ਪੜਚੋਲ ਕਰੋ
Advertisement
ਕਪਿਲ ਸ਼ਰਮਾ ਦੀ ਫਿਲਮ 'ਫਿਰੰਗੀ' 'ਚ ਕੀ ਖਾਸ?
ਨਵੀਂ ਦਿੱਲੀ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਟਵੀਟ ਕਰਕੇ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ। ਮੋਸ਼ਨ ਪੋਸਟਰ ਦੀ ਸ਼ੁਰੂਆਤ 'ਚ ਇੰਗਲੈਂਡ ਦਾ ਝੰਡਾ (ਯੂਨੀਅਨ ਜੈਕ) ਵਿਖਾਈ ਦੇ ਰਿਹਾ ਹੈ। ਇਸ ਪੋਸਟਰ 'ਚ ਕਪਿਲ ਸ਼ਰਮਾ ਫੌਜੀ ਦੀ ਡ੍ਰੈਸ 'ਚ ਨਜ਼ਰ ਆ ਰਹੇ ਹਨ। ਪੋਸਟਰ 'ਚ ਵਿਖਾਇਆ ਗਿਆ ਹੈ ਕਿ ਕਪਿਲ ਸ਼ਰਮਾ ਇੱਕ ਬ੍ਰਿਟਿਸ਼ ਨੂੰ ਕਿੱਕ ਮਾਰ ਰਹੇ ਹਨ।
ਕਪਿਲ ਸ਼ਰਮਾ ਨੇ ਸਾਲ 2015 'ਚ ਫਿਲਮ 'ਕਿਸ-ਕਿਸ ਕੋ ਪਿਆਰ ਕਰੂੰ' ਨਾਲ ਬਾਲੀਵੁਡ 'ਚ ਡੈਬਿਊ ਕੀਤਾ ਸੀ। ਕਪਿਲ ਛੇ ਮਹੀਨੇ ਤੋਂ ਫਿਰੰਗੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇੱਥੇ ਤੱਕ ਕਿ ਉਨ੍ਹਾਂ ਨੇ ਇਸ ਫਿਲਮ ਲਈ ਆਪਣੇ ਕਾਮੇਡੀ ਸ਼ੋਅ (ਦ ਕਪਿਲ ਸ਼ਰਮਾ ਸ਼ੋਅ) ਤੋਂ ਵੀ ਬ੍ਰੇਕ ਲਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਉਹ ਇਸ ਫਿਲਮ 'ਤੇ ਪੂਰੀ ਤਰ੍ਹਾਂ ਫੋਕਸ ਕਰਨਾ ਚਾਹੁੰਦੇ ਹਨ।
https://pbs.twimg.com/ext_tw_video_thumb/918404531397935104/pu/img/Cg-cCh3UBS40c1mP.jpg
ਕੁਝ ਮਹੀਨਿਆਂ ਤੋਂ ਕਪਿਲ ਬੁਰੇ ਦੌਰ 'ਚ ਗੁਜ਼ਰ ਰਹੇ ਹਨ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਸਾਥੀ ਕਲਾਕਾਰਾਂ ਦਾ ਸ਼ੋਅ ਛੱਡ ਕੇ ਜਾਣਾ ਹੀ ਕਪਿਲ ਦੇ ਸ਼ੋਅ ਦੇ ਬੰਦ ਹੋਣ ਦਾ ਕਾਰਨ ਬਣਿਆ। ਕਪਿਲ ਦਾ ਸ਼ੋਅ ਪਿਛਲੇ ਮਹੀਨੇ ਆਫਏਅਰ ਕਰ ਦਿੱਤਾ ਗਿਆ। ਉਨ੍ਹਾਂ ਦੇ ਫੈਨਜ਼ ਨੂੰ ਉਮੀਦ ਹੈ ਕਿ ਕਪਿਲ ਫਿਰ ਤੋਂ ਛੋਟੇ ਪਰਦੇ 'ਤੇ ਵਾਪਸੀ ਕਰ ਸਕਦੇ ਹਨ। ਫਿਰੰਗੀ ਫਿਲਮ 24 ਨਵੰਬਰ ਨੂੰ ਰਿਲੀਜ਼ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement