Entertainment Live: ਪ੍ਰਿਯੰਕਾ ਚੋਪੜਾ ਨੇ ਅਦਾਕਾਰ ਦੀ ਗੱਲ੍ਹ 'ਤੇ ਮਾਰੀ ਲੱਤ, ਗਾਇਕ ਸਿੰਗਾ ਬੋਲਿਆ ਕਈ ਨਹੀਂ ਬਣ ਸਕਦਾ ਚਮਕੀਲਾ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Live Today: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਝੰਡਾ ਲਹਿਰਾਉਣ ਵਾਲੀ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਦਾ ਦੁਨੀਆ ਭਰ 'ਚ ਵੱਡਾ ਨਾਂ ਹੈ। ਇੱਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਦੇਸੀ ਗਰਲ ਇੱਕ ਸਫਲ ਕਾਰੋਬਾਰੀ ਵੀ ਹੈ। ਅੱਜ ਅਸੀ ਤੁਹਾਨੂੰ ਪ੍ਰਿਯੰਕਾ ਬਾਰੇ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਤੋਂ ਸ਼ਾਇਦ ਤੁਸੀ ਵੀ ਅਣਜਾਣ ਹੋਵੋਗੇ। ਦਰਅਸਲ, ਇੱਕ ਵਾਰ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਫੁੱਟ-ਫੁੱਟ ਰੋਈ ਸੀ। ਅਦਾਕਾਰਾ ਇੰਨੀ ਰੋਣ ਲੱਗੀ ਕਿ ਨਿਰਦੇਸ਼ਕ ਨੂੰ ਸ਼ੂਟਿੰਗ ਅੱਧ ਵਿਚਾਲੇ ਹੀ ਰੋਕਣੀ ਪਈ। ਤਾਂ ਆਓ ਜਾਣਦੇ ਹਾਂ ਇਸ ਕਹਾਣੀ ਬਾਰੇ...
ਪ੍ਰਿਯੰਕਾ ਨੇ ਇਸ ਅਦਾਕਾਰ ਦੀ ਗੱਲ੍ਹ 'ਤੇ ਮਾਰੀ ਸੀ ਲੱਤ
ਇਹ ਘਟਨਾ ਸਾਲ 2016 ਵਿੱਚ ਆਈ ਫਿਲਮ 'ਜੈ ਗੰਗਾਜਲ' ਦੌਰਾਨ ਵਾਪਰੀ, ਜਿਸ 'ਚ ਪ੍ਰਿਯੰਕਾ ਚੋਪੜਾ ਮਾਨਵ ਕੌਲ ਨਾਲ ਸ਼ੂਟਿੰਗ ਕਰ ਰਹੀ ਸੀ। ਅਦਾਕਾਰਾ ਨੇ ਮਾਨਵ ਨਾਲ ਫਾਈਟ ਸੀਨ ਸ਼ੂਟ ਕਰਨਾ ਸੀ। ਇਸ ਐਕਸ਼ਨ ਸੀਨ 'ਚ ਪ੍ਰਿਯੰਕਾ ਨੂੰ ਉੱਠ ਕੇ ਮਾਨਵ ਨੂੰ ਲੱਤ ਮਾਰਨੀ ਪਈ ਸੀ, ਪਰ ਗਲਤੀ ਨਾਲ ਉਸ ਦਾ ਪੈਰ ਅਦਾਕਾਰ ਦੇ ਮੂੰਹ 'ਤੇ ਲੱਗ ਗਿਆ, ਜਿਸ ਤੋਂ ਬਾਅਦ ਪ੍ਰਿਯੰਕਾ ਇਸ ਗੱਲ ਨੂੰ ਲੈ ਕੇ ਕਾਫੀ ਦੋਸ਼ੀ ਮਹਿਸੂਸ ਹੋਈ।
ਘੰਟਿਆਂ ਤੱਕ ਰੋਂਦੀ ਰਹੀ ਅਦਾਕਾਰਾ
ਇਸ ਗੱਲ ਦਾ ਖੁਲਾਸਾ ਖੁਦ ਮਾਨਵ ਨੇ ਕੀਤਾ ਸੀ। ਬਾਲੀਵੁੱਡ ਲਾਈਫ ਨਾਲ ਇੱਕ ਇੰਟਰਵਿਊ ਦੌਰਾਨ ਅਦਾਕਾਰ ਨੇ ਦੱਸਿਆ ਕਿ 'ਪ੍ਰਿਯੰਕਾ ਨੇ ਗਲਤੀ ਨਾਲ ਮੇਰੇ ਚਿਹਰੇ 'ਤੇ ਲੱਤ ਮਾਰ ਦਿੱਤੀ ਸੀ, ਜਿਸ ਕਾਰਨ ਉਹ ਬਹੁਤ ਬੁਰਾ ਮਹਿਸੂਸ ਕਰ ਰਹੀ ਸੀ। ਇਸ ਤੋਂ ਬਾਅਦ ਉਹ ਮੇਰੇ ਕੋਲ ਆਈ ਅਤੇ ਪੁੱਛਿਆ ਕਿ ਤੁਹਾਨੂੰ ਸੱਟ ਲੱਗੀ ਹੈ? ਮੈਂ ਉਸ ਨੂੰ ਨਾਂਹ ਕਹਿ ਦਿੱਤਾ, ਪਰ ਉਦੋਂ ਤੱਕ ਉਹ ਰੋਣ ਲੱਗ ਪਈ। ਉਸਦੇ ਹੰਝੂ ਰੁਕਣ ਦਾ ਨਾਂਅ ਨਹੀਂ ਲੈ ਰਹੇ ਸਨ, ਉਹ ਰੋਂਦੀ ਰਹੀ। ਉਨ੍ਹਾਂ ਨੂੰ ਸ਼ਾਂਤ ਕਰਨ ਲਈ ਸਾਨੂੰ ਸ਼ੂਟਿੰਗ ਅੱਧ ਵਿਚਾਲੇ ਰੋਕਣੀ ਪਈ। ਮਾਨਵ ਨੇ ਅੱਗੇ ਦੱਸਿਆ ਕਿ 'ਪ੍ਰਿਯੰਕਾ ਬਹੁਤ ਗਿਲਟ ਵਿੱਚ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਦੁਖੀ ਹੋ ਅਤੇ ਇਹ ਬਹੁਤ ਗਲਤ ਹੈ।
ਇਨ੍ਹੀਂ ਦਿਨੀਂ ਪ੍ਰਿਯੰਕਾ ਚੋਪੜਾ ਆਪਣੀ ਮਾਂ ਬਣਨ ਦਾ ਪੂਰਾ ਆਨੰਦ ਲੈ ਰਹੀ ਹੈ। ਉਹ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੀ ਪਿਆਰੀ ਮਾਲਤੀ ਮੈਰੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦੇਈਏ ਕਿ ਜਨਵਰੀ 2022 ਵਿੱਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਸਰੋਗੇਸੀ ਦੀ ਮਦਦ ਨਾਲ ਇੱਕ ਬੇਟੀ ਦਾ ਸਵਾਗਤ ਕੀਤਾ ਸੀ।
Entertainment Live Today: Salman Khan: ਸਲਮਾਨ ਖਾਨ 2900 ਕਰੋੜ ਦੀ ਜਾਇਦਾਦ ਦੇ ਮਾਲਕ, ਜਾਣੋ ਫਿਰ ਵੀ 1 BHK ਫਲੈਟ 'ਚ ਰਹਿਣਾ ਕਿਉਂ ਕਰਦੇ ਪਸੰਦ?
Salman Khan House: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਕਿਸੇ ਫਿਲਮ ਨੂੰ ਲੈ ਨਹੀਂ ਬਲਕਿ ਗਲੈਕਸੀ ਅਪਾਰਟਮੈਂਟ ਕੰਪਲੈਕਸ ਵਿੱਚ ਗੋਲੀਬਾਰੀ ਦੇ ਚੱਲਦੇ ਸੁਰਖੀਆਂ ਵਿੱਚ ਹਨ। ਉਹ ਹਿੰਦੀ ਸਿਨੇਮਾ ਜਗਤ ਵਿੱਚ ਸਭ ਤੋਂ ਸਫਲ ਅਦਾਕਾਰਾਂ ਵਿੱਚੋਂ ਇੱਕ ਹਨ। ਪਿਛਲੇ 30 ਸਾਲਾਂ ਤੋਂ, ਉਹ ਇੰਡਸਟਰੀ ਦੇ ਚੋਟੀ ਦੇ ਤਿੰਨ ਜਾਂ ਚਾਰ ਅਦਾਕਾਰਾਂ ਵਿੱਚੋਂ ਇੱਕ ਰਹੇ ਹਨ ਅਤੇ 58 ਸਾਲ ਦੀ ਉਮਰ ਵਿੱਚ ਵੀ, ਉਹ ਬਾਕਸ ਆਫਿਸ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਕੋਲ ਜਾਇਦਾਦ ਦੀ ਕੋਈ ਕਮੀ ਨਹੀਂ ਹੈ ਪਰ ਫਿਰ ਵੀ ਉਹ 1BHK ਦੇ ਘਰ ਵਿੱਚ ਹੀ ਕਿਉਂ ਰਹਿੰਦੇ ਹਨ?
Read More: Salman Khan: ਸਲਮਾਨ ਖਾਨ 2900 ਕਰੋੜ ਦੀ ਜਾਇਦਾਦ ਦੇ ਮਾਲਕ, ਜਾਣੋ ਫਿਰ ਵੀ 1 BHK ਫਲੈਟ 'ਚ ਰਹਿਣਾ ਕਿਉਂ ਕਰਦੇ ਪਸੰਦ?
Entertainment Live: Amar Singh Chamkila: 'ਚਮਕੀਲਾ' ਦੇ ਸਮੇਂ ਇੰਝ ਲੱਗਦੇ ਸੀ ਅਖਾੜੇ, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤਾ BTS ਵੀਡੀਓ
Diljit Dosanjh shared BTS from Chamkila: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਕੇ ਹਰ ਪਾਸੇ ਸੁਰਖੀਆਂ ਬਟੋਰ ਰਹੇ ਹਨ। ਇਸ ਫਿਲਮ ਵਿੱਚ ਦਿਲਜੀਤ ਨਾਲ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਫਿਲਮ ਦੇ ਰਿਲੀਜ਼ ਹੋਣ ਬਾਅਦ ਪਰੀ ਅਤੇ ਦਿਲਜੀਤ ਸੈੱਟ ਤੋਂ ਬਿਹਾਈਂਡ ਸੀਨ ਸ਼ੇਅਰ ਕੀਤੇ ਹਨ। ਜਿਸ ਵਿੱਚ ਚਮਕੀਲਾ ਦੇ ਸੈੱਟ ਉੱਪਰ ਉਨ੍ਹਾਂ ਨੂੰ ਮਸਤੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
Read More: Amar Singh Chamkila: 'ਚਮਕੀਲਾ' ਦੇ ਸਮੇਂ ਇੰਝ ਲੱਗਦੇ ਸੀ ਅਖਾੜੇ, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤਾ BTS ਵੀਡੀਓ
Entertainment Live Today: Priyanka Chopra: ਪ੍ਰਿਯੰਕਾ ਚੋਪੜਾ ਨੇ ਇਸ ਅਦਾਕਾਰ ਦੀ ਗੱਲ੍ਹ 'ਤੇ ਮਾਰੀ ਲੱਤ, ਫਿਰ ਖੁਦ ਰੋਈ ਫੁੱਟ-ਫੁੱਟ
Priyanka Chopra Jai Gangaajal: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਝੰਡਾ ਲਹਿਰਾਉਣ ਵਾਲੀ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਦਾ ਦੁਨੀਆ ਭਰ 'ਚ ਵੱਡਾ ਨਾਂ ਹੈ। ਇੱਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਦੇਸੀ ਗਰਲ ਇੱਕ ਸਫਲ ਕਾਰੋਬਾਰੀ ਵੀ ਹੈ। ਅੱਜ ਅਸੀ ਤੁਹਾਨੂੰ ਪ੍ਰਿਯੰਕਾ ਬਾਰੇ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਤੋਂ ਸ਼ਾਇਦ ਤੁਸੀ ਵੀ ਅਣਜਾਣ ਹੋਵੋਗੇ। ਦਰਅਸਲ, ਇੱਕ ਵਾਰ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਫੁੱਟ-ਫੁੱਟ ਰੋਈ ਸੀ। ਅਦਾਕਾਰਾ ਇੰਨੀ ਰੋਣ ਲੱਗੀ ਕਿ ਨਿਰਦੇਸ਼ਕ ਨੂੰ ਸ਼ੂਟਿੰਗ ਅੱਧ ਵਿਚਾਲੇ ਹੀ ਰੋਕਣੀ ਪਈ। ਤਾਂ ਆਓ ਜਾਣਦੇ ਹਾਂ ਇਸ ਕਹਾਣੀ ਬਾਰੇ...
Read More: Priyanka Chopra: ਪ੍ਰਿਯੰਕਾ ਚੋਪੜਾ ਨੇ ਇਸ ਅਦਾਕਾਰ ਦੀ ਗੱਲ੍ਹ 'ਤੇ ਮਾਰੀ ਲੱਤ, ਫਿਰ ਖੁਦ ਰੋਈ ਫੁੱਟ-ਫੁੱਟ
Entertainment Live: Shah Rukh Khan: ਸ਼ਾਹਰੁਖ KKR ਦੇ ਇਸ ਖਿਡਾਰੀ ਦੇ ਹੇਅਰ ਕੱਟ ਦੇ ਹੋਏ ਦੀਵਾਨੇ, ਮੈਨੇਜਰ ਪੂਜਾ ਨੂੰ ਬੋਲੇ- 'ਮੈਨੂੰ ਵੀ ਅਜਿਹਾ ਸਟਾਈਲ ਚਾਹੀਦਾ...'
IPL 2024: ਕੋਲਕਾਤਾ ਨਾਈਟ ਰਾਈਡਰਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਪਿਛਲੇ ਐਤਵਾਰ ਮੈਚ ਹੋਇਆ, ਜਿਸ ਵਿੱਚ ਕੇਕੇਆਰ ਨੇ 8 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਹੁਣ ਇਸੇ ਮੈਚ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਸ਼ਾਹਰੁਖ ਖਾਨ ਸੁਯਸ਼ ਸ਼ਰਮਾ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਸੁਯਸ਼ ਦਾ ਹੇਅਰਸਟਾਈਲ ਪਸੰਦ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਮੈਨੇਜਰ ਪੂਜਾ ਡਡਲਾਨੀ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਵੀ ਅਜਿਹਾ ਹੇਅਰਸਟਾਈਲ ਚਾਹੁੰਦੇ ਹਨ।
Read More: Shah Rukh Khan: ਸ਼ਾਹਰੁਖ KKR ਦੇ ਇਸ ਖਿਡਾਰੀ ਦੇ ਹੇਅਰ ਕੱਟ ਦੇ ਹੋਏ ਦੀਵਾਨੇ, ਮੈਨੇਜਰ ਪੂਜਾ ਨੂੰ ਬੋਲੇ- 'ਮੈਨੂੰ ਵੀ ਅਜਿਹਾ ਸਟਾਈਲ ਚਾਹੀਦਾ...'