Debi Makhsoospuri: ਦੇਬੀ ਮਖਸੂਸਪੁਰੀ ਦੀ ਨਵੀਂ ਕਵਿਤਾ ਜਿੱਤ ਲਵੇਗੀ ਤੁਹਾਡਾ ਦਿਲ, ਗਾਇਕ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਵੀਡੀਓ
Debi Makhsoospuri Poetry: ਦੇਬੀ ਮਖਸੂਸਪੁਰੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ, ਜਿਸ ਚ ਗਾਇਕ ਦੀ ਬਾਕਮਾਲ ਕਵਿਤਾ ਸੁਣਨ ਨੂੰ ਮਿਲ ਰਹੀ ਹੈ। ਦੇਬੀ ਨੇ ਇਹ ਬਿਲਕੁਲ ਨਵੀਂ ਤੇ ਤਾਜ਼ਾ ਕਵਿਤਾ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ
Debi Makhsoospuri New Poetry: ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਤੇ ਬਾਕਮਾਲ ਸ਼ਾਇਰੀ ਦੇ ਨਾਲ ਪੂਰੀ ਦੁਨੀਆ 'ਚ ਲੋਕਾਂ ਦੇ ਦਿਲ ਜਿੱਤੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਇਸ ਅਪ੍ਰੈਲ ਹੋ ਜਾਓ ਤਿਆਰ, ਇਹ ਪੰਜਾਬੀ ਫਿਲਮਾਂ ਸਿਨੇਮਾਘਰਾਂ 'ਚ ਹੋ ਰਹੀਆਂ ਰਿਲੀਜ਼, ਦੇਖੋ ਲਿਸਟ
ਹੁਣ ਦੇਬੀ ਮਖਸੂਸਪੁਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਗਾਇਕ ਦੀ ਬਾਕਮਾਲ ਕਵਿਤਾ ਸੁਣਨ ਨੂੰ ਮਿਲ ਰਹੀ ਹੈ। ਦੇਬੀ ਨੇ ਇਹ ਬਿਲਕੁਲ ਨਵੀਂ ਤੇ ਤਾਜ਼ਾ ਕਵਿਤਾ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ। ਇਸ ਸ਼ਾਇਰੀ 'ਚ ਦੇਬੀ ਨੇ ਬੱਚਿਆਂ ਦੀ ਜ਼ਿੰਦਗੀ 'ਚ ਪਿਤਾ ਦੇ ਅਹਿਮ ਕਿਰਦਾਰ ਬਾਰੇ ਦੱਸਿਆ ਹੈ। ਗਾਇਕ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕਿਹਾ, 'ਨਵੀਂ ਕਵਿਤਾ ਆ ਗਈ ਹੈ, ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਓ ਦੋਸਤੋ।' ਦੇਖੋ ਇਹ ਵੀਡੀਓ:
View this post on Instagram
ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਮਿਊਜ਼ਿਕ ਇੰਡਸਟਰੀ ਵਿੱਚ ਜਾਣਿਆ- ਪਛਾਣਿਆ ਨਾਮ ਹੈ। ਉਨ੍ਹਾਂ ਨੇ ਆਪਣੀ ਗਾਇਕੀ ਅਤੇ ਬਾਕਮਾਲ ਸ਼ਾਇਰੀ ਨਾਲ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਗਾਇਕ ਨੂੰ ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਬੈਠੇ ਪ੍ਰਸ਼ੰਸ਼ਕਾਂ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਦੇਬੀ ਨੂੰ ਉਨ੍ਹਾਂ ਦੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਉਹ ਭਾਵੇਂ ਇਸ ਸਮੇਂ ਪੰਜਾਬੀ ਇੰਡਸਟਰੀ 'ਚ ਜ਼ਿਆਦਾ ਐਕਟਿਵ ਨਹੀਂ ਹਨ, ਪਰ ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਉਹ ਆਪਣੇ ਫੈਨਜ਼ ਦਾ ਮਨੋਰੰਜਨ ਆਪਣੀ ਸੋਸ਼ਲ ਮੀਡੀਆ ਪੋਸਟਾਂ ਨਾਲ ਕਰਦੇ ਰਹਿੰਦੇ ਹਨ। ਦੇਬੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਗਾਣਾ 'ਛੜੇ' ਪਿਛਲੇ ਸਾਲ ਰਿਲੀਜ਼ ਹੋਇਆ ਸੀ। ਇਸ ਗਾਣੇ 'ਚ ਉਨ੍ਹਾਂ ਨੇ ਛੜਿਆਂ ਦੇ ਦਰਦ ਨੂੰ ਬਿਆਨ ਕੀਤਾ ਸੀ।
ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਪਾਕਿਸਤਾਨ 'ਚ ਦੀਵਾਨਗੀ, ਪਾਕਿ ਫੈਨ ਨੇ ਬਾਂਹ 'ਤੇ ਬਣਵਾਇਆ ਸੋਨਮ ਦੇ ਨਾਂ ਦਾ ਟੈਟੂ