ਪੜਚੋਲ ਕਰੋ
Advertisement
ਸਲਮਾਨ ਦੀ ਫ਼ਿਲਮ 'ਚ ਗੁੱਥੀ ਨੂੰ ਮਿਲਿਆ ਇਹ ਰੋਲ
ਮੁੰਬਈ: ਪ੍ਰਿਅੰਕਾ ਦੇ ਫ਼ਿਲਮ ‘ਭਾਰਤ’ ਚੋਂ ਨਿਕਲਣ ਤੋਂ ਬਾਅਦ ਇਸ ਫ਼ਿਲਮ ‘ਚ ਐਂਟਰੀ ਲਈ ਕਈ ਸਿਤਾਰਿਆਂ ‘ਚ ਦੌੜ ਲੱਗੀ ਹੋਈ ਹੈ। ਹੁਣ ਕੌਣ ਬਾਜ਼ੀ ਜਿੱਤਦਾ ਤੇ ਕੌਣ ਹਾਰਦਾ ਹੈ ਇਹ ਵੀ ਜਲਦੀ ਹੀ ਪਤਾ ਲੱਗ ਜਾਵੇਗਾ। ਪਰ ਹਾਲ ਹੀ ‘ਚ ਇੱਕ ਵੀਡੀਓ ਜ਼ਰੂਰ ਸਾਹਮਣੇ ਆਇਆ ਹੈ ਜਿਸ ‘ਚ ਟੀਵੀ ਦੀ ਪ੍ਰਸਿੱਧ ਕਿਰਦਾਰ ਨੇ ਪੀਸੀ ਦਾ ਰੋਲ ਹਾਸਲ ਕਰਨ ਦੇ ਲਈ ਆਡੀਸ਼ਨ ਵੀ ਦਿੱਤਾ ਹੈ।
[embed]https://twitter.com/WhoSunilGrover/status/1022884956241108992[/embed]
ਹੋ ਗਏ ਨਾ ਤੁਸੀਂ ਵੀ ਹੈਰਾਨ। ਬਈ ਇਹ ਕੋਈ ਹੋਰ ਨਹੀਂ ਸਗੋਂ ਟੀਵੀ ਦੀ ਪ੍ਰਸਿੱਧ ਕਿਰਦਾਰ ਗੁੱਥੀ ਹੈ। ਗੁੱਥੀ ਯਾਨੀ ਸੁਨੀਲ ਗਰੋਵਰ। ਸੁਨੀਲ ਨੇ ਗੁੱਥੀ ਦੇ ਅੰਦਾਜ਼ ‘ਚ ਫ਼ਿਲਮ ਦਾ ਰੋਲ ਹਾਸਲ ਕਰਨ ਦੇ ਲਈ ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਲਈ ਇਹ ਵੀਡੀਓ ਬਣਾਈਆ ਹੈ ਅਤੇ ਅਲੀ ਨੂੰ ਇਸ ਗੱਲ ਦਾ ਵੀ ਭਰੋਸਾ ਦਿੱਤਾ ਹੈ ਕਿ ਉਹ ਇਸ ਰੋਲ ਦੇ ਨਾਲ ਇਨਸਾਫ ਜ਼ਰੂਰ ਕਰਨਗੇ।
ਇਸ ਵੀਡੀਓ ‘ਚ ਗੁੱਥੀ ਨੇ ਸਲਮਾਨ ਦੇ ਸ਼ੋਅ 'ਦਸ ਕਾ ਦਮ' ਦੇ ਅੰਦਾਜ਼ ‘ਚ ਹੀ ਸਵਾਲ ਕੀਤਾ ਹੈ ਕਿ ‘ਕਿੰਨੇ ਪ੍ਰਤੀਸ਼ਤ ਭਾਰਤੀ ਚਾਹੁੰਦੇ ਹਨ ਕਿ ਉਹ ਇਸ ਫ਼ਿਲਮ ਦੀ ਐਕਟਰੈੱਸ ਬਣੇ?’ ਇਸ ਦੇ ਅਖੀਰ ‘ਚ ਗੁੱਥੀ ਨੇ ਕਿਹਾ ‘ਆਈ ਲਵ ਯੂ ਸੱਲੂ’। ਨਾਲ ਹੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ ਗਿਆ ਹੈ, ‘ਐਪਲੀਕੇਸ਼ਨ ਫਾਰ ਦ ਵਕੈਂਸੀ ਫੌਰਮ ਨੈਨਸੀ’।
https://twitter.com/WhoSunilGrover/status/1022884956241108992
ਉਂਝ ਸੁਨੀਲ ਪਹਿਲਾਂ ਹੀ ਫ਼ਿਲਮ ‘ਭਾਰਤ’ ਦਾ ਹਿੱਸਾ ਹਨ। ਪ੍ਰਿਅੰਕਾ ਤੋਂ ਬਾਅਦ ਇਸ ਫ਼ਿਲਮ ਲਈ ਦਬੰਗ ਖ਼ਾਨ ਦੀ ਹੀ ਦੋ ਐਕਟਰਸ ਕੈਟਰੀਨਾ ਅਤੇ ਜੈਕਲੀਨ ਦਾ ਨਾਂਅ ਸਾਹਮਣੇ ਆ ਰਿਹਾ ਹੈ, ਪਰ ਕੌਣ ਇਸ ਫ਼ਿਲਮ ਨੂੰ ਹਾਸਲ ਕਰਦੀ ਹੈ ਉਸ ਦੇ ਨਾਂਅ ਦਾ ਐਲਾਨ ਵੀ ਜਲਦੀ ਹੀ ਜੋ ਜਾਵੇਗਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement