ਪੜਚੋਲ ਕਰੋ
Advertisement
ਨੱਚਣ ਲਾ ਦਏਗਾ ‘ਵੀਰੇ ਦੀ ਵੈਡਿੰਗ’ ਦਾ ਤੀਜਾ ਗਾਣਾ
ਮੁੰਬਈ: ਸੋਨਮ ਕਪੂਰ ਅਹੂਜਾ, ਕਰੀਨਾ ਕਪੂਰ ਖਾਨ, ਸ਼ਿਖਾ ਤਲਸਾਨੀਆ ਤੇ ਸਵਰਾ ਭਾਸਕਰ ਦੀ ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਦਾ ਤੀਜਾ ਗੀਤ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਲੰਬੇ ਸਮੇਂ ਤੋਂ ਖ਼ਬਰਾਂ ‘ਚ ਬਣੀ ਹੋਈ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਫ਼ਿਲਮ ਦੀ ਵੱਖਰੀ ਕਹਾਣੀ ਹੈ।
ਫ਼ਿਲਮ ਦੇ ਦੋ ਗਾਣੇ ਤੇ ਟ੍ਰੇਲਰ ਤਾਂ ਪਹਿਲਾਂ ਹੀ ਲੋਕਾਂ ‘ਚ ਆਪਣੀ ਧੂਮ ਮਚਾ ਰਿਹਾ ਹੈ। ਇਸ ਲੜੀ ਨੂੰ ਜਾਰੀ ਕਰਦੇ ਹੋਏ ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਦਾ ਨਵਾਂ ਗਾਣਾ ‘ਵੀਰੇ-ਵੀਰੇ’ ਵੀ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ‘ਚ ਵੀ ਫ਼ਿਲਮ ਦੀਆਂ ਚਾਰੋਂ ਕਲਾਕਾਰ ਖੂਬ ਮਸਤੀ ਕਰਦੀਆਂ ਨਜ਼ਰ ਆ ਰਹੀਆ ਹਨ।
ਗਾਣੇ ਦੀ ਸ਼ੁਰੂਆਤ ‘ਚ ਚਾਰੇ ਸਮਾਜਿਕ ਬੰਧਨਾਂ ਨਾਲ ਲੜਦੀਆਂ ਨਜ਼ਰ ਆਉਂਦੀਆਂ ਹਨ। ਫੇਰ ਇਕੱਠਿਆਂ ਹੀ ਦੁਨੀਆ ਘੁੰਮਣ ਦਾ ਫੈਸਲਾ ਲੈਂਦੀਆਂ ਹਨ। ਜਿਵੇਂ ਹੀ ਇਹ ਆਪਣੀ ਮਾਯੂਸ਼ ਜਿੰਦਗੀ ਤੋਂ ਬਾਹਰ ਆਉਂਦੀਆਂ ਹਨ ਤੇ ਖੁਸ਼ਨੁਮਾ ਜਿੰਦਗੀ ‘ਚ ਕਦਮ ਰੱਖਦੀਆ ਹਨ ਤਾਂ ਉਨ੍ਹਾਂ ਦੇ ਚਿਹਰੇ ‘ਤੇ ਆਈ ਸਮਾਈਲ ਸਭ ਨੂੰ ਆਪਣਾ ਬਣਾ ਲੈਂਦੀ ਹੈ। ਗਾਣਾ ਸੁਣਦੇ ਹੋਏ ਤੁਸੀਂ ਵੀ ਇਸ ਦੇ ਨਾਲ ਸੁਪਨਿਆਂ ਦੀ ਜਿੰਦਗੀ ‘ਚ ਗੁੰਮ ਹੋ ਜਾਓਗੇ।
[embed]
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement