Entertainment Live: ਮਸ਼ਹੂਰ ਰੈਪਰ ਦੀ ਸਟੇਜ 'ਤੇ ਮੌਤ, ਪੰਜਾਬੀ ਗਾਇਕ ਨੇ ਪ੍ਰੇਮ ਢਿੱਲੋਂ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ ਸਣੇ ਅਹਿਮ ਖਬਰਾਂ
Entertainment News Live Today: ਮਸ਼ਹੂਰ ਅਦਾਕਾਰਾ ਆਭਾ ਪਾਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਆਭਾ ਕਈ ਵੈੱਬ ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ। ਹਾਲ ਹੀ ਵਿੱਚ ਆਭਾ ਪਾਲ ਨੇ ਆਪਣੇ ਸੋਸ਼ਲ ਮੀਡੀਆ
LIVE
Background
Entertainment News Live Today: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਸੋਸ਼ਲ ਮੀਡੀਆ ਉੱਪਰ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਮਸ਼ਹੂਰ ਰੈਪਰ ਅਚਾਨਕ ਲਾਈਵ ਕੰਸਰਟ ਦੌਰਾਨ ਸਟੇਜ 'ਤੇ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਦੱਸ ਦੇਈਏ ਕਿ ਅਸੀ ਅਮਰੀਕੀ ਰੈਪਰ ਫੈਟਮੈਨ ਸਕੂਪ ਦੀ ਗੱਲ ਕਰ ਰਹੇ ਹਾਂ। ਜਿਨ੍ਹਾਂ 53 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਹਾਲਾਂਕਿ ਜ਼ਿਆਦਾਤਰ ਪ੍ਰਸ਼ੰਸਕ ਇਸ ਖਬਰ ਉੱਪਰ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਫੈਟਮੈਨ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ।
ਸਟੇਜ ਉੱਪਰ ਅਚਾਨਕ ਹੋਏ ਬੇਹੋਸ਼
ਨਿਊਯਾਰਕ ਵਿੱਚ ਜੰਮੇ ਰੈਪਰ ਫੈਟਮੈਨ ਸਕੂਪ, ਅਸਲੀ ਨਾਮ ਆਈਜ਼ੈਕ ਫ੍ਰੀਮੈਨ III, ਆਪਣੀ ਕਮੀਜ਼ ਉਤਾਰ ਕੇ ਡੀਜੇ ਬੂਥ ਦੇ ਪਿੱਛੇ ਗਿਆ ਅਤੇ ਅਚਾਨਕ ਬੇਹੋਸ਼ ਹੋ ਗਿਆ। ਸਕਾਈ ਨਿਊਜ਼ ਦੀ ਰਿਪੋਰਟ ਮੁਤਾਬਕ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਬਚਾ ਨਹੀਂ ਸਕੇ। ਉਨ੍ਹਾਂ ਦੇ ਸਮਰਥਕਾਂ ਨੇ ਸੰਗੀਤ ਵਜਾ ਕੇ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਫੈਟਮੈਨ ਸਕੂਪ ਦੇ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਰੈਪਰ ਦੀ ਮੌਤ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਪ੍ਰਸ਼ੰਸਕ ਵੀ ਹੈਰਾਨ ਹਨ। ਪਰਿਵਾਰ ਨੇ ਕਿਹਾ, 'ਉਹ ਸਾਡੇ ਜੀਵਨ ਵਿੱਚ ਹਾਸੇ, ਸਮਰਥਨ, ਤਾਕਤ ਅਤੇ ਹਿੰਮਤ ਦਾ ਸਰੋਤ ਸੀ। ਉਸਦੇ ਸੰਗੀਤ ਨੇ ਸਾਨੂੰ ਨੱਚਣ ਅਤੇ ਜੀਵਨ ਨੂੰ ਸਕਾਰਾਤਮਕਤਾ ਨਾਲ ਗਲੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਾ ਦਿਲ ਬਹੁਤ ਵੱਡਾ ਸੀ ਅਤੇ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਰੈਪਰ ਨੇ ਕਮਾਇਆ ਖੂਬ ਨਾਂਅ
ਫੈਟਮੈਨ ਸਕੂਪ 1999 ਵਿੱਚ ਰਿਲੀਜ਼ ਹੋਈ ਆਪਣੀ ਹਿੱਟ 'ਬੀ ਫੇਥਫੁੱਲ' ਲਈ ਸਭ ਤੋਂ ਮਸ਼ਹੂਰ ਹਨ। ਉਨ੍ਹਾਂ ਸਾਲ 2003 ਵਿੱਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਕੀਤੀ। 2004 'ਚ ਉਹ ਯੂਕੇ ਟੀਵੀ ਸੀਰੀਜ਼ 'ਚਾਂਸਰ' 'ਚ ਨਜ਼ਰ ਆਈ ਸੀ। 2015 ਵਿੱਚ, ਉਹ ਸੇਲਿਬ੍ਰਿਟੀ ਬਿਗ ਬ੍ਰਦਰ 16: ਯੂਕੇ ਬਨਾਮ ਯੂਐਸਏ ਵਿੱਚ ਵੀ ਦਿਖਾਈ ਦਿੱਤੇ। ਫਿਲਹਾਲ ਉਨ੍ਹਾਂ ਦੀ ਅਚਾਨਕ ਮੌਤ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Entertainment Live Today: Kangana Ranaut: ਜਸਬੀਰ ਜੱਸੀ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ, ਬੋਲੇ- 'ਤੂੰ ਸਾਬਤ ਕਰ ਦਿੱਤਾ, ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ...'
Jasbir Jassi On Kangana Ranaut: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਲਗਾਤਾਰ ਵਿਵਾਦਾਂ ਵਿੱਚ ਬਣੀ ਹੋਈ ਹੈ। ਆਮ ਜਨਤਾ ਦੇ ਨਾਲ-ਨਾਲ ਕਈ ਫਿਲਮੀ ਸਿਤਾਰੇ ਅਦਾਕਾਰਾ ਵੱਲੋਂ ਦਿੱਤੇ ਬਿਆਨਾਂ ਦੀ ਆਲੋਚਨਾ ਕਰ ਰਹੇ ਹਨ। ਦੱਸ ਦੇਈਏ ਕਿ ਕਿਸਾਨ ਅੰਦੋਲਨ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਕੰਗਨਾ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਸਿੱਖਾਂ ਸਬੰਧੀ ਕੁਝ ਦ੍ਰਿਸ਼ ਦਿਖਾਏ ਗਏ ਹਨ। ਜਿਸ ਨੂੰ ਲੈ ਕੈ ਸਿੱਖ ਕੌਮ ਵਿੱਚ ਭਾਰੀ ਰੋਸ ਹੈ।
Read More: Kangana Ranaut: ਜਸਬੀਰ ਜੱਸੀ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ, ਬੋਲੇ- 'ਤੂੰ ਸਾਬਤ ਕਰ ਦਿੱਤਾ, ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ...'
Entertainment Live: Sidhu Moose Wala: ਸਿੱਧੂ ਮੂਸੇਵਾਲਾ ਨੂੰ ਗੀਤ 'ਅਟੈਚ' 'ਚ ਵੇਖ ਦੰਗ ਰਹਿ ਗਏ ਫੈਨਜ਼, ਬੋਲੇ- 'ਇੰਨਾ ਅਡਵਾਂਸ ਕੰਮ ਕਰਕੇ ਰੱਖਦਾ ਸੀ, ਟਿੱਬਿਆਂ ਦਾ ਪੁੱਤ...'
Sidhu Moose wala New Song Attach: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਇੱਕ ਵਾਰ ਫਿਰ ਤੋਂ ਦੁਨੀਆ ਭਰ ਵਿੱਚ ਗੂੰਜ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਅਟੈਚ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਇਸ ਗੀਤ ਵਿੱਚ ਮੂਸੇਵਾਲਾ ਦੀ ਝਲਕ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। ਇਸ ਗਾਣੇ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਤੁਸੀ ਵੀ ਵੇਖੋ ਇਸ ਨਵੇਂ ਗਾਣੇ ਨੂੰ ਲੈ ਫੈਨਜ਼ ਦੀ ਪ੍ਰਤੀਕਿਰਿਆ...
Read MOre: Sidhu Moose Wala: ਸਿੱਧੂ ਮੂਸੇਵਾਲਾ ਨੂੰ ਗੀਤ 'ਅਟੈਚ' 'ਚ ਵੇਖ ਦੰਗ ਰਹਿ ਗਏ ਫੈਨਜ਼, ਬੋਲੇ- 'ਇੰਨਾ ਅਡਵਾਂਸ ਕੰਮ ਕਰਕੇ ਰੱਖਦਾ ਸੀ, ਟਿੱਬਿਆਂ ਦਾ ਪੁੱਤ...'
Entertainment Live Today: AP Dhillon: ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਹੋਈ ਫਾਇਰਿੰਗ, ਸਲਮਾਨ ਨਾਲ ਕੰਮ ਕਰਨਾ ਪਿਆ ਭਾਰੀ
AP Dhillon House Firing: ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਗਾਇਕ ਦੇ ਘਰ ਅੱਗੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਹਮਲਾਵਰਾਂ ਨੇ ਕੈਨੇਡਾ ਦੇ ਵੈਨਕੂਵਰ ਸਥਿਤ ਗਾਇਕ ਦੇ ਘਰ ਦੇ ਬਾਹਰ ਇਸ ਘਟਨਾ ਨੂੰ ਅੰਜਾਮ ਦਿੱਤਾ। ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੋਦਾਰਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਗੋਲੀਬਾਰੀ ਪਿੱਛੇ ਏਪੀ ਢਿੱਲੋਂ ਦਾ ਸਲਮਾਨ ਨਾਲ ਕੰਮ ਦੱਸਿਆ ਜਾਂਦਾ ਹੈ। ਜਿਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਬਰਦਾਸ਼ਤ ਨਹੀਂ ਕਰ ਸਕਿਆ।
Read MOre: AP Dhillon: ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਹੋਈ ਫਾਇਰਿੰਗ, ਸਲਮਾਨ ਨਾਲ ਕੰਮ ਕਰਨਾ ਪਿਆ ਭਾਰੀ
Entertainment Live: IC 814: The Kandahar Hijack ਵੈੱਬ ਸੀਰੀਜ਼ ਨੂੰ ਲੈ ਭੱਖਿਆ ਵਿਵਾਦ, ਸਰਕਾਰ ਨੇ Netflix ਨੂੰ ਭੇਜਿਆ ਸੰਮਨ
IC 814: The Kandahar Hijack Controversy: ਇਸ ਸਮੇਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਤੋਂ ਇਲਾਵਾ ਵੈੱਬ ਸੀਰੀਜ਼ 'IC 814: The Kandahar Hijack' ਵਿਵਾਦਾਂ ਵਿਚਾਲੇ ਘਿਰੀ ਹੋਈ ਹੈ। ਦੱਸ ਦੇਈਏ ਕਿ ਇਸ ਸੀਰੀਜ਼ ਵਿੱਚ ਅਗਵਾਕਾਰਾਂ ਦੇ ਨਾਵਾਂ ਨੂੰ ਲੈ ਕੇ ਵਿਵਾਦ ਭੱਖਿਆ ਹੋਇਆ ਹੈ। ਇਸ ਮਾਮਲੇ 'ਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ Netflix India ਦੇ ਕੰਟੈਂਟ ਹੈੱਡ ਨੂੰ ਸੰਮਨ ਭੇਜਿਆ ਹੈ।
Read MOre: IC 814: The Kandahar Hijack ਵੈੱਬ ਸੀਰੀਜ਼ ਨੂੰ ਲੈ ਭੱਖਿਆ ਵਿਵਾਦ, ਸਰਕਾਰ ਨੇ Netflix ਨੂੰ ਭੇਜਿਆ ਸੰਮਨ
Entertainment Live Today: Sidharth Shukla: ਸਿਧਾਰਥ ਸ਼ੁਕਲਾ ਦੀ ਮੌਤ ਨਾਲ ਸ਼ਹਿਨਾਜ਼ ਸਣੇ ਟੁੱਟ ਗਿਆ ਸੀ ਪਰਿਵਾਰ, ਅੱਜ ਵੀ ਅੱਖਾਂ ਨਮ ਕਰਦੀਆਂ ਇਹ ਤਸਵੀਰਾਂ
Sidharth Shukla Death Anniversary: ਬਿੱਗ ਬੌਸ 13 ਦੇ ਜੇਤੂ ਅਤੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਨੇ 2 ਸਤੰਬਰ ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੇ ਅਚਾਨਕ ਮੌਤ ਦੀ ਖਬਰ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੱਜ ਸਿਧਾਰਥ ਨੂੰ ਇਸ ਦੁਨੀਆ ਤੋਂ ਗਏ ਤਿੰਨ ਸਾਲ ਹੋ ਗਏ ਹਨ ਅਤੇ ਇਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹਨ।
Read MOre: Sidharth Shukla: ਸਿਧਾਰਥ ਸ਼ੁਕਲਾ ਦੀ ਮੌਤ ਨਾਲ ਸ਼ਹਿਨਾਜ਼ ਸਣੇ ਟੁੱਟ ਗਿਆ ਸੀ ਪਰਿਵਾਰ, ਅੱਜ ਵੀ ਅੱਖਾਂ ਨਮ ਕਰਦੀਆਂ ਇਹ ਤਸਵੀਰਾਂ