(Source: ECI/ABP News)
Kangana Ranaut:ਕੰਗਨਾ ਰਣੌਤ ਨੂੰ ਲੈ ਬੈਠੀ ਸਿਆਸਤ! ਪਿਛਲੇ 10 ਸਾਲਾਂ ਤੋਂ ਸਾਰੀਆਂ ਫਿਲਮਾਂ ਫਲੌਪ
ਕੰਗਨਾ ਰਣੌਤ ਨੂੰ ਸਿਆਸਤ ਰਾਸ ਨਹੀਂ ਆਈ। ਜਦੋਂ ਤੋਂ ਉਹ ਸਿਆਸੀ ਬਿਆਬਾਜ਼ੀ ਕਰਨ ਲੱਗੀ ਹੈ, ਉਦੋਂ ਤੋਂ ਲੋਕਾਂ ਨੇ ਉਸ ਦੀਆਂ ਫਿਲਮਾਂ ਤੋਂ ਮੂੰਹ ਮੋੜ ਲਿਆ ਹੈ। ਪਿਛਲੇ 10 ਸਾਲਾਂ ਉਪਰ ਨਜ਼ਰ ਮਾਰੀਏ ਤਾਂ ਕੰਗਨਾ ਦੀ ਹਰ ਫਿਲਮ ਫਲੌਪ ਹੋ ਰਹੀ ਹੈ।

Kangana Ranaut: ਕੰਗਨਾ ਰਣੌਤ ਨੂੰ ਸਿਆਸਤ ਰਾਸ ਨਹੀਂ ਆਈ। ਜਦੋਂ ਤੋਂ ਉਹ ਸਿਆਸੀ ਬਿਆਬਾਜ਼ੀ ਕਰਨ ਲੱਗੀ ਹੈ, ਉਦੋਂ ਤੋਂ ਲੋਕਾਂ ਨੇ ਉਸ ਦੀਆਂ ਫਿਲਮਾਂ ਤੋਂ ਮੂੰਹ ਮੋੜ ਲਿਆ ਹੈ। ਪਿਛਲੇ 10 ਸਾਲਾਂ ਉਪਰ ਨਜ਼ਰ ਮਾਰੀਏ ਤਾਂ ਕੰਗਨਾ ਦੀ ਹਰ ਫਿਲਮ ਫਲੌਪ ਹੋ ਰਹੀ ਹੈ। ਫਿਲਮ ਮਾਹਿਰਾਂ ਦਾ ਮੰਨਣਾ ਹੈ ਕਿ ਕੰਗਨਾ ਦਾ ਵਿਵਾਦਾਂ ਵਿੱਚ ਰਹਿਣਾ ਉਸ ਨੂੰ ਭਾਰੀ ਪੈ ਰਿਹਾ ਹੈ। ਕੰਗਨਾ ਨੂੰ ਉਮੀਦ ਸੀ ਕਿ ਫਿਲਮ ਐਮਰਜੈਂਸੀ ਕੁਝ ਕਰੇਗੀ ਪਰ ਇਹ ਵੀ ਫਲੌਪ ਹੋ ਗਈ।
ਦੱਸ ਦਈਏ ਕਿ ਕੰਗਨਾ ਰਣੌਤ ਨੇ ਹਿੰਦੀ ਫਿਲਮਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 2006 ਵਿੱਚ ਫਿਲਮ ਗੈਂਗਸਟਰ ਨਾਲ ਕੀਤੀ ਸੀ। ਆਪਣੇ ਕਰੀਅਰ ਵਿੱਚ ਉਸ ਨੇ ਫੈਸ਼ਨ, ਤਨੂ ਵੈੱਡਸ ਮਨੂ ਤੇ ਕਵੀਨ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਕਾਫੀ ਧਿਆ ਖਿੱਚਿਆ। ਹਾਲਾਂਕਿ ਕੰਗਨਾ ਰਣੌਤ ਪਿਛਲੇ 10 ਸਾਲਾਂ ਤੋਂ ਇੱਕ ਵੀ ਹਿੱਟ ਫਿਲਮ ਨਹੀਂ ਦੇ ਸਕੀ। ਇੰਨੇ ਸਾਲਾਂ ਵਿੱਚ ਉਸ ਨੇ 10 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਪਰ ਕੰਗਨਾ ਰਣੌਤ ਦੀ ਇੱਕ ਵੀ ਫਿਲਮ ਬਾਕਸ ਆਫਿਸ 'ਤੇ ਸਫਲਤਾ ਪ੍ਰਾਪਤ ਨਹੀਂ ਕਰ ਸਕੀ। ਹੁਣ ਉਸ ਨੇ ਇੱਕ ਹੋਰ ਫਲਾਪ ਫਿਲਮ ਦਿੱਤੀ ਹੈ ਜਿਸ ਦਾ ਨਾਮ ਐਮਰਜੈਂਸੀ ਹੈ। ਐਮਰਜੈਂਸੀ ਇੰਨੀ ਫਲੌਪ ਹੋਈ ਕਿ ਫਿਲਮ ਦੀ ਲਾਗਤ ਵੀ ਮੁੜਨੀ ਮੁਸ਼ਕਲ ਹੈ।
ਕੰਗਨਾ ਰਣੌਤ ਨੇ ਪਿਛਲੇ 10 ਸਾਲਾਂ ਵਿੱਚ 10 ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਪਰ ਕੋਈ ਵੀ ਫਿਲਮ ਬਾਕਸ ਆਫਿਸ 'ਤੇ ਨਹੀਂ ਆਈ ਜਿਸ ਦੀ ਪ੍ਰਸ਼ੰਸਾ ਕੀਤੀ ਜਾ ਸਕੇ। ਉਸ ਦੀ ਹਾਲੀਆ ਰਿਲੀਜ਼ ਐਮਰਜੈਂਸੀ, ਜਿਸ ਵਿੱਚ ਉਸ ਨੇ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਸੀ, ਬਾਕਸ ਆਫਿਸ 'ਤੇ ਫਲੌਪ ਹੋ ਗਈ। ਕੰਗਨਾ ਦੁਆਰਾ ਨਿਰਦੇਸ਼ਤ, ਇਹ ਇਤਿਹਾਸਕ ਜੀਵਨੀ-ਅਧਾਰਤ ਡਰਾਮਾ ਫਿਲਮ ਉਸ ਦੀ ਲਗਾਤਾਰ 11ਵੀਂ ਫਲੌਪ ਬਾਲੀਵੁੱਡ ਫਿਲਮ ਬਣ ਗਈ ਹੈ।
2023 ਵਿੱਚ ਰਿਲੀਜ਼ ਹੋਣ ਵਾਲੀ ਤੇਜਸ ਬਾਕਸ ਆਫਿਸ 'ਤੇ ਇੱਕ ਫਲੌਪ ਸਾਬਤ ਹੋਈ। 2023 ਦੀ ਐਕਸ਼ਨ ਥ੍ਰਿਲਰ ਤੋਂ ਇਲਾਵਾ ਧਾਕੜ (2022), ਥਲੈਵੀ (2021), ਰੰਗੂਨ (2017) ਤੇ ਆਈ ਲਵ ਐਨਵਾਈ (2015) ਵੀ ਫਲੌਪ ਰਹੀਆਂ। ਇੰਨਾ ਹੀ ਨਹੀਂ ਕੰਗਨਾ ਰਣੌਤ ਦੀਆਂ ਫਲੌਪ ਵਾਲੀਆਂ ਫਿਲਮਾਂ ਵਿੱਚ ਪੰਗਾ (2020), ਜੱਜਮੈਂਟਲ ਹੈ ਕਿਆ (2019), ਸਿਮਰਨ (2017) ਤੇ ਕੱਟੀ ਬੱਟੀ (2015) ਸ਼ਾਮਲ ਹਨ।
ਇਨ੍ਹਾਂ ਸਾਰਿਆਂ ਵਿੱਚੋਂ ਸਿਰਫ਼ ਫਿਲਮ ਮਣੀਕਰਨਿਕਾ- ਦ ਕਵੀਨ ਆਫ ਝਾਂਸੀ (2019) ਇੱਕ ਔਸਤ ਫਿਲਮ ਸਾਬਤ ਹੋਈ। ਅਦਾਕਾਰੀ ਤੋਂ ਇਲਾਵਾ ਕੰਗਨਾ ਰਣੌਤ ਨੇ ਇਸ ਫਿਲਮ ਵਿੱਚ ਸਹਿ-ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਸੀ। ਇਸ ਪੜਾਅ ਤੋਂ ਪਹਿਲਾਂ ਕੰਗਨਾ ਰਣੌਤ ਨੇ ਤਨੂ ਵੈਡਸ ਮਨੂ ਰਿਟਰਨਜ਼ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਸੀ। ਇਹ 2015 ਦੀ ਫਿਲਮ, ਜੋ ਤਨੂ ਵੈਡਸ ਮਨੂ (2011) ਦਾ ਸੀਕਵਲ ਸੀ, ਬਾਕਸ ਆਫਿਸ 'ਤੇ ਇੱਕ ਬਲਾਕਬਸਟਰ ਸਾਬਤ ਹੋਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
