Salman Khan: 45 ਮਿੰਟਾਂ ਦਾ ਖੌਫਨਾਕ ਮੰਜ਼ਰ! ਸਲਮਾਨ ਖਾਨ ਦਾ ਮੌਤ ਨਾਲ ਹੋਇਆ ਸਾਹਮਣਾ, ਫਿਰ...
Salman Khan News: ਸੁਪਰਸਟਾਰ ਸਲਮਾਨ ਖਾਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ, ਉਹ ਆਪਣੇ ਭਤੀਜੇ ਅਰਹਾਨ ਖਾਨ ਦੇ ਪੋਡਕਾਸਟ Dumb Biryani ਵਿੱਚ ਨਜ਼ਰ ਆਏ। ਅਰਹਾਨ ਖਾਨ ਨਾਲ ਗੱਲਬਾਤ

Salman Khan News: ਸੁਪਰਸਟਾਰ ਸਲਮਾਨ ਖਾਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ, ਉਹ ਆਪਣੇ ਭਤੀਜੇ ਅਰਹਾਨ ਖਾਨ ਦੇ ਪੋਡਕਾਸਟ Dumb Biryani ਵਿੱਚ ਨਜ਼ਰ ਆਏ। ਅਰਹਾਨ ਖਾਨ ਨਾਲ ਗੱਲਬਾਤ ਦੌਰਾਨ, ਸਲਮਾਨ ਨੇ ਇੱਕ ਡਰਾਉਣਾ ਕਿੱਸਾ ਸ਼ੇਅਰ ਕੀਤਾ ਜਦੋਂ ਉਹ ਸੋਨਾਕਸ਼ੀ ਸਿਨਹਾ ਅਤੇ ਸੋਹੇਲ ਖਾਨ ਨਾਲ ਵਿਦੇਸ਼ ਤੋਂ ਵਾਪਸ ਆ ਰਹੇ ਸਨ। ਉਸ ਸਮੇਂ ਉਨ੍ਹਾਂ ਨੇ ਫਲਾਈਟ ਵਿੱਚ ਮੌਤ ਨੂੰ ਨੇੜਿਓਂ ਦੇਖਿਆ।
ਸਲਮਾਨ ਨੇ ਮੌਤ ਨੂੰ ਬਹੁਤ ਨੇੜਿਓਂ ਦੇਖਿਆ
ਸਲਮਾਨ ਖਾਨ ਨੇ ਕਿਹਾ ਕਿ ਅਵਾਰਡ ਫੰਕਸ਼ਨ ਤੋਂ ਵਾਪਸ ਆਉਂਦੇ ਸਮੇਂ ਫਲਾਈਟ ਵਿੱਚ ਗੜਬੜ ਹੋਈ ਅਤੇ ਇਹ ਸਿਰਫ ਕੁਝ ਮਿੰਟਾਂ ਲਈ ਨਹੀਂ ਸੀ ਸਗੋਂ 45 ਮਿੰਟਾਂ ਲਈ ਰਹੀ। ਇਸ ਦੌਰਾਨ ਜਿੱਥੇ ਇੱਕ ਪਾਸੇ ਲੋਕ ਚਿੰਤਤ ਅਤੇ ਡਰੇ ਹੋਏ ਸਨ, ਉੱਥੇ ਹੀ ਸੋਹੇਲ ਬਿਨਾਂ ਕਿਸੇ ਤਣਾਅ ਦੇ ਚੁੱਪ-ਚਾਪ ਸੌਂ ਰਹੇ ਸੀ।
ਸਲਮਾਨ ਖਾਨ ਨੇ ਕਿਹਾ- 'ਆਈਫਾ ਅਵਾਰਡਜ਼ ਤੋਂ ਬਾਅਦ ਅਸੀ ਲੋਕ ਸ਼੍ਰੀਲੰਕਾ ਤੋਂ ਵਾਪਸ ਆ ਰਹੇ ਸੀ।' ਜਦੋਂ ਕੋਈ ਮੌਜ਼ ਮਸਤੀ ਕਰ ਰਿਹਾ ਸੀ ਉਸੇ ਦੌਰਾਨ ਗੜਬੜ ਹੋਈ। ਪਹਿਲਾਂ ਤਾਂ ਮੈਂ ਸੋਚਿਆ ਕਿ ਇਹ ਆਮ ਹੋਵੇਗਾ ਪਰ ਉਸ ਤੋਂ ਬਾਅਦ ਆਵਾਜ਼ ਵਧਦੀ ਗਈ। ਪੂਰੀ ਫਾਈਟ ਵਿੱਚ ਸ਼ਾਂਤੀ ਛਾ ਗਈ। ਸੋਹੇਲ ਅਤੇ ਮੈਂ ਵੀ ਉਸੇ ਫਲਾਈਟ ਵਿੱਚ ਸੀ, ਜਦੋਂ ਮੈਂ ਉਸਨੂੰ ਦੇਖਿਆ ਤਾਂ ਉਹ ਸ਼ਾਂਤੀ ਨਾਲ ਸੌਂ ਰਿਹਾ ਸੀ। ਇਹ ਗੜਬੜ 45 ਮਿੰਟਾਂ ਤੱਕ ਜਾਰੀ ਰਹੀ।
ਸਲਮਾਨ ਖਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਦੇਖਿਆ ਕਿ ਪਾਇਲਟ ਤਣਾਅ ਵਿੱਚ ਸੀ ਤਾਂ ਉਹ ਵੀ ਡਰ ਗਏ। ਅਦਾਕਾਰ ਨੇ ਕਿਹਾ, 'ਮੈਂ ਏਅਰ ਹੋਸਟੇਸ ਵੱਲ ਦੇਖਿਆ, ਉਹ ਪ੍ਰਾਰਥਨਾ ਕਰ ਰਹੀ ਸੀ।' ਫਿਰ ਮੈਨੂੰ ਲੱਗਿਆ ਕਿ ਅਰੇ ਬਾਪ ਰੇ, ਪਾਇਲਟ ਵੀ ਟੈਸ਼ਨ ਵਿੱਚ ਹੈ ਜੋ ਕਿ ਹਮੇਸ਼ਾ ਚਿਲ ਰਹਿੰਦੇ ਹਨ। ਇਸ ਤੋਂ ਬਾਅਦ, ਆਕਸੀਜਨ ਮਾਸਕ ਸੁੱਟ ਦਿੱਤੇ ਗਏ ਅਤੇ ਮੈਨੂੰ ਲੱਗਾ ਕਿ ਹੁਣ ਤੱਕ ਅਸੀਂ ਇਹ ਸਭ ਕੁਝ ਸਿਰਫ਼ ਫਿਲਮਾਂ ਵਿੱਚ ਹੀ ਹੁੰਦਾ ਦੇਖਿਆ ਹੈ। ਲਗਭਗ 45 ਮਿੰਟਾਂ ਬਾਅਦ ਚੀਜ਼ਾਂ ਸ਼ਾਂਤ ਹੋ ਗਈਆਂ। ਸਭ ਕੁਝ ਆਮ ਹੋ ਗਿਆ ਪਰ ਫਿਰ ਚੀਜ਼ਾਂ ਫਿਰ ਤੋਂ ਉਸੇ ਤਰ੍ਹਾਂ ਹੋਣ ਲੱਗ ਪਈਆਂ। ਲੋਕ ਹੱਸਣ ਅਤੇ ਮਸਤੀ ਕਰਨ ਲੱਗ ਪਏ। ਸੋਨਾਕਸ਼ੀ ਸਿਨਹਾ ਅਤੇ ਉਨ੍ਹਾਂ ਦੀ ਮਾਂ ਵੀ ਉਸ ਫਲਾਈਟ ਵਿੱਚ ਸਨ। ਦਸ ਮਿੰਟਾਂ ਬਾਅਦ, ਜਿਵੇਂ ਹੀ ਹੰਗਾਮਾ ਦੁਬਾਰਾ ਸ਼ੁਰੂ ਹੋਇਆ, ਸਾਰੇ ਅਚਾਨਕ ਚੁੱਪ ਹੋ ਗਏ, ਫਿਰ ਚੁੱਪ ਛਾ ਗਈ। ਇਸ ਤੋਂ ਬਾਅਦ ਸਾਰੇ ਚੁੱਪ ਰਹੇ ਜਦੋਂ ਤੱਕ ਅਸੀਂ ਉਤਰੇ ਨਹੀਂ। ਉਤਰਨ ਤੋਂ ਬਾਅਦ, ਸਭ ਕੁਝ ਬਦਲ ਗਿਆ ਸੀ, ਸਾਰਿਆਂ ਦਾ ਵਿਵਹਾਰ ਬਦਲ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
