ਪੜਚੋਲ ਕਰੋ
Advertisement
ਸੂਰਜ ਪੰਚੋਲੀ ਨੇ ਛੱਡੀ ਸੰਜੇ ਦੀ ਫਿਲਮ, ਨਵੇਂ ਐਕਟਰ ਨੇ ਮਾਰੀ ਐਂਟਰੀ
ਮੁੰਬਈ: ਮਈ ਦੇ ਸ਼ੁਰੂਆਤ ‘ਚ ਸੂਰਜ ਪੰਚੋਲੀ ਦੀ ਅਗਲੀ ਫ਼ਿਲਮ ਦੀ ਖ਼ਬਰ ਆਈ ਸੀ। ਹੁਣ ਖ਼ਬਰ ਹੈ ਕਿ ਸੂਰਜ ਸੰਜੇ ਦੱਤ ਦੀ ‘ਪ੍ਰਸਥਾਨਮ’ ਰੀਮੇਕ ਤੋਂ ਬਾਹਰ ਹੋ ਗਏ ਹਨ। ਸੂਰਜ ਨੇ ਸੰਜੇ ਦੱਤ ਦੀ ਇਹ ਫ਼ਿਲਮ ਕਿਉਂ ਛੱਡੀ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਹੁਣ ਫ਼ਿਲਮ ਨਾਲ ਜੁੜੇ ਮੈਂਬਰਾਂ ਤੋਂ ਖ਼ਬਰ ਮਿਲੀ ਹੈ ਕਿ ਸੂਰਜ ਦਾ ਇਸ ਤਰ੍ਹਾਂ ਫ਼ਿਲਮ ਛੱਡ ਕੇ ਜਾਣਾ ਉਸ ਦਾ ਅਨਪ੍ਰੋਫੈਸ਼ਨਲਿਜ਼ਮ ਹੈ।
‘ਪ੍ਰਸਥਾਨਮ’ ਰੀਮੇਕ ਤੋਂ ਸੰਜੇ ਦੱਤ ਸਾਲਾਂ ਬਾਅਦ ਪ੍ਰੋਡਕਸ਼ਨ ‘ਚ ਵਾਪਸੀ ਕਰ ਰਹੇ ਹਨ। ਇਸ ਕਰਕੇ ਇਹ ਫ਼ਿਲਮ ਉਨ੍ਹਾਂ ਦੇ ਦਿਲ ਦੇ ਕਾਫੀ ਕਰੀਬ ਮੰਨੀ ਜਾ ਰਹੀ ਹੈ। ਸੂਰਜ ਨੇ ਇਹ ਫ਼ਿਲਮ ਰੈਮੋ ਡਿਸੂਜ਼ਾ ਦੀ ਡਾਂਸ ਫ਼ਿਲਮ ‘ਟਾਈਮ ਟੂ ਡਾਂਸ’ ਕਰਕੇ ਛੱਡੀ ਹੈ। ਸੂਰਜ ਇਸ ਸਮੇਂ ‘ਟਾਈਮ ਟੂ ਡਾਂਸ’ ਦੀ ਸ਼ੂਟਿੰਗ ‘ਚ ਰੁੱਝਿਆ ਹੈ। ਉਸ ਕੋਲ ਸੰਜੇ ਦੀ ਫ਼ਿਲਮ ਲਈ ਡੇਟਸ ਨਹੀਂ ਹਨ।
‘ਟਾਈਮ ਟੂ ਡਾਂਸ’ ‘ਚ ਸੂਰਜ ਨਾਲ ਕੈਟਰੀਨਾ ਦੀ ਭੈਣ ਇਦਾਬੈਲ ਕੈਫ ਦਿਖਾਈ ਦਵੇਗੀ। ਸੂਰਜ ਦੇ ਫ਼ਿਲਮ ਛੱਡਣ ਤੋਂ ਬਾਅਦ ਫ਼ਿਲਮ ਦੇ ਮੇਕਰਸ ਨੇ ਉਸ ਨੂੰ ਰੀਪਲੇਸ ਕਰਨ ਲਈ ਐਕਟਰ ਦੀ ਤਲਾਸ ਕੀਤੀ, ਜੋ ਐਕਟਰ ਅਲੀ ਜਫ਼ਰ ‘ਤੇ ਜਾ ਕੇ ਰੁਕੀ। ਹੁਣ ਸੰਜੇ ਦੀ ਪ੍ਰੋਡਕਸ਼ਨ ‘ਚ ਬਣਨ ਵਾਲੀ ਫ਼ਿਲਮ ‘ਪ੍ਰਸਥਾਨਮ’ ‘ਚ ਅਲੀ ਜ਼ਫ਼ਰ ਨਜ਼ਰ ਆਉਣਗੇ।
‘ਪ੍ਰਸਥਾਨਮ’ ਦਾ ਨਿਰਮਾਣ ਕਰਨ ਦੇ ਨਾਲ-ਨਾਲ ਸੰਜੇ ਦੱਤ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰਦੇ ਨਜ਼ਰ ਆਉਣਗੇ। ਸੰਜੇ ਕੋਲ ਇਸ ਸਮੇਂ ‘ਕਲੰਕ’, ‘ਸ਼ਮਸ਼ੇਰਾ’ ‘ਪਾਨੀਪਤ’ ਤੇ ‘ਟੋਰਬਾਜ਼’ ਜਿਹੀਆਂ ਫ਼ਿਲਮਾਂ ਹਨ। ਇਨ੍ਹਾਂ ਫ਼ਿਲਮਾਂ ਨਾਲ ਸੰਜੇ ਦੱਤ ਬਾਕਸ-ਆਫਿਸ ‘ਤੇ ਜ਼ਬਰਦਸਤ ਵਾਪਸੀ ਕਰ ਰਹੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement