ਪੜਚੋਲ ਕਰੋ

ਵਿਦਿਆਰਥੀਆਂ ਵੱਲੋਂ ਅਨੁਪਮ ਨੂੰ ਖੁੱਲਾ ਖ਼ਤ

ਪੁਣੇ: ਪੁਣੇ ਦੇ 'ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ' (ਐੱਫਟੀਆਈਆਈ) ਦੇ ਵਿਦਿਆਰਥੀਆਂ ਨੇ ਨਵੇਂ ਪ੍ਰਧਾਨ ਅਨੁਪਮ ਖੇਰ ਦੇ ਨਾਂ ਖੁੱਲਾ ਖ਼ਤ ਜਾਰੀ ਕੀਤਾ ਹੈ। ਵਿਦਿਆਰਥੀਆਂ ਨੇ ਅਦਾਰੇ ਵੱਲੋਂ ਸ਼ੁਰੂ ਕੀਤੇ ਗਏ ਥੋੜ੍ਹੇ ਸਮੇਂ ਦੇ ਕੋਰਸ ਦਾ ਵਿਰੋਧ ਕੀਤਾ ਹੈ ਅਤੇ ਆਪਣੇ ਕਈ ਮੁੱਦਿਆਂ ਵੱਲ ਉਨ੍ਹਾਂ ਦਾ ਧਿਆਨ ਖਿੱਚਣ ਦਾ ਯਤਨ ਕੀਤਾ ਹੈ। 62 ਸਾਲਾ ਖੇਰ ਨੂੰ ਬੁੱਧਵਾਰ ਨੂੰ ਐੱਫਟੀਆਈਆਈ ਦਾ ਪ੍ਰਧਾਨ ਬਣਾਇਆ ਗਿਆ। ਇਹ ਅਦਾਰਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਇਕ ਖ਼ੁਦਮੁਖਤਾਰ ਅਦਾਰਾ ਹੈ। ਵਿਦਿਆਰਥੀਆਂ ਨੇ ਲਿਖਿਆ ਹੈ ਕਿ ਫਿਲਮ ਨਿਰਮਾਣ ਦੇ ਵੱਖ-ਵੱਖ ਪਹਿਲੂਆਂ ਲਈ ਐੱਫਟੀਆਈਆਈ ਸ਼ੁਰੂ ਕੀਤਾ ਗਿਆ ਸੀ। ਫੰਡ ਉਗਰਾਹੀ ਲਈ ਇਸ ਅਦਾਰੇ ਨੇ ਥੋੜ੍ਹੇ ਸਮੇਂ ਦਾ ਕੋਰਸ ਸ਼ੁਰੂ ਕੀਤਾ ਹੈ। ਐੱਫਟੀਆਈਆਈ ਵਿਦਿਆਰਥੀ ਯੂਨੀਅਨ (ਐੱਫਐੱਸਏ) ਦੇ ਪ੍ਰਧਾਨ ਰੋਬਿਨ ਜੈ ਅਤੇ ਜਨਰਲ ਸਕੱਤਰ ਰੋਹਿਤ ਕੁਮਾਰ ਦੇ ਦਸਤਖਤਾਂ ਨਾਲ ਜਾਰੀ ਖ਼ਤ ਵਿਚ ਕਿਹਾ ਗਿਆ ਹੈ ਕਿ ਅਸੀਂ ਮੰਨਦੇ ਹਾਂ ਕਿ (ਐੱਫਟੀਆਈਆਈ) ਦੇ ਥੋੜ੍ਹੇ ਸਮੇਂ ਦੇ ਕੋਰਸ ਵਿਚ ਫਿਲਮ ਨਿਰਮਾਣ 'ਤੇ ਗਿਆਨ ਨਹੀਂ ਦਿੱਤਾ ਜਾ ਸਕਦਾ ਹੈ। ਇੰਨੇ ਘੱਟ ਸਮੇਂ ਵਿਚ ਇਹ ਸੰਭਵ ਨਹੀਂ ਹੈ। ਸਮਾਜ ਦੇ ਸਾਰੇ ਤਬਕਿਆਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਾਉਣ ਵਾਲੇ ਕਿਸੇ ਸਰਕਾਰੀ ਸੰਸਥਾਨ ਨੂੰ ਫੰਡ ਉਗਰਾਹੀ ਦੇ ਏਜੰਡੇ 'ਤੇ ਕੰਮ ਨਹੀਂ ਕਰਨਾ ਚਾਹੀਦਾ। ਥੋੜ੍ਹੇ ਸਮੇਂ ਦੇ ਕੋਰਸ ਨਾਲ ਸੰਸਥਾਨ ਵਰਤਮਾਨ ਵਿਚ ਇਸੇ ਟੀਚੇ ਨੂੰ ਪੂਰਾ ਕਰਨ ਵਿਚ ਲੱਗਾ ਹੈ। ਖ਼ਤ ਵਿਚ ਐੱਫਐੱਸਏ ਨੇ ਅਦਾਰੇ ਵੱਲੋਂ ਸ਼ੁਰੂ ਕੀਤੇ ਗਏ ਫਾਊਂਡੇਸ਼ਨ ਡੇ ਅਤੇ ਓਪਨ ਡੇ ਵਰਗੇ ਪ੍ਰੋਗਰਾਮਾਂ 'ਤੇ ਇਤਰਾਜ਼ ਕੀਤਾ ਹੈ। ਵਿਦਿਆਰਥੀ ਯੂਨੀਅਨ ਨੇ ਕਿਹਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਪ੍ਰਸ਼ਾਸਨ ਨੇ ਇਨ੍ਹਾਂ ਪ੍ਰੋਗਰਾਮਾਂ 'ਤੇ ਬਹੁਤ ਜ਼ਿਆਦਾ ਖ਼ਰਚ ਕੀਤਾ ਹੈ। ਐੱਫਐੱਸਏ ਨੇ ਕਿਹਾ ਹੈ ਕਿ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਲਾਈਟ, ਇਮਾਰਤ ਦੇ ਸਾਹਮਣੇ ਸੈੱਟ ਤਿਆਰ ਕਰਨ ਅਤੇ ਬੁਨਿਆਦੀ ਢਾਂਚੇ 'ਤੇ ਖ਼ਰਚ ਕੀਤਾ ਜਾਣਾ ਚਾਹੀਦਾ ਹੈ। ਉਪਕਰਣਾਂ ਦੀ ਖ਼ਰੀਦ ਅਤੇ ਮੁਰੰਮਤ 'ਤੇ ਖ਼ਰਚ ਹੋਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਆਪਣੇ ਪ੍ਰਾਜੈਕਟ ਨੂੰ ਸਮੇਂ 'ਤੇ ਪੂਰਾ ਕਰਨ ਵਿਚ ਮਦਦ ਮਿਲੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ

ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ

Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?

Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ

ABP Premium

ਵੀਡੀਓਜ਼

Panchayat Election ਹੋ ਸਕਦੀਆਂ ਨੇ ਰੱਦ! Highcourt 'ਚ ਪੁਹੰਚਿਆਂ ਮਾਮਲਾ ! | Abp SanjhaRatan Tata | ਸਦੀਵੀਂ ਵਿਛੋੜਾ ਦੇ ਗਏ ਰਤਨ ਟਾਟਾ | Abp Sanjha |Ratan Tata passed away:  ਜਾਨਵਰਾਂ ਨਾਲ ਸੀ ਰਤਨ ਟਾਟਾ ਦਾ ਗਹਿਰਾ ਰਿਸ਼ਤਾ| abp sanjha|ਰਤਨ ਟਾਟਾ ਨੂੰ ਸਲਾਮ, ਵੱਡੀਆਂ ਹਸਤੀਆਂ ਨੇ ਰਤਨ ਟਾਟਾ ਦੀ ਯਾਦ 'ਚ ਕੀ ਕਿਹਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?
Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

ਫਲਾਈਟ ਨੂੰ ਉਡਾਉਂਦੇ ਸਮੇਂ ਪਾਇਲਟ ਦੀ ਹੋਈ ਮੌ*ਤ, ਯਾਤਰੀਆਂ ਦੇ ਸਾਹ ਰੁਕੇ, ਜਾਣੋ ਅੱਗੇ ਕੀ ਹੋਇਆ?

ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ

Ratan Tata Education: ਕਿੰਨੇ ਪੜ੍ਹੇ-ਲਿਖੇ ਸਨ ਰਤਨ ਟਾਟਾ, ਇਨ੍ਹਾਂ ਡਿਗਰੀਆਂ ਦੇ ਗਿਆਨ ਅਤੇ ਮਿਹਨਤ ਨਾਲ ਬਣੇ 3800 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ

Embed widget