Gippy Grewal: ਗਿੱਪੀ ਗਰੇਵਾਲ ਨੇ ਪੀਲੇ ਰੰਗ ਦੇ ਪਜਾਮੇ ਕੁੜਤੇ ‘ਚ ਤਸਵੀਰ ਸ਼ੇਅਰ ਕੀਤੀ, ਫੈਨਜ਼ ਨੇ ਕਿਹਾ- ਸਰੋਂ ਦਾ ਫੁੱਲ
Gippy Grewal Pic: ਗਿੱਪੀ ਗਰੇਵਾਲ ਨੇ ਪੀਲੇ ਰੰਗ ਦੇ ਪਜਾਮੇ ਕੁੜਤੇ ‘ਚ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਗਿੱਪੀ ਤੇ ਇਹ ਪਿਓਰ ਪੰਜਾਬੀ ਲੁੱਕ ਕਾਫੀ ਸੂਟ ਕਰ ਰਹੀ ਹੈ।
Gippy Grewal New Pic: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਹਮੇਸ਼ਾ ਹੀ ਲਾਈਮਲਾਈਟ ‘ਚ ਬਣੇ ਰਹਿੰਦੇ ਹਨ। ਜਦੋਂ ਵੀ ਗਿੱਪੀ ਦੀ ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਆਉਂਦੀ ਹੈ ਤਾਂ ਉੇਹ ਤੁਰੰਤ ਹੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਹੁਣ ਗਰੇਵਾਲ ਨੇ ਪੀਲੇ ਰੰਗ ਦੇ ਪਜਾਮੇ ਕੁੜਤੇ ‘ਚ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਗਿੱਪੀ ਤੇ ਇਹ ਪਿਓਰ ਪੰਜਾਬੀ ਲੁੱਕ ਕਾਫੀ ਸੂਟ ਕਰ ਰਹੀ ਹੈ। ਪੀਲੇ ਰੰਗ ਦਾ ਪਜਾਮਾ ਕੁੜਤਾ, ਨਾਲ ਪੀਲੇ ਰੰਗ ਦੀ ਪੱਗ ‘ਚ ਗਿੱਪੀ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।
View this post on Instagram
ਗਿੱਪੀ ਗਰੇਵਾਲ ਦੀ ਇਸ ਤਸਵੀਰ ਨੂੰ ਫੈਨਜ਼ ਖੂਬ ਪਿਆਰ ਦੇ ਰਹੇ ਹਨ। ਉਨ੍ਹਾਂ ਦੀ ਪੋਸਟ ‘ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਤੁਸੀਂ ਤਾਂ ਛਾ ਗਏ ਸਰ।” ਕਈ ਯੂਜ਼ਰਸ ਦਿਲ ਦੀ ਇਮੋਜੀ ਬਣਾ ਰਹੇ ਹਨ। ਦੂਜੇ ਪਾਸੇ ਕਈ ਯੂਜ਼ਰਸ ਗਿੱਪੀ ਦੀ ਇਸ ਲੁੱਕ ‘ਤੇ ਮਜ਼ਾਕੀਆ ਕਮੈਂਟ ਵੀ ਕਰ ਰਹੇ ਹਨ। ਇੱਕ ਸ਼ਖਸ ਨੇ ਲਿਖਿਆ, “ਚੰਨੀ ਸਾਬ”। ਦੂਜੇ ਪਾਸੇ ਕਿਸੇ ਨੇ ਗਿੱਪੀ ਨੂੰ ਲਿਖਿਆ, “ਸਰੋਂ ਦਾ ਫੁੱਲ੍ਹ”। ਦੇਖੋ ਇਹ ਮਜ਼ੇਦਾਰ ਕਮੈਂਟਸ:
ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਐਕਟਰ ਦੀਆਂ ਕਈ ਫਿਲਮਾਂ ਪਾਈਪਲਾਈਨ ਵਿੱਚ ਹਨ। ਗਿੱਪੀ ਨੇ ਹਾਲ ਹੀ ‘ਚ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੇ ਨਾਲ ਹੀ ਗਿੱਪੀ ‘ਮੌਜਾਂ ਹੀ ਮੌਜਾਂ’ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਹ ਫਿਲਮ ਅਗਲੇ ਸਾਲ ਅਗਸਤ ਜਾਂ ਸਤੰਬਰ ਵਿੱਚ ਰਿਲੀਜ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਗਿੱਪੀ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ‘ਚ ਵੀ ਨਜ਼ਰ ਆਉਣ ਵਾਲੇ ਹਨ।