ਪੜਚੋਲ ਕਰੋ
Advertisement
ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ ਮਦਦ
ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ (69) ਨੂੰ ਪੰਜ ਲੱਖ ਰੁਪਏ ਦੀ ਮਦਦ ਦਿੱਤੀ ਹੈ। ਕੌਰ ਸਿੰਘ ਕੋਲ ਹਸਪਤਾਲ ਦਾ ਬਿੱਲ ਅਦਾ ਕਰਨ ਦੇ ਪੈਸੇ ਨਹੀਂ ਸਨ।
13 ਦਸੰਬਰ ਨੂੰ ਕੌਰ ਸਿੰਘ ਬਾਰੇ ਖਬਰ ਛਪੀ ਤਾਂ ਕਿੰਗ ਖਾਨ ਭਾਵੁਕ ਹੋ ਗਏ। ਕੌਰ ਸਿੰਘ 1982 ਦੀਆਂ ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਚੁੱਕੇ ਹਨ। ਇਸ ਵੇਲੇ ਉਨ੍ਹਾਂ ਕੋਲ ਆਪਣਾ ਇਲਾਜ ਕਰਵਾਉਣ ਲਈ ਵੀ ਪੈਸੇ ਨਹੀਂ ਸਨ। ਇਹ ਰਕਮ ਸ਼ਾਹਰੁਖ ਨੇ ਕੋਲਕਾਤਾ ਨਾਈਟ ਰਾਈਡਰ ਫਾਉਂਡੇਸ਼ਨ ਵੱਲੋਂ ਦਿੱਤੀ ਹੈ।
ਸ਼ਾਹਰੁਖ ਨੇ ਕਿਹਾ, "ਖਿਡਾਰੀ ਸਾਡੇ ਮੁਲਕ ਦਾ ਮਾਣ ਹੁੰਦੇ ਹਨ ਤੇ ਸਮਾਜ ਦੇ ਰੂਪ ਵਿੱਚ ਉਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਮਕਸਦ ਹੈ। ਉਨ੍ਹਾਂ ਬਾਰੇ ਪੜ੍ਹ ਕੇ ਮੈਨੂੰ ਲੱਗਿਆ ਕਿ ਸਾਨੂੰ ਉਨ੍ਹਾਂ ਦਾ ਸਾਥ ਦੇਣ ਦੀ ਲੋੜ ਹੈ। ਸਾਰਿਆਂ ਨੂੰ ਆਪਣੇ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਅਸੀਂ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਦੁਆ ਕਰਦੇ ਹਾਂ।"
ਖਨਾਲ ਖੁਰਦ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿਣ ਵਾਲੇ ਕੌਰ ਸਿੰਘ ਨੇ ਕਿਹਾ, "ਮੈਨੂੰ ਲੱਗ ਰਿਹਾ ਹੈ ਕਿ ਮੈਂ ਆਪਣੀਆਂ ਕਾਮਯਾਬੀਆਂ ਨੂੰ ਫਿਰ ਤੋਂ ਜੀ ਰਿਹਾ ਹਾਂ। ਮੇਰੀ ਮਦਦ ਕਰਨ ਵਾਲੇ ਸਾਰਿਆਂ ਨੂੰ ਮੈਂ ਸ਼ੁਕਰੀਆਂ ਕਹਿੰਦਾ ਹਾਂ।" ਸਾਬਕਾ ਨੈਸ਼ਨਲ ਚੈਂਪੀਅਨ ਇਕਲੌਤੇ ਭਾਰਤੀ ਹਨ ਜੋ ਪ੍ਰਦਰਸ਼ਨੀ ਮੈਚ ਵਿੱਚ ਮੁੱਕੇਬਾਜ਼ ਮੁਹੰਮਦ ਅਲੀ ਖਿਲਾਫ ਰਿੰਗ ਵਿੱਚ ਖੜ੍ਹੇ ਹੋਏ ਸਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement