਨੂੰ ਚਮੜੀ ਦਾ ਕੈਂਸਰ ਹੋਇਆ
ਹਾਲੀਵੁੱਡ ਗਾਇਕ ਨਿਕ ਜੋਨਸ ਦੇ ਭਰਾ ਅਤੇ ਪ੍ਰਿਯੰਕਾ ਚੋਪੜਾ ਦੇ ਜੇਠ ਕੇਵਿਨ ਜੋਨਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਕੇਵਿਨ ਜੋਨਸ ਆਪਣੇ ਜ਼ਖਮ ਦਾ ਇਲਾਜ ਕਰਵਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, 'ਤਾਂ ਅੱਜ ਮੈਂ ਆਪਣਾ ਬੇਸਲ ਸੈੱਲ ਕੈਰੀਨੋਮਾ ਆਪਣੇ ਸਿਰ ਤੋਂ ਹਟਾ ਰਿਹਾ ਹਾਂ। ਹਾਂ, ਉਹ ਅਸਲ ਵਿੱਚ ਇੱਕ ਛੋਟਾ ਸਕਿਨ ਕੈਂਸਰ ਹੈ ਜੋ ਵਧਣਾ ਸ਼ੁਰੂ ਹੋ ਗਿਆ ਹੈ।
View this post on Instagram
ਇਸ ਲਈ ਮੈਨੂੰ ਇਸ ਨੂੰ ਹਟਾਉਣ ਲਈ ਸਰਜਰੀ ਕਰਵਾਉਣੀ ਪਈ। ਆਪਣਾ ਵੀਡੀਓ ਸ਼ੇਅਰ ਕਰਦੇ ਹੋਏ ਕੇਵਿਨ ਜੋਨਸ ਨੇ ਕੈਪਸ਼ਨ 'ਚ ਲਿਖਿਆ, 'ਆਪਣੇ ਮੱਸੋੋਂ ਦਾ ਟੈਸਟ ਕਰਵਾਉਣ ਲਈ ਇਕ ਦੋਸਤਾਨਾ ਰੀਮਾਈਂਡਰ।' ਵੀਡੀਓ ਵਿੱਚ, ਉਹ ਸਰਜਰੀ ਦੇ ਜ਼ਖ਼ਮ ਨੂੰ ਆਪਣੇ ਮੱਥੇ ਤੇ ਬੈਂਡ-ਏਡ ਨਾਲ ਢੱਕਦੇ ਨਜ਼ਰ ਆ ਰਹੇ ਹਨ। ਕੇਵਿਨ ਨੇ ਸਰਜਰੀ ਤੋਂ ਬਾਅਦ ਘਰ ਜਾਣ ਦਾ ਵੀਡੀਓ ਵੀ ਸਾਂਝਾ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।