Inderjit Nikku: ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ਲਈ ਗਾਣਾ ਕੀਤਾ ਰਿਕਾਰਡ, ਯੂਰੋਪ ਟੂਰ ਦਾ ਕੀਤਾ ਐਲਾਨ
Inderjit Nikku New Song: ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਦੀ ਅਗਲੀ ਫ਼ਿਲਮ ਲਈ ਇੱਕ ਗੀਤ ਗਾਇਆ। ਜਿਸ ਦੀ ਰਿਕਾਰਡਿੰਗ ਵੀ ਹੋ ਚੁੱਕੀ ਹੈ। ਨਿੱਕੂ ਨੇ ਰਿਕਾਰਡਿੰਗ ਦੀ ਤਸਵੀਰ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Inderjit Nikku Diljit Dosanjh: ਇੰਦਰਜੀਤ ਨਿੱਕੂ ਦਾ ਸਮਾਂ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਨਿਕੂ ਬਾਬੇ ਦੇ ਦਰਬਾਰ `ਚ ਰੋ ਕੇ ਆਪਣੇ ਦਿਲ ਦਾ ਹਾਲ ਸੁਣਾ ਰਹੇ ਸੀ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋਈ ਸੀ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਉਨ੍ਹਾਂ ਨੂੰ ਆਪਣੀਆਂ ਫ਼ਿਲਮਾਂ ;ਚ ਗੀਤ ਗਾਉਣ ਦੀ ਆਫ਼ਰ ਦਿਤੀ।
ਹਾਲ ਹੀ `ਚ ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਦੀ ਅਗਲੀ ਫ਼ਿਲਮ ਲਈ ਇੱਕ ਗੀਤ ਗਾਇਆ। ਜਿਸ ਦੀ ਰਿਕਾਰਡਿੰਗ ਵੀ ਹੋ ਚੁੱਕੀ ਹੈ। ਨਿੱਕੂ ਨੇ ਰਿਕਾਰਡਿੰਗ ਦੀ ਤਸਵੀਰ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲਜੀਤ ਦਾ ਦਿਲੋਂ ਧੰਨਵਾਦ ਕੀਤਾ। ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕਰ ਨਿੱਕੂ ਨੇ ਲਿਖਿਆ, "ਵਾਹਿਗੁਰੂ ਮੇਹਰ ਕਰਨ। ਦਿਲਜੀਤ ਦੋਸਾਂਝ ਦੀ ਮੂਵੀ ਦਾ ਗੀਤ ਕੱਲ ਰਿਕਾਰਡ ਹੋ ਗਿਆ। ਛੋਟੇ ਭਰਾ ਦਾ ਫ਼ਰਜ਼ ਨਿਭਾਉਣ ਲਈ ਦਿਲੋਂ ਧੰਨਵਾਦ।"
ਪਰਮੀਸ਼ ਵਰਮਾ ਲਈ ਵੀ ਗਾਇਆ ਗਾਣਾ
ਦਿਲਜੀਤ ਦੋਸਾਂਝ ਦੇ ਨਾਲ ਨਾਲ ਨਿੱਕੂ ਨੇ ਪਰਮੀਸ਼ ਵਰਮਾ ਦੀ ਮਿਊਜ਼ਿਕ ਕੰਪਨੀ ਲਈ ਵੀ ਗੀਤ ਰਿਕਾਰਡ ਕੀਤਾ। ਇਸ ਦੀ ਤਸਵੀਰ ਨਿੱਕੂ ਨੇ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤੀ। ਕੈਪਸ਼ਨ `ਚ ਉਨ੍ਹਾਂ ਲਿਖਿਆ, "ਵਾਹਿਗੁਰੂ ਮੇਹਰ ਕਰਨ।" ਇਸ ਦੇ ਨਾਲ ਉਨ੍ਹਾਂ ਨੇ ਪੋਸਟ `ਚ ਪਰਮੀਸ਼ ਵਰਮਾ ਤੇ ਲਾਡੀ ਚਾਹਲ ਨੂੰ ਟੈਗ ਕੀਤਾ।
ਯੂਰੋਪ ਤੇ ਕੈਨੇਡਾ `ਚ ਮਿਊਜ਼ਿਕ ਕੰਸਰਟ
ਇੰਦਰਜੀਤ ਨਿੱਕੂ ਵਰਲਡ ਟੂਰ ਵੀ ਜਲਦ ਕਰਨ ਜਾ ਰਹੇ ਹਨ। ਉਨ੍ਹਾਂ ਦੇ ਯੂਰੋਪ ਟੂਰ ਦਾ ਐਲਾਨ ਹੋ ਗਿਆ ਹੈ। ਨਿੱਕੂ 1 ਦਸੰਬਰ 2022 ਤੋਂ 13 ਦਸੰਬਰ ਤੱਕ ਯੂਰੋਪ ਟੂਰ ਤੇ ਹੋਣਗੇ। ਇਸ ਟੂਰ ਦਾ ਨਾਂ ਇੰਦਰਜੀਤ ਨਿੱਕੂ ਰੀਲੋਡਿਡ ਰੱਖਿਆ ਗਿਆ ਹੈ। ਇਸ ਸਬੰਧੀ ਨਿੱਕੂ ਨੇ ਪੋਸਟ ਪਾ ਕੇ ਜਾਣਕਾਰੀ ਫ਼ੈਨਜ਼ ਨਾਲ ਸਾਂਝੀ ਕੀਤੀ। ਪੋਸਟ ਦੀ ਕੈਪਸ਼ਨ `ਚ ਉਨ੍ਹਾਂ ਲਿਖਿਆ, "ਸਤਿ ਸ੍ਰੀ ਅਕਾਲ ਜੀ ਸਭ ਨੂੰ। ਤੁਹਾਡਾ ਨਿੱਕੂ ਤੁਹਾਡੇ ਕੋਲ ਦਸੰਬਰ 1 ਤੋਂ 13 ਤੱਕ ਆ ਰਿਹਾ ਯੂਰੋਪ ਦਾ ਟੂਰ ਲੈਕੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
View this post on Instagram
ਦੱਸ ਦਈਏ ਕਿ ਇਸ ਤੋਂ ਪਹਿਲਾਂ ਨਿੱਕੂ ਦੇ ਕੈਨੇਡਾ ਟੂਰ ਦਾ ਵੀ ਐਲਾਨ ਹੋ ਚੁੱਕਿਆ ਹੈ, ਪਰ ਕੈਨੇਡਾ ਟੂਟ ਦੀਆਂ ਡੇਟਾਂ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।