ਪੜਚੋਲ ਕਰੋ
Advertisement
ਮਾਧੁਰੀ ਨਾਲ ਵਰੁਣ ਕਰਨਗੇ ਤੰਮਾ ਤੰਮਾ...
ਮੁੰਬਈ: ਇਸ ਸਾਲ ਮਾਰਚ 'ਚ ਆਈ ਫਿਲਮ 'ਬਦਰੀਨਾਥ ਕੀ ਦੁਲਹਨੀਆ' ਵਿਚ ਵਰੁਣ ਧਵਨ ਨਾਲ ਆਲੀਆ ਭੱਟ ਨੇ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਦੀ ਫਿਲਮ 'ਥਾਣੇਦਾਰ' ਦੇ ਗੀਤ 'ਤੰਮਾ ਤੰਮਾ' 'ਤੇ ਡਾਂਸ ਕੀਤਾ ਸੀ। ਇਸ ਵਾਰ ਵਰੁਣ ਨੂੰ ਮਾਧੁਰੀ ਦੇ ਨਾਲ ਇਸ ਗੀਤ 'ਤੇ ਥਿਰਕਣ ਦਾ ਮੌਕਾ ਮਿਲਣ ਜਾ ਰਿਹਾ ਹੈ।
ਆਉਣ ਵਾਲੇ ਦਿਨਾਂ ਵਿਚ ਇਕ ਫਿਲਮ ਐਵਾਰਡ ਸਮਾਗਮ ਵਿਚ ਵਰੁਣ ਨੂੰ ਮਾਧੁਰੀ ਨਾਲ ਇਹ ਮੌਕਾ ਮਿਲੇਗਾ। ਵਰੁਣ ਇਸ ਨੂੰ ਵੱਡਾ ਮੌਕਾ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ, 'ਮੈਂ ਮਾਧੁਰੀ ਜੀ ਦਾ ਬਹੁਤ ਵੱਡਾ ਫੈਨ ਰਿਹਾ ਹਾਂ। ਮੇਰੀ ਇਕ ਤਮੰਨਾ ਤਾਂ ਪੂਰੀ ਹੋ ਗਈ, ਜਦੋਂ ਮੈਂ 'ਬਦਰੀਨਾਥ ਕੀ ਦੁਲਹਨੀਆ' ਵਿਚ ਉਨ੍ਹਾਂ ਦੇ ਗੀਤ 'ਤੇ ਡਾਂਸ ਕੀਤਾ ਅਤੇ ਮੇਰੀ ਦੂਜੀ ਤਮੰਨਾ ਹੁਣ ਪੂਰੀ ਹੋਣ ਜਾ ਰਹੀ ਹੈ, ਜਦੋਂ ਮੈਂ ਸਟੇਜ 'ਤੇ ਉਨ੍ਹਾਂ ਨਾਲ ਪਰਫਾਰਮ ਕਰਾਂਗਾ।'
ਵਰੁਣ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਮਾਧੁਰੀ ਦੀਆਂ ਫਿਲਮਾਂ ਦੇ ਗੀਤਾਂ 'ਤੇ ਡਾਂਸ ਕਰਦੇ ਸਨ। ਆਪਣੇ ਪਾਪਾ ਡੇਵਿਡ ਧਵਨ ਦੀ ਫਿਲਮ 'ਬੜੇ ਮੀਆਂ ਛੋਟੇ ਮੀਆਂ' ਵਿਚ ਮਾਧੁਰੀ 'ਤੇ ਮਾਰੀਸ਼ਸ ਵਿਚ ਗੀਤ 'ਮੇਰੇ ਪਿਆਰ ਕਾ ਰਸ' ਦੀ ਸ਼ੂਟਿੰਗ ਹੋਈ ਸੀ, ਤਾਂ ਵਰੁਣ ਸੈੱਟ 'ਤੇ ਹੀ ਸਨ। ਵਰੁਣ ਦੀ ਹੁਣ ਇੱਕੋ ਹੀ ਹਸਰਤ ਬਚੀ ਹੈ ਕਿ ਕਿਸੇ ਫਿਲਮ ਵਿਚ ਉਨ੍ਹਾਂ ਨੂੰ ਮਾਧੁਰੀ ਨਾਲ ਕੰਮ ਕਰਨ ਦਾ ਮੌਕਾ ਮਿਲੇ। ਉਨ੍ਹਾਂ ਦੀ ਇਹ ਤਮੰਨਾ ਕਦੋਂ ਤਕ ਪੂਰੀ ਹੋਵੇਗੀ, ਇਸ ਦੀ ਉਨ੍ਹਾਂ ਨੂੰ ਉਡੀਕ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement