(Source: Poll of Polls)
ਮਹਾਕੁੰਭ 'ਚ ਮਾਲਾ ਵੇਚ ਕੇ ਵਾਇਰਲ ਹੋਈ ਮੋਨਾਲੀਸਾ ਦੀ ਚਮਕੀ ਕਿਸਮਤ, ਸਾਈਨ ਕੀਤੀ ਬਾਲੀਵੁੱਡ ਫਿਲਮ, ਸ਼ੂਟਿੰਗ ਲਈ ਜਾਏਗੀ ਲੰਡਨ
ਜਦੋਂ ਪਰਮਾਤਮਾ ਦੀ ਨਜ਼ਰ ਸਿੱਧੀ ਹੁੰਦੀ ਹੈ ਤਾਂ ਰਾਤੋਂ ਰਾਤ ਕਿਸਮਤ ਬਦਲ ਜਾਂਦੀ ਹੈ। ਰੁਦ੍ਰਾਖਸ਼ ਦੀ ਮਾਲਾ ਵੇਚਣ ਵਾਲੀ ਲੜਕੀ ਸੋਸ਼ਲ ਮੀਡੀਆ 'ਤੇ ਇੰਨੀ ਵਾਇਰਲ ਹੋ ਗਈ ਉਹ ਰਾਤੋਂ-ਰਾਤ ਸਟਾਰ ਬਣ ਗਈ ਹੈ। ਬਹੁਤ ਜਲਦ ਮੋਨਾਲੀਸਾ ਫਿਲਮ ਵਿੱਚ ਨਜ਼ਰ..

Viral Selling Malas at Kumbh: ਮਹਾਕੁੰਭ (Maha Kumbh 2025) ਵਿੱਚ ਰੁਦ੍ਰਾਖਸ਼ ਦੀ ਮਾਲਾ ਵੇਚਣ ਵਾਲੀ ਲੜਕੀ ਸੋਸ਼ਲ ਮੀਡੀਆ 'ਤੇ ਇੰਨੀ ਵਾਇਰਲ ਹੋ ਗਈ ਕਿ ਉਹ ਰਾਤੋ-ਰਾਤ ਸਟਾਰ ਬਣ ਗਈ। ਜੀ ਹਾਂ, ਬਹੁਤ ਜਲਦ ਮੋਨਾਲੀਸਾ ਫਿਲਮ ਵਿੱਚ ਨਜ਼ਰ ਆਉਣ ਵਾਲੀ ਹਨ, ਅਤੇ ਇਹ ਗੱਲ ਪੁਸ਼ਟੀ ਹੋ ਚੁੱਕੀ ਹੈ। ਨੀਲੀਆਂ ਅੱਖਾਂ ਵਾਲੀ ਇਹ ਲੜਕੀ ਹੁਣ ਕਿਸੇ ਪਹਿਚਾਣ ਦੀ ਮੋਹਤਾਜ਼ ਨਹੀਂ ਰਹੀ। ਹਾਲਾਂਕਿ ਅਜੇ ਫਿਲਮ ਵਿੱਚ ਕੰਮ ਕਰਨ ਦੀ ਪੁਸ਼ਟੀ ਹੋਈ ਹੈ, ਪਰ ਇਸ ਤੋਂ ਪਹਿਲਾਂ ਹੀ ਉਹ ਸੈਲਿਬ੍ਰਿਟੀ ਬਣ ਗਈਆਂ ਹਨ। ਉਨ੍ਹਾਂ ਦੀ ਪਹਿਲੀ ਫਿਲਮ ਇਸ ਸਾਲ ਰਿਲੀਜ਼ ਹੋ ਜਾਵੇਗੀ ਜਿਸ ਵਿੱਚ ਉਹ ਲੀਡ ਰੋਲ ਵਿੱਚ ਨਜ਼ਰ ਆਉਣ ਵਾਲੀਆਂ ਹਨ।
ਨਿਰਦੇਸ਼ਕ ਸਨੋਜ ਮਿਸ਼ਰਾ ਨੇ ਦਿੱਤਾ ਚਾਂਸ
ਮੋਨਾਲੀਸਾ ਦੀ ਖੂਬਸੂਰਤੀ ਨੂੰ ਦੇਖ ਕੇ ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਉਨ੍ਹਾਂ ਨੂੰ ਫਿਲਮ ਲਈ ਸਿਲੈਕਟ ਕਰ ਲਿਆ। ਸਨੋਜ ਨੇ ਫਿਲਮ ਦਾ ਨਾਮ ਵੀ ਦੱਸ ਦਿੱਤਾ ਹੈ, ਜੀ ਹਾਂ, ਮੋਨਾਲੀਸਾ ਜਲਦ ਹੀ “ਦੀ ਡਾਇਰੀ ਆਫ ਮਣੀਪੁਰ” ਵਿੱਚ ਨਜ਼ਰ ਆਉਣ ਵਾਲੀ ਹਨ। ਖ਼ਰਗੋਨ ਦੇ ਮਹੇਸ਼ਵਰ ਦੀ ਰਹਿਣ ਵਾਲੀ ਮੋਨਾਲੀਸਾ ਭੋਸਲੇ ਨੇ ਫਿਲਮ ਸਾਈਨ ਕਰ ਲੀ ਹੈ ਅਤੇ ਉਹ ਫਿਲਮ ਵਿੱਚ ਮੇਨ ਰੋਲ ਵਿੱਚ ਹਨ ਜਿਸ ਲਈ ਮੋਨਾਲੀਸਾ ਕਾਫੀ ਐਕਸਾਈਟਿਡ ਵੀ ਹਨ। ਖਾਸ ਗੱਲ ਇਹ ਹੈ ਕਿ ਇਸ ਮੂਵੀ ਵਿੱਚ ਮੋਨਾਲੀਸਾ ਦੇ ਨਾਲ ਅਮਿਤ ਰਾਓ ਵੀ ਡੈਬਿਊ ਕਰਨ ਵਾਲੇ ਹਨ।
ਕਦੋਂ ਸ਼ੁਰੂ ਹੋਏਗੀ ਫਿਲਮ ਦੀ ਸ਼ੂਟਿੰਗ
ਲਿਖਾਰੀ ਅਤੇ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਫਰਵਰੀ 2025 ਤੋਂ ਸ਼ੁਰੂ ਹੋ ਜਾਏਗੀ। ਫਿਲਮ ਬਾਰੇ ਸਨੋਜ ਨੇ ਹੋਰ ਜਾਣਕਾਰੀ ਵੀ ਸਾਹਮਣੇ ਰੱਖੀ ਹੈ। ਜਿਵੇਂ ਕਿ ਫਿਲਮ ਦੇ ਬਜਟ ਤੋਂ ਲੈ ਕੇ ਰਿਲੀਜ਼ ਡੇਟ ਤੱਕ। ਫਿਲਮ ਦਾ ਬਜਟ ਕਰੀਬ 20 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਫਰਵਰੀ ਵਿੱਚ ਸ਼ੁਰੂ ਹੋਣ ਵਾਲੀ ਇਸ ਫਿਲਮ ਦੇ ਪਰਦੇ 'ਤੇ ਅਕਤੂਬਰ ਵਿੱਚ ਆਉਣ ਦੇ ਕਿਆਸ ਲਾਏ ਜਾ ਰਹੇ ਹਨ।
ਕਿੱਥੇ ਹੋਏਗੀ ਫਿਲਮ ਦੀ ਸ਼ੂਟਿੰਗ?
ਹੁਣ ਇਹ ਵੀ ਜਾਣ ਲੈਂਦੇ ਹਾਂ ਕਿ ਫਿਲਮ ਦੀ ਸ਼ੂਟਿੰਗ ਕਿੱਥੇ ਹੋਣੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਮੂਵੀ ਦੀ ਸ਼ੂਟਿੰਗ ਮਣੀਪੁਰ, ਦਿੱਲੀ ਅਤੇ ਲੰਡਨ ਵਿੱਚ ਕੀਤੀ ਜਾਵੇਗੀ। ਇਸ ਤਰ੍ਹਾਂ ਹੁਣ ਇਹ ਕਹਿਣਾ ਤਾਂ ਬਣਦਾ ਹੈ ਕਿ ਮੋਨਾਲੀਸਾ ਤਾਂ ਭਾਈ ਵਿਦੇਸ਼ ਜਾ ਰਹੀਆਂ ਹਨ, ਭਗਵਾਨ ਕਿਸੇ 'ਤੇ ਮੇਹਰਬਾਨ ਹੋਵੇ ਤਾਂ ਇਸ ਤਰ੍ਹਾਂ, ਰਾਤਾਂ-ਰਾਤ ਇਨਸਾਨ ਦੀ ਕਿਸਮਤ ਹੀ ਬਦਲ ਜਾਵੇ। ਫਿਲਮ ਵਿੱਚ ਮੋਨਾਲੀਸਾ ਦੇ ਨਾਲ ਰਾਜਕੁਮਾਰ ਰਾਓ ਦੇ ਵੱਡੇ ਭਰਾ ਅਦਾਕਾਰ ਅਮਿਤ ਰਾਓ ਵੀ ਹੋਣਗੇ। ਮੋਨਾਲੀਸਾ ਨੂੰ ਫਿਲਮ ਦੇ ਦੌਰਾਨ ਨਿਰਦੇਸ਼ਕ ਅਤੇ ਅਦਾਕਾਰ ਮਹਿੰਦਰ ਲੋਧੀ, ਅਨੂਪ ਜਲੋਟਾ ਜਿਹੇ ਵੱਡੇ ਅਦਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ।
Monalisa will soon be a movie star!
— Sneha Mordani (@snehamordani) January 30, 2025
She gets a film offer... Writer-director Sanoj Mishra signed her for The Diary of Manipur.#MonaLisa #Film #Sanojmishra #TheDiaryofManipur pic.twitter.com/4d6ETk8pKT
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
