Gippy Grewal: ਗਿੱਪੀ ਗਰੇਵਾਲ ਨੇ ਪਰਿਵਾਰ ਸਣੇ ਗੁਰੂ ਘਰ ਟੇਕਿਆ ਮੱਥਾ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
Gippy Grewal: ਗਿੱਪੀ ਗਰੇਵਾਲ ਆਪਣੀ ਇਸ ਸਫ਼ਲਤਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਪਹੁੰਚੇ। ਇੱਥੇ ਉਹ ਆਪਣੀ ਪਤਨੀ ਤੇ ਬੱਚਿਆਂ ਸਮੇਤ ਗੁਰੂ ਸਾਹਿਬਾਨ ਸਾਹਮਣੇ ਨਤਮਸਤਕ ਹੋਏ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ
Gippy Grewal Family: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਰਿਲੀਜ਼ ਹੋ ਚੁੱਕੀ ਹੈ। ਮਹਿਜ਼ 4 ਦਿਨਾਂ `ਚ ਫ਼ਿਲਮ ਨੇ 10 ਕਰੋੜ ਦੇ ਕਰੀਬ ਕਮਾਈ ਕਰ ਲਈ ਹੈ। ਦਰਸ਼ਕ ਇਸ ਫ਼ਿਲਮ ਨੂੰ ਖੂਬ ਪਿਆਰ ਦੇ ਰਹੇ ਹਨ। ਇਸ ਸਭ ਨਾਲ ਗਿੱਪੀ ਗਰੇਵਾਲ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।
ਗਿੱਪੀ ਗਰੇਵਾਲ ਆਪਣੀ ਇਸ ਸਫ਼ਲਤਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਪਹੁੰਚੇ। ਇੱਥੇ ਉਹ ਆਪਣੀ ਪਤਨੀ ਤੇ ਬੱਚਿਆਂ ਸਮੇਤ ਗੁਰੂ ਸਾਹਿਬਾਨ ਸਾਹਮਣੇ ਨਤਮਸਤਕ ਹੋਏ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਦੇਖੋ ਵੀਡੀਓ:
View this post on Instagram
ਇਸ ਵੀਡੀਓ `ਚ ਗਿੱਪੀ ਗਰੇਵਾਲ ਦੇ ਛੋਟੇ ਨਵਾਬ ਗੁਰਬਾਜ਼ ਗਰੇਵਾਲ ਤਾਂ ਨਜ਼ਰ ਨਹੀਂ ਆਏ। ਪਰ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਤੇ ਏਕਓਮ ਤੇ ਸ਼ਿੰਦਾ ਨੇ ਗੁਰੂ ਘਰ `ਚ ਮੱਥਾ ਟੇਕਿਆ।
ਕਾਬਿਲੇਗ਼ੌਰ ਹੈ ਕਿ `ਯਾਰ ਮੇਰਾ ਤਿਤਲੀਆਂ ਵਰਗਾ` 2 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਉਨ੍ਹਾਂ ਦੀ ਇਸ ਫ਼ਿਲਮ ਨੂੰ ਦਰਸ਼ਕ ਖੂਬ ਪਿਆਰ ਦੇ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਇੱਕ ਪਤੀ ਪਤਨੀ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਵਿਆਹ ਤੋਂ 6 ਸਾਲਾਂ ਬਾਅਦ ਇੱਕ ਦੂਜੇ ਤੋਂ ਬੋਰ ਹੋ ਚੁੱਕੇ ਹਨ।
ਗਿੱਪੀ ਗਰੇਵਾਲ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀਆਂ ਅਗਲੀਆਂ ਫ਼ਿਲਮਾਂ `ਵਾਰਨਿੰਗ 2` ਤੇ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ `ਚ ਰੁੱਝਣ ਵਾਲੇ ਹਨ। ਜਾਣਕਾਰੀ ਦੇ ਮੁਤਾਬਕ ਇਹ ਦੋਵੇਂ ਫ਼ਿਲਮਾਂ ਅਗਲੇ ਸਾਲ ਸਿਨਮਾਘਰਾਂ ;ਚ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ।