(Source: ECI/ABP News)
Entertainment News LIVE: ਦਿਲਜੀਤ ਦੋਸਾਂਝ 'ਤੇ ਕਿਉਂ ਭੜਕੇ ਲੋਕ? 'ਤਾਰਕ ਮਹਿਤਾ' ਦੇ ਜੇਠਾਲਾਲ ਨੇ ਵੀ ਛੱਡਿਆ ਸ਼ੋਅ? ਪੜ੍ਹੋ ਮਨੋਰੰਜਨ ਦੀਆਂ ਵੱਡੀਆ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE

Background
Entertainment News Live Today: Diljit Dosanjh: ਦਿਲਜੀਤ ਦੋਸਾਂਝ ਨੇ ਕੋਚੇਲਾ ਸ਼ੋਅ ਦੌਰਾਨ ਹੋਏ ਵਿਵਾਦ ਤੇ ਕੀਤੀ ਗੱਲ, ਬੋਲੇ- ਤੋੜਨ ਵਾਲੀਆਂ ਗੱਲਾਂ ਨਾ ਕਰਿਆ ਕਰੋ...
Diljit Dosanjh on Speaks About Coachella show controversy: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਐਲਬਮ ਘੋਸਟ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਐਲਬਮ ਵਿੱਚ ਪਹਿਲੀ ਵਾਰ ਦਿਲਜੀਤ ਦੋਸਾਂਝ ਆਪਣੇ ਬੋਲਡ ਅੰਦਾਜ਼ ਵਿੱਚ ਵਿਖਾਈ ਦਿੱਤੇ। ਦੋਸਾਂਝਾਵਾਲੇ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਫਿਲਹਾਲ ਪੰਜਾਬੀ ਗਾਇਕ ਆਪਣੀ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆ ਰਹੇ ਹਨ। ਇਸ ਵਿਚਾਲੇ ਦਿਲਜੀਤ ਆਪਣੇ ਇੰਸਟਾਗ੍ਰਾਮ ਤੇ ਲਾਈਵ ਆਏ ਤੇ ਉਨ੍ਹਾਂ ਫੈਨਜ਼ ਨਾਲ ਗੱਲਾਂ ਕੀਤੀਆਂ।
Read More: Diljit Dosanjh: ਦਿਲਜੀਤ ਦੋਸਾਂਝ ਨੇ ਕੋਚੇਲਾ ਸ਼ੋਅ ਦੌਰਾਨ ਹੋਏ ਵਿਵਾਦ ਤੇ ਕੀਤੀ ਗੱਲ, ਬੋਲੇ- ਤੋੜਨ ਵਾਲੀਆਂ ਗੱਲਾਂ ਨਾ ਕਰਿਆ ਕਰੋ...
Entertainment News Live: Anushka Sharma Second Pregnancy: ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ Confirm! ਬੇਟੀ ਵਾਮਿਕਾ ਤੋਂ ਬਾਅਦ ਦੂਜੀ ਵਾਰ ਪਿਤਾ ਬਣਨਗੇ ਵਿਰਾਟ ਕੋਹਲੀ
Anushka Sharma Second Pregnancy Confirm: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਕ ਰਿਪੋਰਟ ਤੋਂ ਬਾਅਦ ਇਸ 'ਤੇ ਕਾਫੀ ਚਰਚਾ ਹੋ ਰਹੀ ਹੈ। ਹੁਣ ਏਬੀਪੀ ਨਿਊਜ਼ ਨੂੰ ਸੂਤਰਾਂ ਤੋਂ ਪੱਕੀ ਜਾਣਕਾਰੀ ਮਿਲੀ ਹੈ ਕਿ ਅਨੁਸ਼ਕਾ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ।
Read More: Anushka Sharma Second Pregnancy: ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ Confirm! ਬੇਟੀ ਵਾਮਿਕਾ ਤੋਂ ਬਾਅਦ ਦੂਜੀ ਵਾਰ ਪਿਤਾ ਬਣਨਗੇ ਵਿਰਾਟ ਕੋਹਲੀ
Entertainment News Live Today: Kulhad Pizza Owner Sehaj Arora: ਕੁੱਲ੍ਹੜ ਪੀਜ਼ਾ ਦੇ ਮਾਲਕ ਸਹਿਜ ਅਰੋੜਾ ਦੀ ਮੌਤ ਦੀ ਫੈਲੀ ਖਬਰ, ਜਾਣੋ ਇਸਦਾ ਸੱਚ
Kulhad Pizza Owner Sehaj Arora Death News: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਇੱਕ ਔਰਤ ਵੱਲੋਂ ਉਨ੍ਹਾਂ ਦੀ ਦੁਕਾਨ ਤੇ ਜਾ ਖੂਬ ਹੰਗਾਮਾ ਕੀਤਾ ਗਿਆ। ਇਸ ਵਿਚਾਲੇ ਕੁੱਲ੍ਹੜ ਪੀਜ਼ਾ ਦੇ ਮਾਲਕ ਸਹਿਜ ਅਰੋੜਾ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ ਉੱਪਰ ਸਹਿਜ ਅਰੋੜਾ ਦੀ ਮੌਤ ਦੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਤਹਿਲਕਾ ਮੱਚ ਗਿਆ ਹੈ।
Read More: Kulhad Pizza Owner Sehaj Arora: ਕੁੱਲ੍ਹੜ ਪੀਜ਼ਾ ਦੇ ਮਾਲਕ ਸਹਿਜ ਅਰੋੜਾ ਦੀ ਮੌਤ ਦੀ ਫੈਲੀ ਖਬਰ, ਜਾਣੋ ਇਸਦਾ ਸੱਚ
Entertainment News Live: Tejas Teaser: ਦੇਸ਼ ਦੀ ਸੇਵਾ ਕਰਦੀ ਨਜ਼ਰ ਆਵੇਗੀ ਕੰਗਨਾ ਰਣੌਤ, ਏਅਰਫੋਰਸ ਦੀ ਪਾਇਲਟ ਬਣ ਫਿਲਮ ਤੇਜਸ 'ਚ ਦਿਖਾਏਗੀ ਕਮਾਲ
Tejas Teaser Release Date: ਬਾਲੀਵੁੱਡ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀ ਕੰਗਨਾ ਰਣੌਤ ਨੇ 2006 'ਚ ਆਈ ਫਿਲਮ 'ਗੈਂਗਸਟਰ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਹੀ ਕੰਗਨਾ ਆਪਣੀ ਦਮਦਾਰ ਅਦਾਕਾਰੀ ਨਾਲ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਹਾਲ ਹੀ 'ਚ 36 ਸਾਲਾ ਅਦਾਕਾਰਾ ਦੀ ਫਿਲਮ ਚੰਦਰਮੁਖੀ 2 ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ 'ਚ ਕੰਗਨਾ ਦੀ ਸ਼ਾਨਦਾਰ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ। ਹੁਣ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ 'ਤੇਜਸ' ਨੂੰ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਿਲਮ 'ਚ ਕੰਗਨਾ ਰਣੌਤ ਪਹਿਲੀ ਵਾਰ ਏਅਰ ਫੋਰਸ ਪਾਇਲਟ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਸਭ ਦੇ ਵਿਚਕਾਰ ਹੁਣ 'ਤੇਜਸ' ਦੇ ਟੀਜ਼ਰ ਦੀ ਰਿਲੀਜ਼ ਡੇਟ ਆ ਗਈ ਹੈ।
Read More: Tejas Teaser: ਦੇਸ਼ ਦੀ ਸੇਵਾ ਕਰਦੀ ਨਜ਼ਰ ਆਵੇਗੀ ਕੰਗਨਾ ਰਣੌਤ, ਏਅਰਫੋਰਸ ਦੀ ਪਾਇਲਟ ਬਣ ਫਿਲਮ ਤੇਜਸ 'ਚ ਦਿਖਾਏਗੀ ਕਮਾਲ
Entertainment News Live Today: Parineeti-Raghav Wedding: ਪਰਿਣੀਤੀ-ਰਾਘਵ ਦੇ ਹਲਦੀ ਸਮਾਰੋਹ ਦੀ ਤਸਵੀਰ ਆਈ ਸਾਹਮਣੇ, ਖੂਬਸੂਰਤ ਕਪਲ ਨੇ ਇੰਝ ਖਿੱਚਿਆ ਧਿਆਨ
Parineeti-Raghav Haldi Ceremony Photo: ਅਦਾਕਾਰਾ ਪਰਿਣੀਤੀ ਚੋਪੜਾ ਨੇ 24 ਸਤੰਬਰ ਨੂੰ ਰਾਘਵ ਚੱਢਾ ਨਾਲ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਬਹੁਤ ਹੀ ਨਿੱਜੀ ਤੌਰ 'ਤੇ ਉੱਚ ਸੁਰੱਖਿਆ ਦੇ ਨਾਲ ਹੋਇਆ। ਵਿਆਹ ਤੋਂ ਪਹਿਲਾਂ ਪ੍ਰਸ਼ੰਸਕ ਉਸ ਦੀ ਇਕ ਝਲਕ ਪਾਉਣ ਲਈ ਤਰਸ ਰਹੇ ਸਨ। ਹਾਲਾਂਕਿ ਵਿਆਹ ਤੋਂ ਬਾਅਦ ਉਸ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਜਿਨ੍ਹਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਹੁਣ ਪਰਿਣੀਤੀ ਦੀ ਹਲਦੀ ਸਮਾਰੋਹ 'ਚੋਂ ਇੱਕ ਝਲਕ ਦੇਖਣ ਨੂੰ ਮਿਲੀ ਹੈ।
Read More: Parineeti-Raghav Wedding: ਪਰਿਣੀਤੀ-ਰਾਘਵ ਦੇ ਹਲਦੀ ਸਮਾਰੋਹ ਦੀ ਤਸਵੀਰ ਆਈ ਸਾਹਮਣੇ, ਖੂਬਸੂਰਤ ਕਪਲ ਨੇ ਇੰਝ ਖਿੱਚਿਆ ਧਿਆਨ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
