ਪੜਚੋਲ ਕਰੋ

Gauri Khan : ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਖਿਲਾਫ਼ ਲਖਨਊ ਥਾਣੇ 'ਚ ਦਰਜ ਹੋਇਆ ਮਾਮਲਾ , ਇਹ ਹੈ ਪੂਰਾ ਵਿਵਾਦ

FIR Lodge Against Shahrukh Khan Wife Gauri Khan : ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਦੇ ਖਿਲਾਫ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਗੈਰ-ਜ਼ਮਾਨਤੀ ਧਾਰਾ-409 ਵਿੱਚ ਦਰਜ ਕੀਤੀ ਗਈ ਹੈ। ਰਿਪੋਰਟ

FIR Lodge Against Shahrukh Khan Wife Gauri Khan : ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਦੇ ਖਿਲਾਫ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਗੈਰ-ਜ਼ਮਾਨਤੀ ਧਾਰਾ-409 ਵਿੱਚ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਇਹ ਮਾਮਲਾ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਸ ਲਿਮਟਿਡ ਦੇ ਸੀਐਮਡੀ ਅਨਿਲ ਕੁਮਾਰ ਤੁਲਸਿਆਨੀ, ਡਾਇਰੈਕਟਰ ਮਹੇਸ਼ ਤੁਲਸਿਆਨੀ ਅਤੇ ਕੰਪਨੀ ਦੀ ਬ੍ਰਾਂਡ ਅੰਬੈਸਡਰ ਗੌਰੀ ਖਾਨ ਦੇ ਖਿਲਾਫ ਦਰਜ ਕੀਤਾ ਗਿਆ ਹੈ।
 
ਰਿਪੋਰਟ ਮੁਤਾਬਕ ਐਫਆਈਆਰ 'ਚ ਬਿਲਡਰਾਂ 'ਤੇ ਆਰੋਪ ਹੈ ਕਿ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਇਲਾਕੇ 'ਚ ਤੁਲਸੀਯਾਨੀ ਗੋਲਫ ਵਿਊ 'ਚ ਇਕ ਫਲੈਟ ਲਈ ਇਕ ਵਿਅਕਤੀ ਤੋਂ ਕਰੀਬ 86 ਲੱਖ ਰੁਪਏ ਲਏ। ਰੁਪਏ ਲੈਣ ਤੋਂ ਬਾਅਦ ਵੀ ਉਨ੍ਹਾਂ ਨੇ ਫਲੈਟ ਕਿਸੇ ਹੋਰ ਨੂੰ ਦੇ ਦਿੱਤਾ। ਐਫਆਈਆਰ ਵਿੱਚ ਗੌਰੀ ਖਾਨ ਦਾ ਨਾਂ ਸ਼ਾਮਲ ਕਰਨ ਦਾ ਕਾਰਨ ਦੱਸਦੇ ਹੋਏ ਪੀੜਤਾ ਨੇ ਕਿਹਾ ਕਿ ਉਸ ਨੇ ਬ੍ਰਾਂਡ ਅੰਬੈਸਡਰ ਗੌਰੀ ਖਾਨ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਹੀ ਫਲੈਟ ਬੁੱਕ ਕਰਵਾਇਆ ਸੀ।
 
86 ਲੱਖ ਦੀ ਧੋਖਾਧੜੀ ਦਾ ਮਾਮਲਾ  

ਰਿਪੋਰਟ ਮੁਤਾਬਕ ਮੁੰਬਈ ਦੇ ਅੰਧੇਰੀ ਈਸਟ 'ਚ ਰਹਿਣ ਵਾਲੇ ਕਿਰੀਟ ਜਸਵੰਤ ਸ਼ਾਹ ਨੇ ਇਹ ਮਾਮਲਾ ਦਰਜ ਕਰਵਾਇਆ ਹੈ। ਪੀੜਤ ਦਾ ਕਹਿਣਾ ਹੈ ਕਿ ਉਸ ਨੇ ਉਕਤ ਸੁਸਾਇਟੀ ਵਿੱਚ 86 ਲੱਖ ਰੁਪਏ ਵਿੱਚ ਫਲੈਟ ਖਰੀਦਿਆ ਸੀ ਪਰ ਕੰਪਨੀ ਨੇ ਪੈਸੇ ਲੈ ਕੇ ਵੀ ਸਮੇਂ ਸਿਰ ਫਲੈਟ ਨਹੀਂ ਦਿੱਤਾ। ਕਿਰੀਟ ਜਸਵੰਤ ਸਾਹ ਮੁਤਾਬਕ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਲਖਨਊ ਸਥਿਤ ਤੁਲਸੀਨੀ ਕੰਪਨੀ ਦਾ ਪ੍ਰਚਾਰ ਕਰਦੇ ਦੇਖਿਆ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਇਸ ਅਪਾਰਟਮੈਂਟ ਵਿੱਚ ਫਲੈਟ ਬੁੱਕ ਕਰਨ ਦਾ ਮਨ ਬਣਾਇਆ। ਦਰਅਸਲ ਗੌਰੀ ਖਾਨ ਇਹ ਮੁਹਿੰਮ ਸ਼ਹੀਦ ਮਾਰਗ 'ਤੇ ਸਥਿਤ ਸੁਸ਼ਾਲ ਗੋਲਫ ਸਿਟੀ ਇਲਾਕੇ 'ਚ ਬਣ ਰਹੀ ਗੋਲਫ ਵਿਊ ਟਾਊਨਸ਼ਿਪ ਲਈ ਤੁਲਸਿਆਨੀ ਕੰਪਨੀ ਦੀ ਤਰਫੋਂ ਕਰ ਰਹੀ ਸੀ।
 
ਇਹ ਵੀ ਪੜ੍ਹੋ : ਪਹਾੜਾਂ ਵਿੱਚ ਬਰਫਬਾਰੀ, ਪੰਜਾਬ ਵਿੱਚ 4 ਡਿਗਰੀ ਡਿੱਗਿਆ ਪਾਰਾ, ਝੱਖੜ ਨਾਲ ਫ਼ਸਲਾਂ ਨੂੰ ਨੁਕਸਾਨ

ਅਕਤੂਬਰ 2016 ਵਿੱਚ ਕਬਜ਼ਾ ਦੇਣ ਦਾ ਕੀਤਾ ਗਿਆ ਸੀ ਵਾਅਦਾ  

ਉਸ ਨੇ ਦੱਸਿਆ ਕਿ ਜਦੋਂ ਉਸ ਨੇ ਫਲੈਟ ਬੁੱਕ ਕਰਨ ਲਈ ਦਿੱਤੇ ਨੰਬਰ 'ਤੇ ਫੋਨ ਕੀਤਾ ਤਾਂ ਉਨ੍ਹਾਂ ਦੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਨਿਲ ਕੁਮਾਰ ਤੁਲਸਿਆਨੀ ਅਤੇ ਡਾਇਰੈਕਟਰ ਮਹੇਸ਼ ਤੁਲਸਿਆਨੀ ਨਾਲ ਗੱਲਬਾਤ ਹੋਈ। ਦੋਵਾਂ ਨੇ 86 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ। ਉਸਨੇ ਐਚਡੀਐਫਸੀ ਤੋਂ ਕਰਜ਼ਾ ਲੈ ਕੇ ਅਗਸਤ 2015 ਵਿੱਚ 85.46 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਬੁਕਿੰਗ ਦੇ ਸਮੇਂ ਕੰਪਨੀ ਨੇ ਵਾਅਦਾ ਕੀਤਾ ਸੀ ਕਿ ਅਕਤੂਬਰ 2016 ਤੱਕ ਕਬਜ਼ਾ ਦੇ ਦਿੱਤਾ ਜਾਵੇਗਾ। ਮਿੱਥੇ ਸਮੇਂ ਵਿੱਚ ਕਬਜ਼ਾ ਨਾ ਮਿਲਣ ਕਾਰਨ ਕੰਪਨੀ ਨੇ ਉਸ ਨੂੰ 22.70 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਅਤੇ ਛੇ ਮਹੀਨੇ ਬਾਅਦ ਕਬਜ਼ਾ ਦੇਣ ਦਾ ਵਾਅਦਾ ਵੀ ਕੀਤਾ।
 
ਰਜਿਸਟਰਡ ਐਗਰੀਮੈਂਟ ਤਹਿਤ ਕੀਤੀ ਧੋਖਾਧੜੀ

ਕੰਪਨੀ ਨੇ ਇਹ ਵੀ ਕਿਹਾ ਕਿ ਜੇਕਰ 6 ਮਹੀਨਿਆਂ ਵਿੱਚ ਕਬਜ਼ਾ ਨਾ ਮਿਲਿਆ ਤਾਂ ਉਨ੍ਹਾਂ ਦੇ ਪੈਸੇ ਵਿਆਜ ਸਮੇਤ ਵਾਪਸ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਉਹ ਸ਼ਾਂਤ ਹੋ ਗਿਆ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਬਿਲਡਰ ਨੇ ਜੋ ਫਲੈਟ ਬੁੱਕ ਕਰਵਾਇਆ ਸੀ, ਉਹ ਕਿਸੇ ਹੋਰ ਨੂੰ ਵੇਚ ਦਿੱਤਾ ਹੈ। ਇਹ ਡੀਲ ਰਜਿਸਟਰਡ ਐਗਰੀਮੈਂਟ ਟੂ ਸੇਲ ਕਰਕੇ ਗਈ ਸਸੀ। ਇਸ ਤੋਂ ਬਾਅਦ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਡੀਸੀਪੀ ਦੱਖਣੀ ਰਾਹੁਲ ਰਾਜ ਨੂੰ ਕੀਤੀ। ਡੀਸੀਪੀ ਦੇ ਹੁਕਮਾਂ 'ਤੇ 25 ਫਰਵਰੀ ਨੂੰ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਅਨਿਲ ਕੁਮਾਰ ਤੁਲਸਿਆਨੀ, ਮਹੇਸ਼ ਤੁਲਸਿਆਨੀ ਅਤੇ ਗੌਰੀ ਖਾਨ ਦੇ ਖਿਲਾਫ ਗਬਨ ਦੀ ਐਫਆਈਆਰ ਦਰਜ ਕੀਤੀ ਗਈ ਸੀ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ
IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
Advertisement
ABP Premium

ਵੀਡੀਓਜ਼

ਕੀ ??? ਦੀਪਿਕਾ ਦੀ ਧੀ ਨੂੰ ਨਹੀਂ ਮਿਲਿਆ ਰਣਵੀਰ ਸਿੰਘ ਦਾ ਨਾਮ !! ਪਹਿਲੀ ਤਸਵੀਰਪ੍ਰਿਯੰਕਾ ਚੋਪੜਾ ਦੀ ਦੇਸੀ ਦੀਵਾਲੀ , ਦੀਵਾਲੀ 'ਤੇ ਲਾਇਆ ਲੰਗਰਜ਼ਿੰਦਗੀ 'ਚ ਨਮਕ ਵਰਗਾ ਹੁੰਦਾ ਧਰਮ , ਸੁਣੋ ਬਾਬਾ ਦੀਆਂ ਗੱਲਾਂ ExclusiveJaipur 'ਚ Live ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ
IPL 2025 Siraj: RCB 'ਚ ਸਿਰਾਜ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ, ਜਾਣੋ ਫਿਰ ਕਿਉਂ ਨਹੀਂ ਕੀਤਾ ਰਿਟੇਨ
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ,  3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ
Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ, 3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
Lawrence Bishnoi: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
Embed widget