Jasmine Sandlas: ਜੈਸਮੀਨ ਸੈਂਡਲਾਸ ਦਾ ਜਾਨੀ ਨਾਲ ਆ ਰਿਹਾ ਅਗਲਾ ਗਾਣਾ? ਗਾਇਕਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਫੋਟੋ
Jasmine Sandlas Jaani: ਜੈਸਮੀਨ ਸੈਂਡਲਾਸ ਨੇ ਗੀਤਕਾਰ ਜਾਨੀ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦਾ ਜਾਨੀ ਨਾਲ ਨਵਾਂ ਗੀਤ ਆਉਣ ਵਾਲਾ ਹੈ।
Jasmine Sandlas Shares Pics With Jaani: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਜੈਸਮੀਨ ਪੰਜਾਬ ਆਈ ਹੋਈ ਸੀ। ਪੰਜਾਬ ‘ਚ ਗਾਇਕਾ ਖੂਬ ਚਰਚਾ ਦਾ ਵਿਸ਼ਾ ਬਣੀ ਰਹੀ। ਹੁਣ ਜੈਸਮੀਨ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣ ਰਹੀ ਹੈ।
ਗਾਇਕਾ ਜੈਸਮੀਨ ਸੈਂਡਲਾਸ ਨੇ ਗੀਤਕਾਰ ਜਾਨੀ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦਾ ਜਾਨੀ ਨਾਲ ਨਵਾਂ ਗੀਤ ਆਉਣ ਵਾਲਾ ਹੈ। ਤਸਵੀਰ ਸ਼ੇਅਰ ਕਰਦਿਆਂ ਜੈਸਮੀਨ ਨੇ ਕੈਪਸ਼ਨ ‘ਚ ਲਿਖਿਆ, ‘ਜਾਨੀ ਨਾਲ ਇੱਕ ਪਿਆਰੀ ਹਾਸੇ ਤੇ ਕਾਵਿ ਭਰਪੂਰ ਸ਼ਾਮ।’ ਜੈਸਮੀਨ ਦੀ ਫੋਟੋ ਖੂਬ ਚਰਚਾ ਖੱਟ ਰਹੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਜੈਸਮੀਨ ਸੈਂਡਲਾਸ ਹਾਲ ਹੀ ‘ਚ ਪੰਜਾਬ ਆਈ ਹੋਈ ਸੀ। ਪੰਜਾਬ ਆਉਂਦੇ ਸਾਰ ਹੀ ਉਸ ਨੇ ਗੈਰੀ ਸੰਧੂ ‘ਤੇ ਜੰਮ ਕੇ ਨਿਸ਼ਾਨੇ ਲਾਏ ਸੀ। ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿੱਚ ਉਸ ਨੇ ਗੈਰੀ ਵੱਲੋਂ ਦਿੱਤੇ ਧੋਖੇ ਦਾ ਜ਼ਿਕਰ ਕੀਤਾ ਸੀ। ਇਸ ਦੇ ਨਾਲ ਨਾਲ ਉਹ ਆਪਣੇ ਗਾਣੇ ‘ਜੀ ਜਿਹਾ ਕਰਦਾ’ ਕਰਕੇ ਵੀ ਖੂਬ ਸੁਰਖੀਆਂ ‘ਚ ਰਹੀ ਸੀ। ਇਸ ਵਿੱਚ ਗਾਣੇ ਤੋਂ ਜ਼ਿਆਦਾ ਜੈਸਮੀਨ ਦੇ ਬੋਲਡ ਲੁੱਕ ਦੀ ਚਰਚਾ ਹੋਈ ਸੀ। ਆਪਣੇ ਬੇਹੱਦ ਬੋਲਡ ਕਰਕੇ ਜੈਸਮੀਨ ਨੂੰ ਕਾਫੀ ਟਰੋਲ ਵੀ ਹੋਣਾ ਪਿਆ ਸੀ।