Actor Tarapaal: ਪੰਜਾਬੀ ਫਿਲਮ 'ਚ ਫਿਰ ਨਜ਼ਰ ਆਏਗਾ ਤਾਰਾਪਾਲ ਦਾ ਜਲਵਾ, ਅਹਿਮ ਭੂਮਿਕਾ 'ਚ ਜਿੱਤਣਗੇ ਦਿਲ
Punjabi Actor Tarapaal: ਪੰਜਾਬੀ ਅਦਾਕਾਰ ਤਾਰਾਪਾਲ ਇਨ੍ਹੀ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਪੰਜਾਬੀ ਫਿਲਮ ਜਗਤ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰਨ ਵਾਲਾ ਇਹ ਕਲਾਕਾਰ ਆਪਣੀ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ
Punjabi Actor Tarapaal: ਪੰਜਾਬੀ ਅਦਾਕਾਰ ਤਾਰਾਪਾਲ ਇਨ੍ਹੀ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਪੰਜਾਬੀ ਫਿਲਮ ਜਗਤ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰਨ ਵਾਲਾ ਇਹ ਕਲਾਕਾਰ ਆਪਣੀ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਨਾਲ ਸੁਰਖੀਆ ਦਾ ਕੇਂਦਰ ਬਣਿਆ ਹੋਇਆ ਹੈ। ਇਸ ਫਿਲਮ ਵਿੱਚ ਤਾਰਾਪਾਲ ਕਾਫ਼ੀ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਤਾਰਪਾਲ ਦੀ ਜ਼ਿੰਦਗੀ ਬਾਰੇ ਖਾਸ
ਪੰਜਾਬ ਦੇ ਮਾਲਵਾ ਅਧੀਨ ਆਉਂਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਨਾਲ ਸੰਬੰਧਤ ਹਨ ਅਦਾਕਾਰ ਤਾਰਪਾਲ, ਜਿੰਨ੍ਹਾਂ ਆਪਣੇ ਪਿੰਡ ਦੇ ਸਕੂਲ ਤੋਂ ਮੈਟ੍ਰਿਕ, ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਤੋਂ ਅੰਡਰ ਗ੍ਰੈਜੂਏਟ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਡਿਗਰੀ ਪੂਰੀ ਕੀਤੀ।
ਥੀਏਟਰ ਜਗਤ ਤੋਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰਨ ਵਾਲੇ ਇਹ ਹੋਣਹਾਰ ਅਦਾਕਾਰ ਕਲਾ ਅਤੇ ਗਾਇਨ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹੇ ਹਨ, ਜਿੰਨ੍ਹਾਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦਿਆਂ ਸੋਨ ਤਗਮਾ ਹਾਸਲ ਕਰ ਲੈਣ ਦਾ ਮਾਣ ਵੀ ਅਪਣੀ ਝੋਲੀ ਪਾਇਆ ਹੈ।
View this post on Instagram
ਮਿਊਜ਼ਿਕ ਵੀਡੀਓਜ਼ ਵਿੱਚ ਵੀ ਦਿਖਾਇਆ ਜਲਵਾ
ਦੱਸ ਦੇਈਏ ਕਿ ਸ਼ੋਸ਼ਲ ਮੀਡੀਆ ਹੈਂਡਲ ਉੱਪਰ ਸਟਾਰ ਰੁਤਬਾ ਹਾਸਿਲ ਕਰ ਲੈਣ ਵਾਲੇ ਇਸ ਪ੍ਰਤਿਭਾਵਾਨ ਨੌਜਵਾਨ ਨੇ ਅਪਣੇ ਪ੍ਰੋਫੈਸ਼ਨਲ ਕਰੀਅਰ ਦੀ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਤੋਂ ਕੀਤੀ, ਜਿਸ ਦੌਰਾਨ ਉਨ੍ਹਾਂ ਮਨਪ੍ਰੀਤ ਸਿੰਘ, ਹਰਭਜਨ ਮਾਨ, ਜੌਰਡਨ ਸਿੱਧੂ ਅਤੇ ਗੁਲਾਬ ਸਿੱਧੂ ਜਿਹੇ ਕਈ ਨਾਮਵਰ ਗਾਇਕਾਂ ਦੇ ਸੰਗੀਤਕ ਵੀਡੀਓ ਨੂੰ ਬਤੌਰ ਮਾਡਲ-ਅਦਾਕਾਰ ਚਾਰ-ਚੰਨ ਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਇਨ੍ਹਾਂ ਫਿਲਮਾਂ ਦਾ ਬਣੇ ਹਿੱਸਾ
ਦੱਸ ਦੇਈਏ ਕਿ ਇਹ ਅਦਾਕਾਰ ਸਿੱਧੂ ਮੂਸੇਵਾਲਾ ਦੇ ਗੀਤ 'ਟਿੱਬੀਆਂ ਦਾ ਪੁੱਤ' ਅਤੇ 'ਡਾਕਟਰ' ਦਾ ਵੀ ਅਦਾਕਾਰ ਦੇ ਰੂਪ ਵਿੱਚ ਸ਼ਾਨਦਾਰ ਹਿੱਸਾ ਰਿਹਾ। ਫਿਲਹਾਲ ਉਹ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਮਨ ਦੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਉਹ ਕਾਫ਼ੀ ਚੁਣੌਤੀਪੂਰਨ ਰੋਲ ਵਿੱਚ ਹਨ, ਜਿਸ ਨੂੰ ਨਿਭਾਉਣਾ ਉਨ੍ਹਾਂ ਲਈ ਬੇਹੱਦ ਯਾਦਗਾਰੀ ਤਜ਼ਰਬਾ ਰਿਹਾ ਹੈ।
ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਬਾਰੇ ਖਾਸ
ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਬਾਰੇ ਗੱਲ ਕਰਿਏ ਤਾਂ ਇਹ 'ਮੋਸ਼ਨ ਫਿਲਮਜ਼' ਅਤੇ 'ਡੇਸਟੀਨੋ ਦੁਆਰਾ ਫਿਲਮਜ਼' ਦੁਆਰਾ ਬਣਾਈ ਅਤੇ 'ਪ੍ਰਾਈਮ ਰਿਕਾਰਡਜ਼' ਦੀ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਹੈ, ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸੁੱਖ ਸੰਘੇੜਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਮੁੰਡਾ ਸਾਊਥਾਲ' ਜਿਹੀ ਬਿਹਤਰੀਨ ਪੰਜਾਬੀ ਫਿਲਮ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।