ਪੜਚੋਲ ਕਰੋ
Advertisement
ਗਰਲਗੈਂਗ ‘ਵੀਰੇ ਦੀ ਵੈਡਿੰਗ’ ਦਾ ਟ੍ਰੇਲਰ ਬੋਲਡ ਤੇ ਗਾਲਾਂ ਨਾਲ ਭਰਿਆ
ਮੁੰਬਈ: ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ ਦੀ ਫ਼ਿਲਮ ‘ਵੀਰੇ ਦੀ ਵੈਡਿੰਗ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਕਾਫੀ ਮਜ਼ੇਦਾਰ ਹੈ ਪਰ ਕਾਫੀ ਬੋਲਡ ਵੀ ਹੈ। ਟ੍ਰੇਲਰ ‘ਚ ਕਈ ਸੀਨਜ਼ ‘ਚ ਗਾਲਾਂ ਵੀ ਕੱਢੀਆਂ ਗਈਆਂ ਹਨ। ਕਰੀਨਾ ਦੀ ਤੈਮੂਰ ਨੂੰ ਜਨਮ ਦੇਣ ਤੋਂ ਬਾਅਦ ਇਹ ਪਹਿਲੀ ਫ਼ਿਲਮ ਹੈ। ਕਰੀਨਾ ਦੇ ਫੈਨਸ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਫ਼ਿਲਮ ਦੇ ਦੋ ਪੋਸਟਰ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲੱਗ ਰਿਹਾ ਹੈ ਕਿ ਫ਼ਿਲਮ ਕਾਫੀ ਮਸਤੀ ਭਰੀ ਹੋਵੇਗੀ। ਪਹਿਲੇ ਪੋਸਟਰ ‘ਚ ਕਰੀਨਾ ਤੇ ਸੋਨਮ ਦਾ ਚਿਹਰਾ ਨਹੀਂ ਸੀ ਦਿਖਾਇਆ ਪਰ ਚਾਰੇ ਲਹਿੰਗੇ ‘ਚ ਵਿਆਹ ਦੀ ਤਿਆਰੀ ਕਰਦੀਆਂ ਨਜ਼ਰ ਆ ਰਹੀਆਂ ਹਨ ਤੇ ਦੂਜੇ ‘ਚ ਨਾਈਟ ਸੂਟ ‘ਚ।
ਕਰੀਨਾ ਫ਼ਿਲਮ ‘ਚ ਵੀਰੇ ਦਾ ਰੋਲ ਕਰ ਰਹੀ ਹੈ। ਵੀਰੇ ਵਿਆਹ ਨਹੀਂ ਕਰਨਾ ਚਾਹੁੰਦੀ ਪਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਉਹ ਵਿਆਹ ਲਈ ਰਾਜੀ ਹੋ ਜਾਂਦੀ ਹੈ। ਕਰੀਨਾ ਦੇ ਔਪੋਜਿਟ ਫ਼ਿਲਮ ‘ਚ ਸੁਮਿਤ ਵਿਆਸ ਹਨ। ਫ਼ਿਲਮ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ। ‘ਵੀਰੇ ਦੀ ਵੈਡਿੰਗ’ ਅਨਿਲ ਕਪੂਰ ਪ੍ਰੋਡਕਸ਼ਨ ‘ਚ ਹੇਠ ਬਣਾਈ ਗਈ ਹੈ ਜਿਸ ਦੀ ਪ੍ਰੋਡਿਊਸਰ ਹੈ ਰੇਹਾ ਕਪੂਰ। ਰੇਹਾ ਇਸ ਤੋਂ ਪਹਿਲਾਂ ਸੋਨਮ ਦੀਆਂ ਦੋ ਹੋਰ ਫ਼ਿਲਮਾਂ ਪ੍ਰੋਡਿਉਸ ਕਰ ਚੁੱਕੀ ਹੈ।
[embed]
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਬਾਲੀਵੁੱਡ
ਪੰਜਾਬ
ਸਿਹਤ
Advertisement