Ammy Virk: ਐਮੀ ਵਿਰਕ ਦੇ ਗਾਣੇ ‘ਚੰਨ ਸਿਤਾਰੇ’ ਨੇ ਬਣਾਇਆ ਇਹ ਰਿਕਾਰਡ, ਪੰਜਾਬੀ ਕਲਾਕਾਰ ਵੀ ਗਾਣੇ ‘ਤੇ ਬਣਾ ਰਹੇ ਰੀਲਾਂ
Chann Sitare Ammy Virk: ਇੰਸਟਾਗ੍ਰਾਮ ‘ਤੇ ਚੰਨ ਸਿਤਾਰੇ ਗਾਣੇ ‘ਤੇ 2 ਮਿਲੀਅਨ ਤੋਂ ਵੱਧ ਰੀਲਾਂ ਬਣ ਚੁੱਕੀਆਂ ਹਨ। ਇਸ ਗਾਣੇ ‘ਤੇ ਰੀਲਾਂ ਬਣਾਉਣ ‘ਚ ਕਈ ਸੈਲੀਬ੍ਰਿਟੀ ਵੀ ਸ਼ਾਮਲ ਹਨ।
Chann Sitare Ammy Virk Song: ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਅਣਗਿਣਤ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਐਮੀ ਵਿਰਕ ਦਾ ਜਾਦੂ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕਿਉਂਕਿ ਸਿੰਗਰ ਦਾ ਗਾਇਆ ਗਾਣਾ ‘ਚੰਨ ਸਿਤਾਰੇ’ ਜ਼ਬਰਦਸਤ ਹਿੱਟ ਹੋ ਗਿਆ ਹੈ। ਇਹ ਗਾਣਾ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਹੁਣ ਇਸ ਗਾਣੇ ਦੇ ਨਾਂ ਇੱਕ ਹੋਰ ਰਿਕਾਰਡ ਹੋਇਆ ਹੈ।
ਇੰਸਟਾਗ੍ਰਾਮ ‘ਤੇ ਚੰਨ ਸਿਤਾਰੇ ਗਾਣੇ ‘ਤੇ 2 ਮਿਲੀਅਨ ਤੋਂ ਵੱਧ ਰੀਲਾਂ ਬਣ ਚੁੱਕੀਆਂ ਹਨ। ਇਸ ਗਾਣੇ ‘ਤੇ ਰੀਲਾਂ ਬਣਾਉਣ ‘ਚ ਕਈ ਸੈਲੀਬ੍ਰਿਟੀ ਵੀ ਸ਼ਾਮਲ ਹਨ। ਇੰਟਰਨੈੱਟ ਸਨਸਨੀ ਕਿਲੀ ਪੌਲ ਨੇ ਹਾਲ ਹੀ ਐਮੀ ਦੇ ਗਾਣੇ ‘ਤੇ ਰੀਲ ਬਣਾਈ ਸੀ। ਇਸ ਦੇ ਨਾਲ ਗਿੱਪੀ ਗਰੇਵਾਲ ਤੇ ਕਰਤਾਰ ਚੀਮਾ ਵੀ ਇਸ ਗਾਣੇ ‘ਤੇ ਰੀਲ ਬਣਾ ਚੁੱਕੇ ਹਨ। ਇਸ ਸਭ ਦੇ ਸਮੇਤ ਇਸ ਗਾਣੇ ‘ਤੇ ਇੰਸਟਾਗ੍ਰਾਮ ‘ਤੇ 2 ਮਿਲੀਅਨ ਰੀਲਾਂ ਬਣ ਚੁੱਕੀਆਂ ਹਨ। ਇੱਕ ਪੰਜਾਬੀ ਗਾਣੇ ਲਈ ਇਹ ਬਹੁਤ ਵੱਡਾ ਰਿਕਾਰਡ ਹੈ।
ਕਿਲੀ ਪੌਲ ਨੇ ਗਾਣੇ ‘ਤੇ ਬਣਾਈ ਰੀਲ
View this post on Instagram
ਗਿੱਪੀ ਗਰੇਵਾਲ ਨੇ ਵੀ ਬਣਾਈ ਰੀਲ
View this post on Instagram
ਕਰਤਾਰ ਚੀਮਾ ਨੇ ਵੀ ਬਣਾਈ ‘ਚੰਨ ਸਿਤਾਰੇ’ ਤੇ ਰੀਲ
View this post on Instagram
ਇਸ ਦੇ ਨਾਲ ਨਾਲ ਹੀ ਦੱਸ ਦਈਏ ਕਿ ਯੂਟਿਊਬ ‘ਤੇ ਵੀ ਇਹ ਗਾਣਾ ਟੌਪ 10 ਮਿਊਜ਼ਿਕ ਵੀਡੀਓਜ਼ ‘ਚ ਸ਼ਾਮਲ ਹੈ। ਇਸ ਦੇ ਨਾਲ ਨਾਲ ਗਾਣੇ ਨੂੰ ਹੁਣ ਤੱਕ 3 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਲੋਕ ਇਸ ਗਾਣੇ ਨੂੰ ਖੂਬ ਪਿਆਰ ਦੇ ਰਹੇ ਹਨ।
ਕਾਬਿਲੇਗ਼ੋਰ ਹੈ ਕਿ ‘ਚੰਨ ਸਿਤਾਰੇ’ ਗਾਣਾ ਫਿਲਮ ‘ਓਏ ਮੱਖਣਾ’ ਦਾ ਹੈ। ਇਹ ਫਿਲਮ 4 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਫਿਲਮ ‘ਚ ਐਮੀ ਵਿਰਕ, ਤਾਨੀਆ ਤੇ ਗੁੱਗੂ ਗਿੱਲ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਸੀ।