Aamir Khan: ਆਮਿਰ ਖਾਨ ਨੇ ਰੱਜ ਕੇ ਪੀਤੀ ਸ਼ਰਾਬ, ਫਿਰ ਨਸ਼ੇ 'ਚ ਕੀਤਾ ਇਹ ਕੰਮ
Aamir Khan: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਅਦਾਕਾਰੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਹਾਲ ਹੀ ਵਿੱਚ ਆਮਿਰ ਖਾਨ ਨੂੰ ਲੈ ਹੈਰਾਨ ਕਰਨ
Aamir Khan: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਅਦਾਕਾਰੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਹਾਲ ਹੀ ਵਿੱਚ ਆਮਿਰ ਖਾਨ ਨੂੰ ਲੈ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਿਸ ਨੇ ਪ੍ਰਸ਼ੰਸਕਾਂ ਦੇ ਵੀ ਹੋਸ਼ ਉਡਾ ਦਿੱਤੇ ਹਨ। ਦਰਅਸਲ, ਅਦਾਕਾਰਾ ਅਰਚਨਾ ਪੂਰਨ ਸਿੰਘ ਜੋ ਸਾਲਾਂ ਤੋਂ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਰਹੀ ਹੈ, ਅਤੇ ਆਪਣੇ ਅਦਭੁਤ ਹਾਸੇ ਲਈ ਜਾਣੀ ਜਾਂਦੀ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਰਚਨਾ ਨਾ ਸਿਰਫ ਇਸ ਸ਼ੋਅ ਦੀ ਜੱਜ ਹੈ ਬਲਕਿ ਉਸਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਅਰਚਨਾ ਪੂਰਨ ਸਿੰਘ ਸੁਪਰਸਟਾਰ ਆਮਿਰ ਖਾਨ ਨਾਲ ਵੀ ਕੰਮ ਕਰ ਚੁੱਕੀ ਹੈ। ਹੁਣ ਇਸ ਦੌਰਾਨ, ਅਰਚਨਾ ਨੇ ਆਮਿਰ ਖਾਨ ਬਾਰੇ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ ਹੈ ਜਿਸ ਬਾਰੇ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ। ਅਰਚਨਾ ਨੇ ਕਰਿਸ਼ਮਾ ਕਪੂਰ ਅਤੇ ਆਮਿਰ ਖਾਨ ਦੀ ਸੁਪਰਹਿੱਟ ਫਿਲਮ 'ਰਾਜਾ ਹਿੰਦੁਸਤਾਨੀ' 'ਚ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਇੱਕ ਗੀਤ ਸੀ ਜੋ ਕਾਫੀ ਮਸ਼ਹੂਰ ਹੋਇਆ ਸੀ। ਗੀਤ ਦਾ ਨਾਂ 'ਤੇਰੇ ਇਸ਼ਕ ਮੈਂ ਨਾਚੇਂਗੇ' ਹੈ ਜਿਸ 'ਚ ਆਮਿਰ ਖਾਨ ਸ਼ਰਾਬ ਦੇ ਨਸ਼ੇ 'ਚ ਨਜ਼ਰ ਆ ਰਹੇ ਹਨ। ਹੁਣ ਅਰਚਨਾ ਨੇ ਇਸ ਬਾਰੇ ਇੱਕ ਰਾਜ਼ ਖੋਲ੍ਹਿਆ ਹੈ।
ਅਰਚਨਾ ਨੇ ਦੱਸਿਆ ਸੱਚ
ਫਿਲਮ 'ਰਾਜਾ ਹਿੰਦੁਸਤਾਨੀ' ਦੇ ਗੀਤ 'ਤੇਰੇ ਇਸ਼ਕ ਮੈਂ ਨਾਚੇਂਗੇ' ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਗੀਤ 'ਚ ਆਮਿਰ ਖਾਨ ਨੇ ਸ਼ਰਾਬੀ ਦਾ ਕਿਰਦਾਰ ਨਿਭਾਇਆ ਹੈ ਅਤੇ ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਸੱਚਮੁੱਚ ਸ਼ਰਾਬੀ ਹਨ। ਇਸ ਦੌਰਾਨ ਆਮਿਰ ਖਾਨ ਦੀਆਂ ਅੱਖਾਂ ਵੀ ਲਾਲ ਸਨ, ਜੋ ਅਕਸਰ ਸ਼ਰਾਬ ਪੀਣ ਤੋਂ ਬਾਅਦ ਲੋਕਾਂ ਦੀਆਂ ਹੁੰਦੀਆਂ ਹਨ।
ਹੁਣ ਅਰਚਨਾ ਪੂਰਨ ਸਿੰਘ ਤੋਂ ਸਵਾਲ ਪੁੱਛਿਆ ਗਿਆ ਕਿ, 'ਕੀ ਆਮਿਰ ਖਾਨ ਨੇ ਸ਼ੂਟਿੰਗ ਦੌਰਾਨ ਪੀਤੀ ਹੋਈ ਸੀ ?' ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰਾ ਨੇ ਕਿਹਾ, 'ਮੈਨੂੰ ਯਕੀਨ ਨਹੀਂ ਹੈ ਪਰ ਮੈਂ ਸੁਣਿਆ ਹੈ ਕਿ ਉਹ ਸੀਨ ਕਰਦੇ ਸਮੇਂ ਨਸ਼ੇ ਵਿੱਚ ਸੀ। ਉਨ੍ਹਾਂ ਦਾ ਕਮਰਾ ਮੇਰੇ ਕਮਰੇ ਦੇ ਕੋਲ ਹੀ ਸੀ ਪਰ ਉਹ ਮੇਰੇ ਸਾਹਮਣੇ ਸ਼ਰਾਬ ਨਹੀਂ ਪੀਂਦਾ ਸੀ, ਪਰ ਸ਼ਾਇਦ ਉਨ੍ਹਾਂ ਨੇ ਪੀਤੀ ਹੋਵੇ।
ਅਰਚਨਾ ਦੇ ਰੋਲ ਦੀ ਗੱਲ ਕਰੀਏ ਤਾਂ ਉਨ੍ਹਾਂ ਸ਼ਾਲੂ ਨਾਂ ਦੀ ਔਰਤ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਨੂੰ ਸਰਵੋਤਮ ਸਹਾਇਕ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਲਈ ਨਾਮਜ਼ਦਗੀ ਵੀ ਮਿਲੀ। ਇਹ ਫਿਲਮ ਸਾਲ 1996 ਵਿੱਚ ਰਿਲੀਜ਼ ਹੋਈ ਸੀ ਜੋ ਬਲਾਕਬਸਟਰ ਰਹੀ ਸੀ।
Read MOre: Video Viral: ਮਸ਼ਹੂਰ ਅਦਾਕਾਰ ਨੇ ਕੀਤੀ ਕੁੱਟਮਾਰ, ਸ਼ਖਸ਼ ਦੇ ਪ੍ਰਾਈਵੇਟ ਪਾਰਟ 'ਤੇ ਮਾਰਿਆ ਹਥੌੜਾ, ਵੀਡੀਓ ਵਾਇਰਲ